Indian Team News: ਵਿਸ਼ਵ ਚੈਂਪੀਅਨ ਟੀਮ ਇੰਡੀਆ ਦੀ ਫਲਾਈਟ ਫਿਰ ਹੋਈ ਲੇਟ, ਹੁਣ ਇਸ ਸਮੇਂ ਬਾਰਬਾਡੋਸ ਤੋਂ ਰਵਾਨਾ ਹੋ ਸਕਦੇ ਹਨ ਭਾਰਤੀ ਖਿਡਾਰੀ
ਤੂਫ਼ਾਨ ਬੇਰਿਲ ਦੇ ਕਾਰਨ ਟੀਮ ਦੀ ਰਵਾਨਗੀ ਵਿਚ ਦੇਰੀ
The Indian team will arrive in India tomorrow; ਬਾਰਬਾਡੋਸ 'ਚ ਖਰਾਬ ਮੌਸਮ ਕਾਰਨ ਭਾਰਤੀ ਕ੍ਰਿਕਟ ਟੀਮ ਦੀ ਵਤਨ ਵਾਪਸੀ ਕੁਝ ਦਿਨਾਂ ਦੀ ਦੇਰੀ ਨਾਲ ਹੋ ਰਹੀ ਹੈ। ਰੋਹਿਤ ਸ਼ਰਮਾ ਦੀ ਟੀਮ ਨੇ ਸ਼ਨੀਵਾਰ ਨੂੰ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਸੀ ਅਤੇ ਐਤਵਾਰ ਨੂੰ ਭਾਰਤ ਲਈ ਰਵਾਨਾ ਹੋਣਾ ਸੀ ਪਰ ਤੂਫਾਨ ਬੇਰੀਲ ਕਾਰਨ ਉਨ੍ਹਾਂ ਨੂੰ ਉਥੇ ਹੀ ਰੁਕਣਾ ਪਿਆ।
ਇਹ ਵੀ ਪੜ੍ਹੋ: Hathras Incident: ਕੌਣ ਹੈ ਭੋਲੇ ਬਾਬਾ, ਹਾਥਰਸ ਹਾਦਸੇ ਤੋਂ ਬਾਅਦ ਹੋਇਆ ਫਰਾਰ, ਜਿਨਸੀ ਸ਼ੋਸ਼ਣ ਸਮੇਤ 5 ਕੇਸ ਹਨ ਦਰਜ
ਬਾਰਬਾਡੋਸ ਵਿੱਚ ਤੂਫਾਨ ਦੇ ਖਤਰੇ ਨੇ ਸਰਕਾਰ ਨੂੰ ਹਵਾਈ ਅੱਡਾ ਬੰਦ ਕਰਨ ਲਈ ਮਜਬੂਰ ਕੀਤਾ ਅਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਟੀਮ ਇੰਡੀਆ ਬੁੱਧਵਾਰ ਨੂੰ ਘਰ ਵਾਪਸੀ ਕਰੇਗੀ। ਹਾਲਾਂਕਿ ਹੁਣ ਬੁੱਧਵਾਰ ਨੂੰ ਕਈ ਰਿਪੋਰਟਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਟੀਮ ਦੇ ਬਾਰਬਾਡੋਸ ਰਵਾਨਾ ਹੋਣ 'ਚ ਹੋਰ ਦੇਰੀ ਹੋ ਸਕਦੀ ਹੈ। ਖਿਡਾਰੀਆਂ ਦੇ ਵੀਰਵਾਰ ਸਵੇਰੇ ਦਿੱਲੀ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Earthquake News: ਚੜ੍ਹਦੀ ਸਵੇਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਗੂੜੀ ਨੀਂਦ ਵਿਚ ਸੁੱਤੇ ਲੋਕ ਘਰਾਂ ਤੋਂ ਭੱਜੇ ਬਾਹਰ
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਭਾਰਤੀ ਟੀਮ ਨੂੰ ਲੈਣ ਆਈ ਚਾਰਟਰ ਫਲਾਈਟ ਅਜੇ ਬਾਰਬਾਡੋਸ ਨਹੀਂ ਪਹੁੰਚੀ ਹੈ। ਏਆਈਸੀ24ਡਬਲਯੂਸੀ (ਏਅਰ ਇੰਡੀਆ ਚੈਂਪੀਅਨਜ਼ 24 ਵਰਲਡ ਕੱਪ) ਨਾਮ ਦੀ ਏਅਰ ਇੰਡੀਆ ਦੀ ਇੱਕ ਵਿਸ਼ੇਸ਼ ਚਾਰਟਰ ਉਡਾਣ ਭਾਰਤੀ ਟੀਮ, ਉਸਦੇ ਸਹਿਯੋਗੀ ਸਟਾਫ, ਖਿਡਾਰੀਆਂ ਦੇ ਪਰਿਵਾਰਾਂ ਅਤੇ ਬੋਰਡ ਦੇ ਕੁਝ ਅਧਿਕਾਰੀਆਂ ਅਤੇ ਭਾਰਤੀ ਮੀਡੀਆ ਨੂੰ ਵਾਪਸ ਲਿਆਉਣ ਲਈ ਤਿਆਰ ਹੈ। ਇਹ ਸਾਰੇ ਤੂਫ਼ਾਨ ਬੇਰੀਲ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਬਾਰਬਾਡੋਸ ਵਿੱਚ ਫਸੇ ਹੋਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from The Indian team will arrive in India tomorrow , tuned to Rozana Spokesman)