ਆਈਪੀਐਲ-12: ਭਾਰਤੀ ਕ੍ਰਿਕਟਰਾਂ ‘ਚੋਂ ਸਭ ਤੋਂ ਵਧ ਛੱਕੇ ਜੜਨ ਵਾਲੇ ਬਣੇ ਧੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਚੇਨਈ ਸੁਪਰ ਕਿੰਗ ਦੇ ਧੁੰਆਧਾਰ ਕਪਤਾਨ ਮਹਿੰਦਰ ਸਿੰਘ ਧੋਨੀ 12ਵੇਂ ਸੀਜਨ....

MS Dhoni

ਚੇਨਈ : ਚੇਨਈ ਸੁਪਰ ਕਿੰਗ ਦੇ ਧੁੰਆਧਾਰ ਕਪਤਾਨ ਮਹਿੰਦਰ ਸਿੰਘ ਧੋਨੀ 12ਵੇਂ ਸੀਜਨ ਵਿਚ ਧੁੰਮ ਮਚਾ ਰਹੇ ਹਨ। 37 ਸਾਲ ਦੇ ਧੋਨੀ ਪੂਰੇ ਰੰਗ ਵਿਚ ਹੋਣ ਤਾਂ ਕਿਸੇ ਵੀ ਟੀਮ ਲਈ ਉਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੁੰਦਾ ਹੈ। ਸਰੋਤੇ ਧੋਨੀ ਵਲੋਂ ਧਮਾਕੇਦਾਰ ਬੱਲੇਬਾਜੀ ਦੀ ਉਮੀਦ ਰੱਖਦੇ ਹਨ। ਧੋਨੀ ਵੀ ਟੀਮ ਦੀ ਉਮੀਦ ਉਤੇ ਖਰੇ ਉਤਰਨ ਲਈ ਜਾਨ ਲਗਾ ਦਿੰਦੇ ਹਨ।

ਮਹਿੰਦਰ ਸਿੰਘ ਧੋਨੀ ਆਈਪੀਐਲ ਵਿਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਭਾਰਤੀਆਂ ਵਿਚੋਂ ਸਭ ਤੋਂ ਅੱਗੇ ਹਨ। ਉਥੇ ਹੀ ਓਵਰਆਲ ਛੱਕੇ ਮਾਰਨ ਵਾਲੇ ਬੱਲੇਬਾਜਾਂ ਵਿਚ ਧੋਨੀ ਤੀਜੇ ਨੰਬਰ ਉਤੇ ਆਉਂਦੇ ਹਨ। ਰਾਜਸਥਾਨ ਰਾਇਲਸ ਦੇ ਵਿਰੁਧ ਮਹਿੰਦਰ ਸਿੰਘ ਧੋਨੀ ਨੇ ਧਮਾਕੇਦਾਰ ਪਾਰੀ ਖੇਡੀ। ਧੋਨੀ ਨੇ 46 ਗੇਦਾਂ ਵਿਚ ਨਾਬਾਦ 75 ਦੌੜਾਂ ਬਣਾ ਕੇ ਚੇਨਈ ਸੁਪਰ ਕਿੰਗ ਨੂੰ ਪੰਜ ਵਿਕੇਟਾਂ ਉਤੇ 175 ਦੌੜਾਂ ਤੱਕ ਪਹੁੰਚਾਇਆ। ਧੋਨੀ ਨੇ ਚਾਰ ਚੌਕੇ ਅਤੇ ਚਾਰ ਛੱਕੇ ਲਗਾਏ। ਛੱਕਿਆਂ ਦੀ ਗੱਲ ਕਰੀਏ ਤਾਂ ਆਈਪੀਐਲ ਵਿਚ ਧੋਨੀ ਦੇ ਨਾਂਅ ਹੁਣ ਤੱਕ 191 ਛੱਕੇ ਹੋ ਚੁੱਕੇ ਹਨ।

ਧੋਨੀ  191 ਛੱਕਿਆਂ ਦੇ ਨਾਲ ਤੀਜੇ ਸਥਾਨ ਉਤੇ ਹਨ। ਦੱਸ ਦਈਏ ਕਿ ਕਪਤਾਨ ਮਹਿੰਦਰ ਸਿੰਘ ਧੋਨੀ (ਨਾਬਾਦ 75) ਦੇ ਅਰਧਸ਼ੈਕੜੇ ਦੇ ਸਹਾਰੇ ਮੌਜੂਦਾ ਚੈਂਪਿਅਨ ਚੇਨਈ ਸੁਪਰ ਕਿੰਗ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 12ਵੇਂ ਸੀਜ਼ਨ ਦੇ 12ਵੇਂ ਮੈਚ ਵਿਚ ਐਤਵਾਰ ਨੂੰ ਰਾਜਸਥਾਨ ਰਾਇਲਸ ਦੇ ਵਿਰੁਧ ਪੰਜ ਵਿਕੇਟਾਂ ਉਤੇ 175 ਦੌੜਾਂ ਦਾ ਮਜਬੂਤ ਸਕੋਰ ਬਣਾਇਆ। ਧੋਨੀ ਨੇ 46 ਗੇਦਾਂ ਵਿਚ ਨਾਬਾਦ 75 ਦੌੜਾਂ ਬਣਾ ਕੇ ਆਈਪੀਐਲ ਮੈਚ ਵਿਚ ਚੇਨਈ ਸੁਪਰ ਕਿੰਗ ਨੂੰ ਪੰਜ ਵਿਕੇਟਾਂ ਉਤੇ 175 ਦੌੜਾਂ ਤੱਕ ਪਹੁੰਚਾਇਆ। ਜਿਸ ਤੋਂ ਬਾਅਦ CSK  ਦੇ ਗੇਂਦਬਾਜਾਂ ਨੇ ਰਾਇਲਸ ਦੇ ਵਿਰੁਧ 8 ਦੌੜਾਂ ਨਾਲ ਜਿੱਤ ਦਿਵਾ ਦਿਤੀ।