ISSF ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਭਾਰਤ ਦੀ ਸੰਯਮ ਨੇ ਜਿੱਤਿਆ ਸੋਨ ਤਮਗ਼ਾ

ਏਜੰਸੀ

ਖ਼ਬਰਾਂ, ਖੇਡਾਂ

10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਹਾਸਲ ਕੀਤੀ ਸਫ਼ਲਤਾ

ISSF Junior World Cup: Indian shooter Sainyam wins gold

 

ਸੁਹਾਲ: ਭਾਰਤ ਦੀ ਸੰਯਮ ਨੇ ਆਈ.ਐਸ.ਐਸ.ਐਫ. ਜੂਨੀਅਰ ਨਿਸ਼ਾਨੇਬਾਜ਼ ਵਿਸ਼ਵ ਕੱਪ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ। ਸੰਯਮ ਨੇ ਅੱਠ ਮਹਿਲਾਵਾਂ ਦੇ ਫਾਈਨਲ ਵਿਚ 238 ਦਾ ਸਕੋਰ ਬਣਾਇਆ। ਭਾਰਤ ਦੀ ਸੁਰੁਚੀ ਇੰਦਰ ਸਿੰਘ 154.1 ਅੰਕ ਨਾਲ 6ਵੇਂ ਸਥਾਨ ’ਤੇ ਰਹੀ।

ਇਹ ਵੀ ਪੜ੍ਹੋ: ਪੰਜਾਬ ਦੇ ਹਰ ਵਿਦਿਆਰਥੀਆਂ ਨੂੰ ਵਿਰਾਸਤ ਅਤੇ ਵਿਰਸੇ ਨਾਲ ਜੋੜਣ ਲਈ ਸਰਕਾਰ ਦਾ ਨਿਵੇਕਲਾ ਉਪਰਾਲਾ

ਕੋਰੀਆ ਦੀ ਕਿਮ ਮਿਨਸੇਓ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਚੀਨੀ ਤਾਈਪੇ ਦੇ ਲਿਊ ਹੇਂਗ ਯੂ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਸੰਯਮ 571 ਦੇ ਸਕੋਰ ਨਾਲ ਕੁਆਲੀਫਿਕੇਸ਼ਨ ਰਾਊਂਡ ਵਿਚ ਤੀਜੇ ਸਥਾਨ 'ਤੇ ਰਹੀ ਸੀ ਜਦਕਿ ਸੁਰੂਚੀ ਪੰਜਵੇਂ ਸਥਾਨ 'ਤੇ ਰਹੀ। ਸੰਯਮ ਨੇ ਫਰਵਰੀ ਵਿਚ ਖੇਲੋ ਇੰਡੀਆ ਯੁਵਾ ਖੇਡਾਂ ਵਿਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।