ਨਿਸ਼ਾਨੇਬਾਜ਼ ਅੰਜੁਮ-ਅਪੂਰਵੀ ਨੇ ਹਾਸਿਲ ਕੀਤਾ ਟੋਕੀਓ ਓਲੰਪਿਕ ਦਾ ਟਿਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੋਦਗਿਲ ਅਤੇ ਅਪੂਰਵੀ ਚੰਦੇਲਾ ਨੇ ਟੋਕੀਓ ਵਿਚ 2020 ਵਿਚ ਆਜੋਯਿਤ ਹੋਣ ਵਾਲੇ ਓਲੰਪਿਕ ਖੇਡਾਂ ਦਾ ਟਿਕਟ ਹਾਸਲ

Anjum-Apurvi

ਚਾਂਗਵਾਨ : ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੋਦਗਿਲ ਅਤੇ ਅਪੂਰਵੀ ਚੰਦੇਲਾ ਨੇ ਟੋਕੀਓ ਵਿਚ 2020 ਵਿਚ ਆਜੋਯਿਤ ਹੋਣ ਵਾਲੇ ਓਲੰਪਿਕ ਖੇਡਾਂ ਦਾ ਟਿਕਟ ਹਾਸਲ ਕਰ ਲਿਆ ਹੈ। ਮੀਡੀਆ ਦੇ ਹਵਾਲੇ ਤੋਂ ਆਈਆ ਖਬਰਾਂ ਦੇ ਮੁਤਾਬਕ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਵਾਲੀ ਅੰਜੁਮ ਅਤੇ ਅਪੂਰਵੀ ਪਹਿਲੀਆਂ ਭਾਰਤੀ ਨਿਸ਼ਾਨੇਬਾਜ਼ ਬਣ ਗਈਆਂ ਹਨ।

 



 

 

ਤੁਹਾਨੂੰ ਦਸ ਦਈਏ ਕਿ ਦੱਖਣ ਕੋਰੀਆ ਦੇ ਚਾਂਗਵਾਨ ਵਿਚ ਜਾਰੀ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਚੈੰਪੀਅਨਸ਼ਿਪ ਵਿਚ ਅੰਜੁਮ ਨੇ ਔਰਤਾਂ ਦੀ 10 ਮੀਟਰ ਏਅਰ ਰਾਇਫਲ ਮੁਕਾਬਲੇ `ਚ  ਚਾਂਦੀ ਦਾ ਤਮਗ਼ਾ ਹਾਸਲ ਕੀਤਾ। ਦਸਿਆ ਜਾ ਰਿਹਾ ਹੈ ਕਿ ਅੰਜੁਮ ਕੋਰੀਆ ਦੀ ਹਾਨਾ ਇਮ ( 251.1 ) ਤੋਂ ਪਿੱਛੇ ਦੂਜੇ ਸਥਾਨ `ਤੇ ਰਹੀ, ਕੋਰੀਆ ਦੀ ਹੀ ਯੁਨਹਿਆ ਜੁੰਗ  ( 228  . 0 )  ਨੇ ਕਾਂਸੀ ਪਦਕ ਹਾਸਲ ਕੀਤਾ। 

 



 

 

ਚੌਵ੍ਹੀ ਸਾਲ ਦੀ ਅੰਜੁਮ ਨੇ ਅੱਠ ਨਿਸ਼ਾਨੇਬਾਜ਼ਾ ਦੇ ਫਾਈਨਲ ਵਿਚ 248 .4 ਅੰਕ  ਦੇ ਨਾਲ ਸਿਲਵਰ ਮੈਡਲ ਜਿੱਤ ਕੇ ਇਸ ਇੱਜ਼ਤ ਵਾਲੇ ਟੂਰਨਾਮੈਂਟ ਵਿਚ ਭਾਰਤ ਦੀ ਸੀਨੀਅਰ ਟੀਮ ਦਾ ਖਾਤਾ ਖੋਲਿਆ। ਨਾਲ ਹੀ ਅਪੂਰਵੀ 207 ਅੰਕ  ਦੇ ਨਾਲ ਚੌਥੇ ਸਥਾਨ `ਤੇ ਰਹੀ, ਪਰ ਉਹ ਵੀ ਕੋਟਾ ਹਾਸਲ ਕਰਨ ਵਿਚ ਸਫਲ ਰਹੀ। ਦਸਿਆ ਜਾ ਰਿਹਾ ਹੈ ਕਿ ਅਪੂਰਵੀ ਨੇ ਵੀ ਟੀਮ ਮੁਕਾਬਲੇ ਵਿਚ ਅੰਜੁਮ ਅਤੇ ਮੇਹੁਲੀ ਘੋਸ਼ ਦੇ ਨਾਲ ਮਿਲ ਕੇ 1879 ਅੰਕ ਹਾਸਲ ਕਰਦੇ ਹੋਏ ਸਿਲਵਰ ਮੈਡਲ ਜਿੱਤ ਲਿਆ।

 



 

 

ਆਈਐਸਐਸਐਫ ਦਾ ਇਹ ਟੂਰਨਾਮੇਂਟ ਬੇਹੱਦ ਮਹੱਤਵਪੂਰਣ ਹੈ ਕਿਉਂਕਿ ਇਹ ਟੋਕੀਓ ਖੇਡਾਂ ਦੀ ਪਹਿਲੀ ਓਲੰਪਿਕ ਕੋਟਾ ਮੁਕਾਬਲੇ ਹਨ। ਜਿਸ ਵਿੱਚ 15  ਮੁਕਾਬਲਿਆਂ ਵਿਚ 60 ਸਥਾਨ ਦਾਂਵ `ਤੇ ਲੱਗੇ ਹੋਏ ਹਨ। ਉਥੇ ਹੀ ਪੁਰਸ਼ 10 ਮੀਟਰ ਰਾਇਫਲ ਮੁਕਾਬਲੇ ਵਿਚ ਏਸ਼ੀਆਈ ਖੇਡਾਂ  ਦੇ ਮੈਡਲ ਜੇਤੂ ਦੀਪਕ ਕੁਮਾਰ  ਫਾਈਨਲ ਵਿਚ ਛੇਵੇਂ ਸਥਾਨ ਉੱਤੇ ਰਹੇ ਜਿਸ ਵਿਚ ਰੂਸ ਅਤੇ ਕਰੋਏਸ਼ੀਆ ਦਾ ਦਬਦਬਾ ਰਿਹਾ। 

 



 

 

ਨਾਲ ਹੀ ਤੁਹਾਨੂੰ ਦਸ ਦੇਈਏ ਕਿ ਇਹਨਾਂ ਖਿਡਾਰੀਆਂ ਦਾ ਏਸ਼ੀਆਈ ਖੇਡਾਂ `ਚ ਬੇਹਤਰੀਨ ਪ੍ਰਦਰਸ਼ਨ ਰਿਹਾ। ਉਥੇ ਹੀ ਏਸ਼ੀਆਈ ਖੇਡਾਂ `ਚ ਬਾਕੀ ਸਾਰੇ ਖਿਡਾਰੀਆਂ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਕਰ ਕੇ ਦੇਸ਼ ਵਾਸੀਆਂ ਨੂੰ ਖੁਸ਼ ਕੀਤਾ। ਇਸ ਵਾਰ ਇਹਨਾਂ  ਖੇਡਾਂ `ਚ ਭਾਰਤ ਦਾ ਪ੍ਰਦਰਸ਼ਨ ਕਾਫੀ ਵਧੀਆ ਸੀ, ਜਿਸ ਦੌਰਾਨ ਭਾਰਤ ਨੇ 15 ਗੋਲਡ ਸਮੇਤ ਕੁੱਲ 69 ਤਮਗ਼ੇ ਜਿੱਤੇ।