ਭਾਰਤ ਅਤੇ ਇੰਗਲੈਂਡ ਵਿਚਕਾਰ T20 ਦਾ ਰੁਮਾਂਚ ਅੱਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਇੰਗਲੈਂਡ ਦੇ ਵਿਚ ਹੋਣ ਵਾਲਾ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ ਮੈਨਚੇਸਟਰ ਦੇ ਓਲਡ ਟ੍ਰੈਫਾਰਡ ਗ੍ਰਾਉਂਡ 'ਤੇ ਖੇਡਿਆ ਜਾਵੇਗਾ। ਜਿਥੇ ਇਕ ਪਾਸੇ ਖੇਡ ਦੇ...

Eoin Morgan and Virat Kohli

ਨਵੀਂ ਦਿੱਲੀ : ਭਾਰਤ ਅਤੇ ਇੰਗਲੈਂਡ ਦੇ ਵਿਚ ਹੋਣ ਵਾਲਾ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ ਮੈਨਚੇਸਟਰ ਦੇ ਓਲਡ ਟ੍ਰੈਫਾਰਡ ਗ੍ਰਾਉਂਡ 'ਤੇ ਖੇਡਿਆ ਜਾਵੇਗਾ। ਜਿਥੇ ਇਕ ਪਾਸੇ ਖੇਡ ਦੇ ਛੋਟੇ ਫਾਰਮੈਟ ਵਿਚ ਪਿਛਲੇ ਕੁੱਝ ਸਮੇਂ ਵਿਚ ਭਾਰਤੀ ਕ੍ਰਿਕੇਟ ਟੀਮ ਦਾ ਦਬਦਬਾ ਹੈ ਉਥੇ ਹੀ ਇੰਗਲੈਂਡ ਦੀ ਟੀਮ ਨੇ ਵੀ ਪਿਛਲੇ ਕੁੱਝ ਸਮੇਂ ਵਿਚ ਸੀਮਿਤ ਓਵਰਾਂ ਵਿਚ ਵਧੀਆ ਨੁਮਾਇਸ਼ ਕੀਤਾ ਹੈ। ਆਈਸੀਸੀ ਦੀ ਟੀ20 ਰੈਂਕਿੰਗ ਵਿਚ ਭਾਰਤੀ ਕ੍ਰਿਕੇਟ ਟੀਮ ਜਿਥੇ ਦੂਜੇ ਪਾਏਦਾਨ 'ਤੇ ਹੈ, ਉਥੇ ਹੀ ਇੰਗਲੈਂਡ ਦੀ ਟੀਮ ਆਈਸੀਸੀ ਦੀ ਟੀ20 ਰੈਂਕਿੰਗ ਵਿਚ ਚੌਥੇ ਨੰਬਰ 'ਤੇ ਹੈ। ਭਾਰਤ ਅਤੇ ਇੰਗਲੈਂਡ ਦੇ ਵਿਚ ਹੁਣ ਤਕ ਕੁਲ 11 ਟੀ20 ਮੈਚ ਖੇਡੇ ਗਏ ਹਨ।

ਇਹਨਾਂ 11 ਮੈਚਾਂ ਵਿਚ 5 ਮੈਚ ਭਾਰਤ ਦੇ ਨਾਮ ਰਹੇ ਹਨ ਜਦੋਂ ਕਿ 6 ਉਤੇ ਇੰਗਲੈਂਡ ਦਾ ਕਬਜ਼ਾ ਰਿਹਾ ਹੈ। ਮੈਨਚੇਸਟਰ ਵਿਚ ਅੱਜ ਮੈਚ ਓਲਡ ਟ੍ਰੈਫਾਰਡ ਗ੍ਰਾਉਂਡ 'ਤੇ ਖੇਡਿਆ ਜਾਵੇਗਾ। ਇਹ ਗ੍ਰਾਉਂਡ ਸੀਮਿਤ ਓਵਰਾਂ ਵਿਚ ਬੱਲੇਬਾਜ਼ੀ ਲਈ ਚੰਗਾ ਮੰਨਿਆ ਜਾਂਦਾ ਹੈ। ਭਾਰਤ ਅਤੇ ਇੰਗਲੈਂਡ ਦੇ ਵਿਚ ਅੱਜ ਸ਼ਾਮ ਹੋਣ ਜਾ ਰਹੇ ਪਹਿਲਾਂ ਟੀ20 ਮੈਚ ਦੇ ਦੌਰਾਨ ਮੀਂਹ ਹੋਣ ਦੀ ਕੋਈ ਸੰਭਾਵਨਾ ਨਹੀਂ ਨਜ਼ਰ  ਆ ਰਹੀ ਹੈ ਅਤੇ ਮੈਚ ਦੇ ਦੌਰਾਨ ਮੌਸਮ ਵਧੀਆ ਬਣਿਆ ਰਹੇਗਾ। ਭਾਰਤ ਵਿਰੁਧ ਖੇਡੇ ਗਏ ਟੀ20 ਮੈਚਾਂ ਵਿਚ ਸੱਭ ਤੋਂ ਜ਼ਿਆਦਾ ਦੌੜਾਂ ਇੰਗਲੈਡ ਦੀ ਟੀਮ ਦੇ ਕਪਤਾਨ ਇਓਨ ਮੋਰਗਨ ਨੇ ਬਣਾਏ ਹਨ। 

ਮੋਰਗਨ ਨੇ 8 ਮੈਚਾਂ ਵਿਚ ਕੁਲ 284 ਦੌੜਾਂ ਬਣਾਇਆਂ ਹਨ। ਉਥੇ ਹੀ ਭਾਰਤ ਦੇ ਵਲੋਂ 10 ਮੈਚਾਂ ਵਿਚ ਸੱਭ ਤੋਂ ਜ਼ਿਆਦਾ ਦੌੜਾਂ (265) ਸੁਰੇਸ਼ ਰੈਨਾ ਨੇ ਬਣਾਏ ਹਨ। ਰੈਨਾ ਤੋਂ ਬਾਅਦ ਧੋਨੀ ਨੇ ਇੰਗਲੈਂਡ ਵਿਰੁਧ 11 ਮੈਚਾਂ ਵਿਚ 264 ਦੌੜਾਂ ਬਣਾਇਆਂ ਹਨ। ਇੰਗਲੈਂਡ ਦੇ ਖਿਲਾਫ ਖੇਡੇ ਗਏ 3 ਟੀ20 ਮੈਚਾਂ ਵਿਚ ਹਰਭਜਨ ਸਿੰਘ ਨੇ 8 ਵਿਕੇਟ ਲਈਆਂ ਹਨ। ਹਾਲਾਂਕਿ ਉਹ ਇਸ ਸੀਰੀਜ਼ ਦਾ ਹਿੱਸਾ ਨਹੀਂ ਹਨ। ਹਰਭਜਨ ਤੋਂ ਬਾਅਦ ਸੱਭ ਤੋਂ ਜ਼ਿਆਦਾ ਵਿਕੇਟ ਲੈਣ ਦਾ ਰਿਕਾਰਡ ਚਹਿਲ ਦੇ ਕੋਲ ਹੈ। ਚਹਿਲ ਨੇ ਵੀ 3 ਮੈਚਾਂ ਵਿਚ 8 ਵਿਕੇਟ ਲਈਆਂ ਹਨ। ਡਰਬਨ ਵਿਚ 2007 ਵਿਚ ਖੇਡੇ ਗਏ ਟੀ20 ਮੈਚ ਵਿਚ ਭਾਰਤ ਨੇ ਇੰਗਲੈਂਡ ਦੇ ਵਿਰੁਧ ਅੱਜ ਤੱਕ ਸੱਭ ਤੋਂ ਵੱਡਾ ਸਕੋਰ ਖਡ਼ਾ ਕੀਤਾ ਹੈ।

ਭਾਰਤ ਨੇ ਉਸ ਮੈਚ ਵਿਚ 4 ਵਿਕੇਟ ਦੇ ਨੁਕਸਾਨ ਉਤੇ 218 ਦੌੜਾਂ ਬਣਾਇਆਂ ਸਨ। ਉਥੇ ਹੀ ਇੰਗਲੈਂਡ ਦੀ ਪਾਰੀ ਇਸ ਮੈਚ ਵਿਚ 200 ਦੋੜਾਂ 'ਤੇ ਸਿਮਟ ਗਈ ਸੀ। ਭਾਰਤ ਅਤੇ ਇੰਗਲੈਂਡ  ਦੇ ਵਿਚ ਖੇਡੇ ਗਏ ਟੀ20 ਮੈਚਾਂ ਵਿਚ ਹੁਣ ਤੱਕ ਦਾ ਸੱਭ ਤੋਂ ਵੱਡਾ ਸਕੋਰ ਇੰਗਲੈਂਡ ਕ੍ਰਿਕੇਟ ਟੀਮ ਦੇ ਕਪਤਾਨ ਮੋਰਗਨ  ਦੇ ਨਾਮ ਹੈ। ਉਨ੍ਹਾਂ ਨੇ 2014 ਵਿਚ ਹੋਏ ਮੈਚ ਵਿਚ 31 ਗੇਂਦਾਂ 'ਤੇ 71 ਰਨ ਮਾਰੇ ਸਨ। ਉਥੇ ਹੀ ਭਾਰਤ ਦੇ ਵਲੋਂ ਕੇਐਲ ਰਾਹੁਲ ਨੇ 2017 ਵਿਚ ਨਾਗਪੁਰ ਵਿਚ ਖੇਡੇ ਗਏ ਮੈਚ ਵਿਚ 47 ਗੇਂਦਾਂ 'ਤੇ 71 ਰਨ ਬਣਾਏ ਸਨ।