Virat Kohli breaks Sachin Tendulkar's record: ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੂਲਕਰ ਦਾ ਇਹ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

ਸੱਭ ਤੋਂ ਜ਼ਿਆਦਾ ਮੈਚਾਂ ਵਿਚ ਰਹੇ ਭਾਰਤ ਦੀ ਜਿੱਤ ਦਾ ਹਿੱਸਾ

Virat Kohli breaks Sachin Tendulkar's record

Virat Kohli breaks Sachin Tendulkar's record News: ਭਾਰਤ ਨੇ ਵਿਸ਼ਵ ਕੱਪ 2023 ਦੇ 33ਵੇਂ ਮੈਚ 'ਚ ਸ਼੍ਰੀਲੰਕਾ 'ਤੇ 302 ਦੌੜਾਂ ਦੀ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਮੈਚ ਨੂੰ ਜਿੱਤ ਕੇ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜ ਦਿਤਾ ਹੈ। ਵਿਰਾਟ ਹੁਣ ਭਾਰਤ ਦੇ ਸੱਭ ਤੋਂ ਸਫਲ ਖਿਡਾਰੀ ਬਣ ਗਏ ਹਨ।

ਇਸ ਦੇ ਨਾਲ ਹੀ ਦੁਨੀਆਂ 'ਚ ਇਸ ਸੂਚੀ 'ਚ ਵਿਰਾਟ ਤੋਂ ਅੱਗੇ ਸਿਰਫ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਰਿਕੀ ਪੋਂਟਿੰਗ ਅਤੇ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਮਹੇਲਾ ਜੈਵਰਧਨੇ ਹਨ।  ਦਰਅਸਲ, ਵਿਰਾਟ ਭਾਰਤ ਲਈ ਸੱਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਭਾਵ ਉਹ ਜ਼ਿਆਦਾਤਰ ਮੈਚਾਂ 'ਚ ਭਾਰਤ ਦੀ ਜਿੱਤ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਸ਼੍ਰੀਲੰਕਾ 'ਤੇ ਜਿੱਤ ਨਾਲ ਇਹ ਰਿਕਾਰਡ ਅਪਣੇ ਨਾਂਅ ਕਰ ਲਿਆ।

ਵਿਰਾਟ ਨੇ ਭਾਰਤ ਲਈ 514 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ਵਿਚ ਤਿੰਨੋਂ ਫਾਰਮੈਟ ਜਿਵੇਂ ਕਿ ਟੈਸਟ, ਵਨਡੇ ਅਤੇ ਟੀ-20 ਸ਼ਾਮਲ ਹਨ ਅਤੇ 308 ਮੈਚ ਜਿੱਤੇ ਹਨ। ਉਹ 166 ਹਾਰਾਂ ਵਿਚ ਟੀਮ ਦਾ ਹਿੱਸਾ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੱਤ ਅੰਤਰਰਾਸ਼ਟਰੀ ਮੈਚ ਟਾਈ ਹੋਏ ਅਤੇ 21 ਮੈਚ ਡਰਾਅ ਰਹੇ। 12 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਇਸ ਸੂਚੀ 'ਚ ਦੂਜੇ ਨੰਬਰ 'ਤੇ ਸਚਿਨ ਤੇਂਦੁਲਕਰ ਹਨ। ਉਨ੍ਹਾਂ ਨੇ ਭਾਰਤ ਲਈ 664 ਮੈਚ ਖੇਡੇ ਅਤੇ 307 ਮੈਚ ਜਿੱਤੇ ਅਤੇ 256 ਮੈਚ ਹਾਰੇ। ਪੰਜ ਮੈਚ ਟਾਈ ਰਹੇ, ਜਦਕਿ 72 ਮੈਚ ਡਰਾਅ ਰਹੇ। 24 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਸੂਚੀ 'ਚ ਮਹਿੰਦਰ ਸਿੰਘ ਧੋਨੀ ਤੀਜੇ ਨੰਬਰ 'ਤੇ ਹਨ। ਉਨ੍ਹਾਂ ਨੇ ਭਾਰਤ ਲਈ 538 ਅੰਤਰਰਾਸ਼ਟਰੀ ਮੈਚ ਖੇਡੇ। ਇਨ੍ਹਾਂ 'ਚੋਂ 298 ਮੈਚਾਂ 'ਚ ਉਹ ਜਿੱਤ ਦਾ ਹਿੱਸਾ ਸੀ ਤੇ 186 ਮੈਚਾਂ ਵਿਚ ਹਾਰੇ ਹਨ। ਸੱਤ ਮੈਚ ਟਾਈ ਰਹੇ ਅਤੇ 30 ਮੈਚ ਡਰਾਅ ਰਹੇ, ਜਦਕਿ 17 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਜੇਕਰ ਵਿਰਾਟ ਦੀ ਦੁਨੀਆ ਦੇ ਬਾਕੀ ਖਿਡਾਰੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਉਹ ਪੋਂਟਿੰਗ ਅਤੇ ਜੈਵਰਧਨੇ ਤੋਂ ਬਾਅਦ ਸਮੁੱਚੀ ਸੂਚੀ ਵਿਚ ਤੀਜੇ ਸਥਾਨ 'ਤੇ ਹਨ। ਪੌਂਟਿੰਗ ਨੇ ਆਸਟ੍ਰੇਲੀਆ ਲਈ 560 ਅੰਤਰਰਾਸ਼ਟਰੀ ਮੈਚ ਖੇਡੇ ਅਤੇ 377 ਮੈਚ ਜਿੱਤੇ। ਜੈਵਰਧਨੇ ਦੀ ਗੱਲ ਕਰੀਏ ਤਾਂ ਉਸ ਨੇ ਸ਼੍ਰੀਲੰਕਾ ਲਈ 652 ਅੰਤਰਰਾਸ਼ਟਰੀ ਮੈਚ ਖੇਡੇ ਅਤੇ 336 ਮੈਚ ਜਿੱਤੇ।

(For more news apart from Virat Kohli breaks Sachin Tendulkar's record, stay tuned to Rozana Spokesman)