ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਵਿਭਾਗ ਨੇ 38 ਮੈਡੀਕਲ ਸਟੋਰਾਂ ਦੀ ਕੀਤੀ ਜਾਂਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ `ਚ ਲਗਾਤਾਰ ਵਧਦੇ ਹੋਏ ਨਸ਼ੇ ਦੀ ਪ੍ਰੀਕਿਰਿਆ ਨੂੰ ਦੇਖਦੇ ਹੋਏ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੁਆਰਾ ਕੁਝ ਅਹਿਮ ਫੈਸਲੇ ਲੈ

medical store

ਹੁਸ਼ਿਆਰਪੁਰ: ਪੰਜਾਬ `ਚ ਲਗਾਤਾਰ ਵਧਦੇ ਹੋਏ ਨਸ਼ੇ ਦੀ ਪ੍ਰੀਕਿਰਿਆ ਨੂੰ ਦੇਖਦੇ ਹੋਏ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੁਆਰਾ ਕੁਝ ਅਹਿਮ ਫੈਸਲੇ ਲੈ ਗਏ ਹਨ।  ਪੰਜਾਬ ਸਰਕਾਰ ਨੇ ਨਸ਼ੇ ਦੀ ਮਿਆਰ ਨੂੰ ਠੱਲ ਪਾਉਣ ਦੇ ਲਈ ਸੂਬੇ ਦੀਆਂ ਸਰਕਾਰਾਂ ਵਲੋਂ ਕਈ ਅਹਿਮ ਯਤਨ ਕੀਤੇ ਜਾ ਰਹੇ ਹਨ।  ਤੁਹਾਨੂੰ ਦਸ ਦੇਈਏ ਕੇ ਇਸ ਮਿਸ਼ਨ `ਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਈ ਪੁਲਿਸ ਅਧਿਕਾਰੀ, ਅਤੇ ਸਹਿਤ ਵਿਭਾਗ ਵੀ ਸੂਬੇ ਦੀਆਂ ਸਰਕਾਰਾਂ ਦਾ ਸਾਥ ਦੇ ਰਹੀਆਂ ਹਨ।

 ਤੁਹਾਨੂੰ ਦਸ ਦੇਈਏ ਕੇ ਮਿਸ਼ਨ ਤੰਦਰੁਸਤ ਪੰਜਾਬ  ਦੇ ਤਹਿਤ ਸਿਹਤ ਵਿਭਾਗ ਨੇ ਹੁਣ ਤੱਕ 38 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਹੈ, ਅਤੇ 30 ਦਵਾਈਆਂ ਦੇ ਸੈਂਪਲ ਭਰੇ ਹਨ , ਇਸ ਵਿਚ ਇੱਕ ਸੈਂਪਲ ਫੇਲ ਹੋ ਚੁੱਕਿਆ ਹੈ । ਇਸ ਮੌਕੇ ਹੀ ਡੀਸੀ ਈਸ਼ਾ ਕਾਲੀਆਂ  ਨੇ ਦੱਸਿਆ ਕਿ  ਜਿਲੇ ਦੇ ਜੋਨਲ ਲਾਇਸੇਂਸਿੰਗ ਅਥਾਰਿਟੀ ਦੁਆਰਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੁਣ ਤੱਕ 38 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ ਹੈ।  

ਕਿਹਾ ਜਾ ਰਿਹਾ ਹੈ ਕੇ ਉਲੰਘਨਾ ਪਾਏ ਜਾਣ ਅਤੇ ਡਰਗ ਅਤੇ ਕਾਸਮੇਟਿਕ ਏਕਟ 18 ਏ - 1 ਤਹਿਤ ਕਾਰਵਾਈ ਕੀਤੀ ਜਾਵੇਗੀ। ਬਿਨਾਂ ਲਾਇਸੇਂਸ  ਦੇ ਚੱਲ ਰਹੇ 2 ਮੇਡੀਕਲ ਸਟੋਰਾਂ ਸਹਿਤ ਉਲੰਘਣਾ ਪਾਏ ਜਾਣ ਉਤੇ 3 ਮੈਡੀਕਲ ਸਟੋਰਾਂ ਵਿਚ 45 ਹਜਾਰ ਰੁਪਏ ਦੀਆਂ ਦਵਾਈਆਂ ਜਬਤ ਕੀਤੀਆਂ ਜਾ ਚੁੱਕੀਆਂ ਹਨ।  ਨਾਲ ਹੀ ਇਸ ਦੇ ਇਲਾਵਾ ਡਰਗ ਅਤੇ ਕਾਸਮੇਟਿਕ ਏਕਟ 1940  ਦੇ ਤਹਿਤ ਉਤੇ 14 ਮੈਡੀਕਲ ਸਟੋਰਾਂ  ਦੇ ਲਾਇਸੇਂਸ ਰੱਦ ਕੀਤੇ ਜਾ ਚੁੱਕੇ ਹਨ। ਇਸ ਮੌਕੇ ਈਸ਼ਾ ਕਾਲਿਆ  ਨੇ ਦੱਸਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ  ਉਪਲਬਧ ਕਰਵਾਈਆਂ ਜਾਣਗੀਆਂ।ਉਹਨਾਂ ਨੇ ਕਿਹਾ ਹੈ ਕੇ ਪਾਬੰਦੀ ਸ਼ੁਦਾ ਦਵਾਈ ਨਹੀਂ ਵੇਚਣ ਦੇਵਾਂਗੇ।

 ਉਥੇ ਹੀ ਡਰਗ ਇੰਸਪੇਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡਰਗ ਅਤੇ ਕਾਸਮੇਟਿਕ ਐਕਟ  ਦੇ ਤਹਿਤ ਹੁਸ਼ਿਆਰਪੁਰ  ਦੇ 2 ਮੈਡੀਕਲ ਸਟੋਰਾਂ ਦੀ ਜਾਂਚ ਕਰਕੇ 6 ਸੈਂਪਲ ਭਰੇ ਗਏ ਹਨ।ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਹੁਸ਼ਿਆਰਪੁਰ ਜਿਲੇ `ਚ ਨਸ਼ੇ ਨੂੰ ਲੈ ਕੇ ਪ੍ਰਸ਼ਾਸਨ ਬਹੁਤ ਗੰਭੀਰ ਹੈ।  ਉਹਨਾਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਕੇ ਜਿਲੇ `ਚ ਜਲਦੀ ਨਸ਼ੇ ਨੂੰ ਨੱਥ ਪਾਈ ਜਾਵੇਗੀ। ਉਹਨਾਂ ਨੇ ਦਸਿਆ ਕੇ ਸ਼ਹਿਰ `ਚ ਲਗਪਗ 60 ਮੈਡੀਕਲ ਦੀ ਜਾਂਚ ਕੀਤੀ ਗਈ ਹੈ। ਜਿਸ `ਚ ਕਾਫੀ ਮਾਤਰਾ `ਚ ਜਾਅਲੀ ਮੈਡੀਕਲ ਸਟੋਰ ਪਾਏ ਗਏ ਹਨ।