ਸਫਾਈ ਨਾ ਕਰਾਉਣ `ਤੇ ਪੰਜਾਬ ਰੋਡਵੇਜ ਨੂੰ ਦੂਜਾ ਨੋਟਿਸ,ਅਮਲ ਨਾ ਕਰਣ `ਤੇ ਜੀਐਮ ਦਾ ਕੱਟੇਗਾ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਦੁਆਰਾ ਪੰਜਾਬ ਰੋਡਵੇਜ ਮੋਗਾ ਵਿੱਚ ਸਫਾਈ ਦੇ ਭੈੜਾ ਹਾਲਾਤਾਂ ਨੂੰ ਵੇਖ ਕੇ ਸਫਾਈ ਕਰਵਾਉਣ ਲਈ ਦੋ ਹਫ਼ਤੇ ਪਹਿਲਾਂ ਨੋਟਿਸ ਜਾਰੀ

buses

ਮੋਗਾ: ਸਿਹਤ ਵਿਭਾਗ ਦੁਆਰਾ ਪੰਜਾਬ ਰੋਡਵੇਜ ਮੋਗਾ ਵਿੱਚ ਸਫਾਈ ਦੇ ਭੈੜਾ ਹਾਲਾਤਾਂ ਨੂੰ ਵੇਖ ਕੇ ਸਫਾਈ ਕਰਵਾਉਣ ਲਈ ਦੋ ਹਫ਼ਤੇ ਪਹਿਲਾਂ ਨੋਟਿਸ ਜਾਰੀ ਕੀਤਾ ਸੀ , ਪਰ ਵੀਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਉਥੇ ਹੀ ਗੰਦਗੀ ਵੇਖ ਕੇ ਵਿਭਾਗ ਨੂੰ 24 ਘੰਟੇ ਦਾ ਨੋਟਿਸ ਦਿੰਦੇ ਜੀ ਐਮ ਦਾ ਚਲਾਣ ਕੱਟਣ ਦੀ ਚਿਤਾਵਨੀ ਦਿੱਤੀ।  ਤੁਹਾਨੂੰ ਦਸ ਦੇਈਏ ਕੇ ਕਿ 2 ਹਫ਼ਤੇ ਪਹਿਲਾਂ ਵਿਭਾਗ ਦੀ ਟੀਮ ਦੁਆਰਾ ਹੈਲਥ ਸੁਪਰਵਾਇਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿਚ ਪੰਜਾਬ ਰੋਡਵੇਜ ਵਰਕਸ਼ਾਪ ਦੀ ਜਾਂਚ ਕੀਤੀ ਗਈ ਸੀ।

ਇਸ ਦੌਰਾਨ ਕਰੀਬ 300 ਟਾਇਰਾਂ , ਹੋਦ ,  ਡਰਮਾਂ ,  ਵਰਕਸ਼ਾਪ ਦੇ ਨਜ਼ਦੀਕ `ਚ ਬਹੁਤ ਸਾਰੇ ਸਥਾਨਾਂ ਉੱਤੇ ਬਾਰਿਸ਼ ਦਾ ਪਾਣੀ ਖੜਾ ਮਿਲਿਆ। ਦਸਿਆ ਜਾ ਰਿਹਾ ਹੈ ਕੇ ਇਸ ਵਿੱਚ ਡੇਂਗੂ ਦਾ ਲਾਰਵਾ ਵੀ ਪਾਇਆ ਗਿਆ। ਇਸ ਨੂੰ ਲੈ ਕੇ ਸਿਹਤ ਵਿਭਾਗ ਦੁਆਰਾ ਪੱਤਰ ਜਾਰੀ ਕਰ ਕੇ ਸਫਾਈ ਕਰਵਾਉਣ ਨੂੰ ਕਿਹਾ ਗਿਆ ਸੀ ਪਰ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਣ ਉੱਤੇ ਹੈਲਥ ਸੁਪਰਵਾਇਜਰ ਮਹਿੰਦਰਪਾਲ ਲੂੰਬਾ ਅਤੇ ਕੁਲਬੀਰ ਸਿੰਘ  ਨੇ ਜਨਰਲ ਮੈਨੇਜਰ ਰਾਜੇਸ਼ਵਰ ਸਿੰਘ  ਗਰੇਵਾਲ ਅਤੇ ਟਰੈਫਿਕ ਮੈਨੇਜਰ ਸੁਖਜੀਤ ਸਿੰਘ  ਗਰੇਵਾਲ ਨੂੰ ਮਿਲ ਕੇ ਮਾਮਲੇ ਦੀ ਗੰਭੀਰਤਾ ਦੇ ਬਾਰੇ ਵਿੱਚ ਜਾਣੂ ਕਰਵਾਇਆ

ਅਤੇ ਨਾਲ ਹੀ ਉਹਨਾਂ ਨੇ ਅਗਲੇ 24 ਘੰਟੇ ਵਿੱਚ ਸਫਾਈ ਕਰਾਉਣ ਨੂੰ ਕਿਹਾ।  ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਨਰਲ ਮੈਨੇਜਰ ਦਾ ਚਲਾਣ ਕੱਟਿਆ ਜਾਵੇਗਾ, ਜਿਸ ਦੇ ਜੁਰਮਾਨੇ ਦੀ ਰਾਸ਼ੀ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਅਦਾ ਕਰਣੀ ਪਵੇਗੀ। ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਦੁਆਰਾ ਵਰਕਸ਼ਾਪ ਵਿੱਚ ਭਾਰੀ ਮਾਤਰਾ ਵਿੱਚ ਲਾਰਵੀਸਾਇਡ ਦਾ ਛਿੜਕਾਵ ਕਰ ਕੇ ਲਾਰਵਾ ਨਸ਼ਟ ਕਰਣ ਦੀ ਕੋਸ਼ਿਸ਼ ਕੀਤੀ ਗਈ ਹੈ।ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕੇ ਸਾਰੇ ਟਾਇਰਾਂ ਵਿੱਚ ਸਪਰੇਅ ਕਰਨਾ ਸੰਭਵ ਨਹੀਂ ਸੀ।

ਇਸ ਲਈ ਸਫਾਈ ਕਰਵਾਉਣਾ ਹੀ ਇੱਕ ਬੇਹਤਰੀਨ ਹੱਲ ਹੈ। ਵਿਭਾਗ ਅਧਿਕਾਰੀਆਂ ਦਾ ਕਹਿਣਾ ਹੈ ਕੇ ਜਲਦੀ ਤੋਂ ਜਲਦੀ ਇਸ ਸਮੱਸਿਆ ਨਾਲ ਨਜਿੱਠਿਆ ਜਾਵੇ। ਤਾ ਜੋ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਮਾਤਰਾ ਘਟ ਹੋਵੇ। ਜੇਕਰ ਰੋਡਵੇਜ ਮਹਿਕਮਾ ਇਸ ਮਾਮਲੇ ਸਬੰਧੀ ਕੋਈ ਕਦਮ ਨਹੀਂ ਉਠਾਉਂਦਾ ਤਾ ਇਹਨਾਂ ਵਿਰੁੱਧ ਸਖਤ ਕਾਰਵਾਈ ਹੋ ਸਕਦੀ ਹੈ `ਤੇ ਨਾਲ ਹੀ ਜੀਐਮ ਦਾ ਚਲਾਨ ਵੀ ਕੱਟਿਆ ਜਾਵੇਗਾ।