IPL 'ਤੇ ਕੋਰੋਨਾ ਦਾ ਕਹਿਰ: ਦੋ ਖਿਡਾਰੀ ਪਾਜ਼ੇਟਿਵ ਹੋਣ ਤੋਂ ਬਾਅਦ ਅੱਜ ਹੋਣ ਵਾਲਾ ਮੈਚ ਟਲਿਆ

ਏਜੰਸੀ

ਖ਼ਬਰਾਂ, ਖੇਡਾਂ

ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਸ ਬੰਗਲੁਰੂ ਵਿਚਾਲੇ ਹੋਣ ਵਾਲਾ ਮੈਚ ਟਲਿਆ

IPL match between KKR and RCB rescheduled after two positive

ਮੁੰਬਈ: ਕੋਰੋਨਾ ਵਾਇਰਸ ਦੇ ਚਲਦਿਆਂ ਅੱਜ ਸ਼ਾਮੀਂ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਸ ਬੰਗਲੁਰੂ ਵਿਚਾਲੇ ਹੋਣ ਵਾਲਾ ਆਈਪੀਐਲ਼ ਮੈਚ ਮੁਲਤਵੀ ਹੋ ਗਿਆ ਹੈ। ਦਰਅਸਲ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦੇ ਦੋ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਮੈਚ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।

ਕੋਲਕਾਤਾ ਨਾਈਟ ਰਾਈਡਰਜ਼ ਟੀਮ ਦੇ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।  ਆਰਸੀਬੀ ਦੇ ਟਵਿਟਰ
ਹੈਡਲ ’ਤੇ ਲਿਖਿਆ ਗਿਆ, ‘ਕੇਕੇਆਰ ਅਤੇ ਆਰਸੀਬੀ ਵਿਚਕਾਰ ਅੱਜ ਖੇਡਿਆ ਜਾਣ ਵਾਲਾ ਮੈਚ ਬੀਸੀਸੀਆਈ ਵੱਲੋਂ ਰੀਸ਼ਡਿਊਲ ਕਰ ਦਿੱਤਾ ਗਿਆ ਹੈ। ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਆਈਪੀਐਲ਼ ਸੁਰੱਖਿਆ ਹਦਾਇਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਅਸੀਂ ਵਰੁਣ ਅਤੇ ਸੰਦੀਪ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ’।

ਦੱਸ ਦਈਏ ਕਿ ਅੱਜ ਦਾ ਆਈਪੀਐਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸੋਮਵਾਰ ਸ਼ਾਮ 7.30 ਵਜੇ ਤੋਂ ਖੇਡਿਆ ਜਾਣਾ ਸੀ। ਇਸ ਸਮੇਂ ਟੂਰਨਾਮੈਂਟ ਵਿਚ ਕੇਕੇਆਰ ਪੁਆਇੰਟ ਟੇਬਲ ਵਿਚ 4 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ ਜਦਕਿ ਆਰਸੀਬੀ ਦੀ ਟੀਮ 10 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।