ਮੋਟਰਸਾਈਕਲ ਸਵਾਰ 3 ਲੁਟੇਰੇ ਵਪਾਰੀ ਤੋਂ 3 ਲੱਖ 70 ਹਜਾਰ ਰੁਪਏ ਖੋਹ ਕੇ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛਲੇ ਕੁਝ ਸਮੇਂ ਪੰਜਾਬ `ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲਗਾਤਾਰ ਵਧਦੀਆਂ ਜਾ ਰਹੀਆਂ ਹਨ

Robbery

ਕੋਟਕਪੂਰਾ  : ਪਿਛਲੇ ਕੁਝ ਸਮੇਂ ਪੰਜਾਬ `ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹੀ ਇਕ ਘਟਨਾ ਨੂੰ ਕੋਟਕਪੂਰੇ ਦੇ ਮਹੱਲਾ ਕਸ਼ਮੀਰੀਆਂ `ਚ ਅੰਜ਼ਾਮ ਦਿੱਤਾ ਗਿਆ ਹੈ। ਜਿਥੇ 2 ਮੋਟਰਸਾਈਕਲ `ਤੇ ਆਏ 3 ਵਿਅਕਤੀਆਂ ਵਲੋਂ ਇੱਕ ਵਪਾਰੀ ਤੋਂ  3 ਲੱਖ 70 ਹਜਾਰ ਰੁਪਏ ਖੋਹ ਲੈ ਜਾਣ ਦਾ ਪਤਾ ਲੱਗਿਆ ਹੈ।