ਰਾਸ਼ਟਰੀ ਜੂਨੀਅਰ ਟੈਨਿਸ ਟੂਰਨਾਮੈਂਟ 12 ਅਗਸਤ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲੜਕਿਆਂ ਅਤੇ ਲੜਕੀਆਂ ਲਈ ਐਡੀਡਾਸ ਐਮ. ਸੀ.ਸੀ. ਰਾਸ਼ਟਰੀ ਜੂਨੀਅਰ ਅੰਡਰ-18 ਕਲੇ...

Tenis Tounament

ਚੇਨਈ: ਲੜਕਿਆਂ ਅਤੇ ਲੜਕੀਆਂ ਲਈ ਐਡੀਡਾਸ ਐਮ. ਸੀ.ਸੀ. ਰਾਸ਼ਟਰੀ ਜੂਨੀਅਰ ਅੰਡਰ-18 ਕਲੇ ਟੈਨਿਸ ਚੈਂਪੀਅਨਸ਼ਿਪ ਦਾ ਆਯੋਜਨ 12 ਤੋਂ 17 ਅਗੱਸਤ ਤਕ ਕੀਤਾ ਜਾਵੇਗਾ। ਆਯੋਜਕਾਂ ਨੇ ਕਿਹਾ ਕਿ ਇਸ ਟੂਰਨਾਮੈਂਟ ਵਿਚ ਚੋਟੀ ਦੇ ਹੁਨਰਮੰਦ ਨੌਜਵਾਨ ਸ਼ਾਮਲ ਹੋਣਗੇ। ਲੜਕਿਆਂ ਦੇ ਵਰਗ ਵਿਚ ਹਰਿਆਣਾ ਦੇ ਅਜੇ ਮਲਿਕ ਅਤੇ ਸ਼ੁਸ਼ਾਂਤ ਡਾਬਰ, ਕਬੀਰ ਹੰਸ ਅਤੇ ਚੰਡੀਗੜ੍ਹ ਦੇ ਕ੍ਰਿਸ਼ਣ ਹੁੱਡਾ ਹਿੱਸਾ ਲੈਣਗੇ। ਵੀ. ਐਮ. ਸੰਦੀਪ, ਐਸ ਬੂਪਤੀ, ਰਾਜੇਸ਼ ਕਨਨ ਆਰ. ਐਸ. ਅਤੇ ਸ਼੍ਰੀ ਪੋਵੰਥਨ ਵੀ ਇਸ ਟੂਰਨਾਮੈਂਟ ਵਿਚ ਸ਼ਾਮਲ ਹਨ।

 ਤਾਮਿਲਨਾਡੂ ਟੈਨਿਸ ਸੰਘ ਦੇ ਪ੍ਰਧਾਨ ਵਿਜੇ ਅਮ੍ਰਿਤਰਾਜ ਨੇ ਕਿਹਾ ਕਿ ਜੂਨੀਅਰ ਖਿਡਾਰੀਆਂ 'ਤੇ ਧਿਆਨ ਦੇਣ ਦਾ ਸਮਾਂ ਹੈ ਅਤੇ ਉਸ ਨੇ ਉਮੀਦ ਜਤਾਈ ਕਿ ਇਸ ਵਿਚੋਂ ਕੋਈ ਖਿਡਾਰੀ ਭਾਰਤ ਲਈ ਰੈਗੁਲਰ ਤੌਰ 'ਤੇ ਗ੍ਰੈਂਡਸਲੈਮ ਟੂਰਨਾਮੈਂਟ ਖੇਡੇਗਾ। ਕੁਲ 240 ਦਾਖ਼ਲੇ ਮਿਲੇ ਹਨ ਜਿਨ੍ਹਾਂ ਵਿਚੋਂ 120 ਲੜਕਿਆਂ ਅਤੇ 88 ਲੜਕੀਆਂ ਦੇ ਵਰਗ ਦੇ ਹਨ। ਜੇਤੂ ਨੂੰ ਐਡੀਡਾਸ ਵੱਲੋਂ 1 ਲੱਖ ਰੁਪਏ ਦੀ ਸਪਾਂਸਰਸ਼ਿਪ ਮਿਲੇਗੀ। (ਪੀਟੀਆਈ)