ਆਸਟ੍ਰੇਲੀਆਈ ਬੱਲੇਬਾਜ ਨੇ ਕੀਤੀ ਉਲਟ ਪਾਸਿਓ ਬੱਲੇਬਾਜੀ, ਦੇਖ ਹੋ ਜਾਵੋਗੇ ਹੈਰਾਨ
ਕ੍ਰਿਕਟ ਦੇ ਤੇਜ਼ੀ ਤੋਂ ਬਦਲਾਅ ਰੂਪ ਵਿਚ ਕਈਂ ਬੱਲੇਬਾਜ ਅਜਿਹੇ ਸ਼ਾਟ ਲਗਾਉਣ ਲੱਗੇ ਹਨ, ਜਿਨ੍ਹਾਂ ਨੂੰ ਤੁਸੀਂ ਦੇਖ ਤੁਸੀਂ ਹੈਰਾਨ ਹੋ...
ਨਵੀਂ ਦਿੱਲੀ (ਪੀਟੀਆਈ) : ਕ੍ਰਿਕਟ ਦੇ ਤੇਜ਼ੀ ਤੋਂ ਬਦਲਾਅ ਰੂਪ ਵਿਚ ਕਈਂ ਬੱਲੇਬਾਜ ਅਜਿਹੇ ਸ਼ਾਟ ਲਗਾਉਣ ਲੱਗੇ ਹਨ, ਜਿਨ੍ਹਾਂ ਨੂੰ ਤੁਸੀਂ ਦੇਖ ਤੁਸੀਂ ਹੈਰਾਨ ਹੋ ਜਵੋਗੇ। ਆਸਟ੍ਰੇਲੀਆ ਦੌਰੇ ਉਤੇ ਗਈ ਦੱਖਣੀ ਅਫ਼ਰੀਕਾ ਦੀ ਟੀਮ ਦੇ ਖ਼ਿਲਾਫ਼ ਕੰਗਾਰੂ ਬੱਲੇਬਾਜ ਜਾਰਜ ਬੈਲੀ ਨੇ ਬਹੁਤ ਹੀ ਵੱਖਰੇ ਢੰਗ ਨਾਲ ਬੱਲੇਬਾਜੀ ਕੀਤੀ ਹੈ। ਉਨ੍ਹਾਂ ਨੇ ਲੂੰਗੀ ਸਾਨੀ ਏਗੰਡੀ ਦੇ ਇਕ ਓਵਰ ਵਿਚ ਇਹ ਬੱਲੇਬਾਜੀ ਕੀਤੀ, ਉਹਨਾਂ ਦਾ ਇਹ ਅੰਦਾਜ਼ ਦੇਖ ਕੇ ਅਫ਼ਰੀਕੀ ਟੀਮ ਦੇ ਖਿਡਾਰੀ ਵੀ ਹੱਸਣ ਤੋਂ ਨਹੀਂ ਰਹਿ ਪਾਏ। ਅਸਲੀਅਤ ‘ਚ ਦੱਖਣੀ ਅਫ਼ਰੀਕਾ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਇਲੇਵਨ ਤੋਂ ਸੀ।
ਪਹਿਲੇ ਖੇਡਦੇ ਹੋਏ ਅਫ਼ਰੀਕਾ ਦੀ ਟੀਮ ਨੇ 173 ਰਨ ਬਣਾ ਦਿਤੇ ਸੀ। ਇਸ ਦੇ ਜਵਾਬ ਵਿਚ ਜਦੋਂ ਕੰਗਾਰੂ ਟੀਮ ਉੱਤਰੀ ਤਾਂ ਲੁੰਗੀ ਏਗੰਡੀ ਦੇ 10ਵੇਂ ਓਵਰ ਵਿਚ ਟੀਮ ਦੇ ਕਪਤਾਨ ਜਾਰਜ ਬੈਲੀ ਨੇ ਅਪਣੀ ਬੱਲੇਬਾਜੀ ਦਾ ਅਜਿਹਾ ਅੰਦਾਜ਼ ਦਿਖਾਇਆ ਕਿ ਉਹਨਾਂ ਦੀ ਬੱਲੇਬਾਜੀ ਦੇਖ ਕੇ ਅਫ਼ਰੀਕਾ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਵੀ ਹੱਸਣ ਲੱਗੇ। 174 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੰਗਾਰੂ ਟੀਮ ਨੇ ਇਹ ਮੁਕਾਬਲਾ 4 ਵਿਕਟ ਨਾਲ ਜਿੱਤ ਲਿਆ। ਸਭ ਤੋਂ ਜ਼ਿਆਦਾ ਰਨ ਵੀ ਜਾਰਜ ਬੈਲੀ ਨੇ ਹੀ ਬਣਾਏ। ਪਰ ਉਹਨਾਂ ਦੀ ਬੱਲੇਬਾਜੀ ਦਾ ਅੰਦਾਜ਼ ਇਸ ਮੈਚ ਵਿਚ ਚਰਚਾ ਦਾ ਕੇਂਦਰ ਬਣ ਗਿਆ। ਦੱਸ ਦਈਏ ਕਿ ਆਸਟ੍ਰੇਲੀਆ ਅਤੇ ਅਫ਼ਰੀਕਾ ਦੇ ਵਿੱਚ ਵਨ-ਡੇ ਸੀਰੀਜ਼ 4 ਨਵੰਬਰ ਤੋਂ ਸ਼ੁਰੂ ਹੋਵੇਗੀ।