IPL 2019: ਅੱਜ ਟਕਰਾਉਣਗੀਆਂ ਦੋ ਮਜਬੂਤ ਟੀਮਾਂ, ਧੋਨੀ ਦੀ ਹੋਵੇਗੀ ਰੋਹਿਤ ਨੂੰ ਚਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋਨਾਂ ਟੀਮਾਂ ਦੇ ਵਿਚ ਪਿਛਲੇ ਪੰਜ ਮੁਕਾਬਲਿਆਂ ਵਿਚੋਂ ਚਾਰ ਮੁੰਬਈ ਨੇ ਜਿੱਤੇ....

IPL Teams

ਮੁੰਬਈ : ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸ਼ਾਨਦਾਰ ਫ਼ਾਰਮ ਦੇ ਦਮ ਉਤੇ ‍ਆਤਮ ਵਿਸ਼ਵਾਸ ਨਾਲ ਚੇਨਈ ਸੁਪਰ ਕਿੰਗਸ ਆਈਪੀਐਲ ਦੇ ਮੈਚ ਵਿਚ ਬੁੱਧਵਾਰ ਨੂੰ ਮੁੰਬਈ ਇੰਡੀਅਨ ਨਾਲ ਖੇਡੇਗੀ ਜੋ ਟੂਰਨਾਮੈਂਟ ਦੀਆਂ ਸਭ ਤੋਂ ਕਾਮਯਾਬ ਦੋ ਟੀਮਾਂ ਦੇ ਵਿਚ ਮੌਜੂਦਾ ਸੈਸ਼ਨ ਦਾ ਪਹਿਲਾ ਮੁਕਾਬਲਾ ਦਿਲਚਸਪ ਰਹੇਗਾ।

ਤਿੰਨ ਵਾਰ ਦੀ ਚੈਂਪਿਅਨ ਚੇਨਈ ਸੁਪਰ ਕਿੰਗਸ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਅੰਕ ਸੂਚੀ ਵਿਚ ਸਿਖਰਲੇ ਸਥਾਨ ਉਤੇ ਹੈ ਦੂਜੇ ਪਾਸੇ ਮੁੰਬਈ ਨੇ ਤਿੰਨ ਵਿਚੋਂ ਦੋ ਮੈਚ ਹਾਰੇ ਅਤੇ ਇਕ ਜਿੱਤਿਆ। ਦੋਨਾਂ ਟੀਮਾਂ ਦੇ ਵਿਚ ਪਿਛਲੇ ਪੰਜ ਮੁਕਾਬਲਿਆਂ ਵਿਚੋਂ ਚਾਰ ਮੁੰਬਈ ਨੇ ਜਿੱਤੇ। ਕੁਲ ਮਿਲਾ ਕੇ ਦੋਨਾਂ ਦੇ ਵਿਚ 26 ਮੈਚ ਖੇਡੇ ਗਏ ਜਿਨ੍ਹਾਂ ਵਿਚੋਂ 14 ਮੁੰਬਈ ਨੇ ਜਿੱਤੇ।

ਇਸ ਵਾਰ ਚੇਨਈ ਦਾ ਪੱਖ ਭਾਰੀ ਲੱਗ ਰਿਹਾ ਹੈ ਅਤੇ ਖਾਸ ਤੌਰ ਉਤੇ ਧੋਨੀ ਸ਼ਾਨਦਾਰ ਫ਼ਾਰਮ ਵਿਚ ਹਨ ਜਿਨ੍ਹਾਂ ਨੇ ਰਾਜਸਥਾਨ ਰਾਇਲਸ ਦੇ ਵਿਰੁਧ ਪਿਛਲੇ ਮੈਚ ਵਿਚ 46 ਗੇਂਦਾਂ ਵਿਚ 75 ਦੌੜਾਂ ਬਣਾਈਆਂ। ਚੇਨਈ ਦੇ ਕੋਲ ਬੱਲੇਬਾਜ਼ੀ ਵਿਚ ਗਹਿਰਾਈ ਹੈ। ਜਦੋਂ ਕਿ ਮੁੰਬਈ ਦੇ ਕੋਲ ਬਿਹਤਰ ਤੇਜ਼ ਹਮਲਾ ਹੈ। ਸਪਿਨ ਵਿਭਾਗ ਵਿਚ ਮੁੰਬਈ ਦੀ ਟੀਮ ਪਿਛੇ ਹੈ ਕਿਉਂਕਿ ਚੇਨਈ ਦੇ ਕੋਲ ਹਰਭਜਨ ਵਰਗਾ ਧੁੰਆਧਾਰ ਸਪਿਨਰ ਹੈ। ਉਨ੍ਹਾਂ ਤੋਂ ਇਲਾਵਾ ਦੱਖਣ ਅਫਰੀਕਾ ਦੇ ਇਮਰਾਨ ਤਾਹਿਰ ਅਤੇ ਰਵਿੰਦਰ ਜਡੇਜਾ ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।