ਸਚਿਨ ਤੇਂਦੁਲਕਰ ਦੇ ਗੁਰੂ ਰਮਾਕਾਂਤ ਆਚਰੇਕਰ ਦਾ ਦੇਹਾਂਤ

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕੇਟ ਜਗਤ ਨੂੰ ਸਚਿਨ ਤੇਂਦੁਲਕਰ ਵਰਗਾ ਖਿਡਾਰੀ ਦੇਣ ਵਾਲੇ ਮਸ਼ਹੂਰ ਕੋਚ ਰਮਾਕਾਂਤ.......

Ramakant-Sachin

ਨਵੀਂ ਦਿੱਲੀ : ਕ੍ਰਿਕੇਟ ਜਗਤ ਨੂੰ ਸਚਿਨ ਤੇਂਦੁਲਕਰ ਵਰਗਾ ਖਿਡਾਰੀ ਦੇਣ ਵਾਲੇ ਮਸ਼ਹੂਰ ਕੋਚ ਰਮਾਕਾਂਤ ਆਚਰੇਕਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਉਨ੍ਹਾਂ ਦੇ ਇਕ ਪਰਵਾਰਕ ਮੈਂਬਰ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਉਹ ਵੱਧ ਰਹੀ ਉਮਰ ਨਾਲ ਜੁੜੀਆਂ ਬੀਮਾਰੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਰਿਸ਼ਤੇਦਾਰ ਰਸ਼ਮੀ ਦਲਵੀ ਨੇ ਫੋਨ ਉਤੇ ਦੱਸਿਆ, ‘‘ਆਚਰੇਕਰ ਸਰ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਨੇ ਅੱਜ ਸ਼ਾਮ ਨੂੰ ਆਖਰੀ ਸਾਹ ਲਿਆ।’’

ਆਚਰੇਕਰ ਨੇ ਅਪਣੇ ਕਰੀਅਰ ਵਿਚ ਸਿਰਫ਼ ਇਕ ਪਹਿਲਾਂ ਸ਼੍ਰੈਣੀ ਮੈਚ ਖੇਡਿਆ ਪਰ ਉਨ੍ਹਾਂ ਨੂੰ ਸਰ ਡਾਨ ਬਰੇਡਮੈਨ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟਰ ਤੇਂਦੁਲਕਰ ਨੂੰ ਲੱਭਣ ਦਾ ਪੁੰਨ ਦਿਤਾ ਜਾਂਦਾ ਹੈ। ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਆਚਰੇਕਰ ਦੇ ਚੇਲੇ ਤੇਂਦੁਲਕਰ ਦੇ ਨਾਮ ਬੱਲੇਬਾਜ਼ੀ ਦੇ ਲਗ-ਭਗ ਸਾਰੇ ਰਿਕਾਰਡ ਹਨ। ਉਨ੍ਹਾਂ ਨੇ ਟੈਸਟ ਵਿਚ ਸਭ ਤੋਂ ਜਿਆਦਾ 15921 ਅਤੇ ਵਨਡੇ ਵਿਚ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਈਆਂ ਹਨ। ਆਚਰੇਕਰ ਉਨ੍ਹਾਂ  ਦੇ ਬਚਪਨ ਦੇ ਕੋਚ ਸਨ ਅਤੇ ਤੇਂਦੁਲਕਰ ਨੇ ਅਪਣੇ ਕਰੀਅਰ ਵਿਚ ਉਨ੍ਹਾਂ ਦੀ ਭੂਮਿਕਾ ਦਾ ਹਮੇਸ਼ਾ ਚਰਚਾ ਕੀਤੀ ਹੈ।

ਸਚਿਨ ਦੇ ਅਨੁਸਾਰ  ਆਚਰੇਕਰ ਸਰ ਦੀ ਝਿੜਕ ਨੇ ਉਨ੍ਹਾਂ ਨੂੰ ਅਨੁਸ਼ਾਸਨ ਦਾ ਅਜਿਹਾ ਪਾਠ ਪੜਾਇਆ ਜੋ ਉਨ੍ਹਾਂ ਦੇ ਲਈ ਬੇਹੱਦ ਕੰਮ ਆਇਆ। 1932 ਵਿਚ ਮੁੰਬਈ ਵਿਚ ਜਨਮ ਲੈਣ ਵਾਲੇ ਰਮਾਕਾਂਤ ਆਚਰੇਕਰ ਕਾਫ਼ੀ ਦਿੱਗਜ਼ ਕ੍ਰਿਕੇਟ ਕੋਚ ਰਹੇ ਹਨ। ਉਹ ਮੁੰਬਈ ਕ੍ਰਿਕੇਟ ਟੀਮ ਦੇ ਚਇਨਕਰਤਾ ਵੀ ਰਹੇ ਹਨ। ਪਰ ਰਮਾਕਾਂਤ ਅਚਰੇਕਰ ਨੂੰ ਦੁਨੀਆ ਸਚਿਨ ਤੇਂਦੁਲਕਰ ਦੇ ਗੁਰੂ ਦੇ ਰੂਪ ਵਿਚ ਯਾਦ ਰੱਖੇਗੀ। ਅਪਣੇ ਆਪ ਸਚਿਨ ਵੀ ਮੰਨਦੇ ਹਨ ਕਿ ਇਹ ਰਮਾਕਾਂਤ ਅਚਰੇਕਰ ਦੀ ਹੀ ਕੋਚਿੰਗ ਸੀ ਜਿਸ ਨੇ ਉਨ੍ਹਾਂ ਨੂੰ ਕ੍ਰਿਕੇਟ ਵਿਚ ਇੰਨ੍ਹਾਂ ਵੱਡਾ ਮੁਕਾਮ ਹਾਸ਼ਲ ਕਰਨ ਲਈ ਪ੍ਰੇਰਿਤ ਕੀਤਾ।

ਇੰਟਰਨੈਸ਼ਨਲ ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਅਕਸਰ ਅਪਣੇ ਕੋਚ ਦੇ ਘਰ ਜਾ ਕੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲੈਂਦੇ ਰਹਿੰਦੇ ਸਨ। ਆਚਰੇਕਰ ਨੂੰ ਕ੍ਰਿਕੇਟ ਵਿਚ ਯੋਗਦਾਨ ਲਈ ਦਰੋਂਣਾਚਾਰੀਆ ਅਵਾਰਡ ਅਤੇ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ।