ਇੰਗਲੈਂਡ ਤੋਂ ਸੀਰੀਜ਼ ਹਾਰਨ ਦੇ ਬਾਅਦ ਵੀ ਕਪਤਾਨ ਕੋਹਲੀ ਹਿੱਟ
ਭਾਰਤੀ ਟੀਮ ਦੇ ਕਪਤਾਨ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਦੁਨੀਆਂ ਭਰ `ਚ ਮਸ਼ਹੂਰ ਹਨ।
Virat Kohli
ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਦੁਨੀਆਂ ਭਰ `ਚ ਮਸ਼ਹੂਰ ਹਨ। ਉਹਨਾਂ ਨੇਆਪਣੇ ਕ੍ਰਿਕੇਟ ਕਰੀਅਰ `ਚ ਅਨੇਕਾਂ ਹੀ ਰਿਕਾਰਡ ਕਇਮ ਕੀਤੇ ਹਨ। ਤੁਹਾਨੂੰ ਦਸ ਦਈਏ ਕਿ ਵਿਰਾਟ ਦੁਨੀਆ ਦੇ ਦਸਵੇਂ ਖਿਡਾਰੀ ਹਨ ਜਿਨ੍ਹਾਂ ਨੇ ਬਤੋਰ ਕਪਤਾਨ ਟੈਸਟ ਮੈਚਾਂ ਵਿਚ 4000 ਤੋਂ ਜ਼ਿਆਦਾ ਰਣ ਬਣਾਏ ਹਨ। ਬਤੋਰ ਕਪਤਾਨ ਟੈਸਟ ਮੈਚਾਂ ਵਿਚ ਸਭ ਤੋਂ ਜ਼ਿਆਦਾ 8659 ਰਣ ਸਾਉਥ ਅਫਰੀਕਾ ਦੇ ਗਰੀਮ ਸਮਿਥ ਦੇ ਨਾਮ ਹਨ।