ਧੋਨੀ ਨੇ ਪਾਇਆ ਸਭ ਤੋਂ ਜਿਆਦਾ ਯੋਗਦਾਨ- ਸਚਿਨ ਤੇਂਦੁਲਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਭਾਰਤੀ ਟੀਮ ਦੀਆਂ ਤਿਆਰੀਆਂ......

Sachin and Dhoni

ਨਵੀਂ ਦਿੱਲੀ ( ਪੀ.ਟੀ.ਆਈ ): ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਭਾਰਤੀ ਟੀਮ ਦੀਆਂ ਤਿਆਰੀਆਂ ਅਤੇ ਐੱਮ.ਐੱਸ.ਧੋਨੀ ਦੇ ਟੀਮ 'ਚ ਮਹੱਤਵ ਨੂੰ ਲੈ ਕੇ ਗੱਲਬਾਤ ਕੀਤੀ। ਸਚਿਨ ਨੇ ਧੋਨੀ ਨੂੰ ਸਭ ਤੋਂ ਜ਼ਿਆਦਾ ਯੋਗਦਾਨ ਦੇਣ ਵਾਲਾ ਖਿਡਾਰੀ ਦੱਸਿਆ ਅਤੇ ਕੋਹਲੀ ਨੂੰ ਦੌੜਾਂ ਲਈ ਭੁੱਖਾ ਖਿਡਾਰੀ ਦੱਸਿਆ। ਜ਼ਿਕਰਯੋਗ ਹੈ ਕਿ ਧੋਨੀ ਨੂੰ ਟੀਮ ਇੰਡੀਆ ਦੀ ਟੀ-20 ਟੀਮ 'ਚੋਂ ਬਾਹਰ ਕਰ ਦਿਤਾ ਗਿਆ ਸੀ। ਜਦੋਂ ਧੋਨੀ ਦੇ ਬਾਰੇ 'ਚ ਸਚਿਨ ਨੂੰ ਸਵਾਲ ਪੁੱਛਿਆ ਗਿਆ ਤਾਂ ਸਚਿਨ ਨੇ ਕਿਹਾ,' ਚਾਹੇ ਹੀ ਟੀਮ ਨੂੰ ਇੱਥੇ, ਉਸ ਬਦਲਾਅ ਦੀ ਜ਼ਰੂਰਤ ਪਵੇ ਪਰ ਸਾਡੇ ਕੋਲ ਇਕ ਚੰਗੀ ਟੀਮ ਹੈ,

ਧੋਨੀ ਹਮੇਸ਼ਾ ਤੋਂ ਹੀ ਤਿੰਨਾਂ ਫਾਰਮੈਟਾਂ 'ਚ ਚੰਗਾ ਯੋਗਦਾਨ ਦਿੰਦੇ ਆਏ ਹਨ। ਉਹ ਜਾਣਦੇ ਹਨ ਕਿ ਕਿਸ ਚੀਜ਼ 'ਤੇ ਕੰਮ ਕਰਨਾ ਹੈ ਅਤੇ ਉਹ ਕਿਵੇਂ ਯੋਗਦਾਨ ਦੇ ਸਕਦੇ ਹਨ।' ਕੋਹਲੀ ਦੇ ਸ਼ਾਨਦਾਰ ਫਾਰਮ ਬਾਰੇ 'ਚ ਗੱਲ ਬਾਤ ਕਰਦੇ ਹੋਏ ਸਚਿਨ ਨੇ ਕਿਹਾ,'ਇਹ ਕੋਹਲੀ ਦਾ ਸੁਭਾਅ ਹੈ ਅਤੇ ਉਨ੍ਹਾਂ ਦੀ ਕਾਬੀਲਿਅਤ ਹੈ, ਕਿ ਉਹ ਪਰਿਸਥਿਤੀਆਂ 'ਚ ਆਪਣੇ ਆਪ ਨੂੰ ਬਖੂਬੀ ਢਾਲ ਲੈਂਦੇ ਹਨ ਕਿਉਂਕਿ ਇਨ੍ਹਾਂ ਚੀਜ਼ਾਂ ਲਈ ਕੋਈ ਤੈਅ ਫਾਰਮੂਲਾ ਨਹੀਂ ਹੈ। ਜਿਸ ਤਰ੍ਹਾਂ ਨਾਲ ਕੋਹਲੀ ਕਰਦੇ ਹਨ ਉਹ ਬਹੁਤ ਚੰਗਾ ਹੈ। ਕੋਹਲੀ ਹਮੇਸ਼ਾ ਦੌੜਾਂ ਨੂੰ ਲੈ ਕੇ ਭੁੱਖੇ ਰਹਿੰਦੇ ਹਨ।'

ਸਚਿਨ ਨੇ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਇਕ ਟਵਿੱਟਰ ਸਾਂਝਾ ਕੀਤਾ ਅਤੇ ਦੱਸਿਆ,' ਜਦੋਂ ਤੁਸੀਂ ਆਸਟ੍ਰੇਲੀਆ ਜਾਂਦੇ ਹੋ ਤਾਂ ਪਹਿਲਾਂ 20-25 ਓਵਰਾਂ ਨੂੰ ਤੁਹਾਨੂੰ ਸਨਮਾਨ ਦੇਣ ਦੀ ਜ਼ਰੂਰਤ ਹੁੰਦੀ ਹੈ ਜਦੋਂ ਇਹ ਪੂਰੇ ਹੋ ਜਾਂਦੇ ਹਨ ਤਾਂ ਵਿਕਟ ਬੱਲੇਬਾਜ਼ੀ ਦੇ ਅਨੁਕੂਲ ਬਣ ਜਾਂਦੀ ਹੈ, ਜੇਕਰ ਤੁਸੀਂ ਪਹਿਲਾਂ ਖੇਡੀ ਆਸਟ੍ਰੇਲੀਆ ਟੀਮ ਨੂੰ ਦੇਖੋਂ ਤਾਂ ਇਹ ਸ਼ਾਨਦਾਰ ਦਿਖਾਈ ਦੇ ਰਹੀ ਹੈ। ਭਾਰਤ ਕੋਲ ਵਰਲਡ ਕੱਪ ਨੂੰ ਦੇਖਦੇ ਹੋਏ ਤੇਜ਼ ਗੇਂਦਬਾਜ਼ ਅਤੇ ਸਪਿਨਰਸ ਦਾ ਚੰਗਾ ਮਿਸ਼ਰਨ ਹੈ ਅਤੇ ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਦਾ ਇਹ ਚੰਗਾ ਮੌਕਾ ਹੈ।  

ਮੌਜੂਦਾ ਆਸਟ੍ਰੇਲੀਆ ਟੀਮ ਕੋਲ ਅਨੁਭਵ ਦੀ ਬਹੁਤ ਕਮੀ ਹੈ ਨਾਲ ਹੀ ਟੀਮ ਵਿਚਕਾਰ ਤਾਲਮੇਲ ਜ਼ਰੂਰੀ ਹੈ।'