ਵਿਰਾਟ ਕੋਹਲੀ ਦੇ ਨਾਂਅ ਤੋਂ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਟਵੀਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਦਾਅਵਾ ਵਿਰਾਟ ਕੋਹਲੀ ਦੇ ਨਾਂਅ ਤੋਂ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ।
RSFC (Team Mohali)- ਕ੍ਰਿਕੇਟ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ 2011 ਤੋਂ ਬਾਅਦ ਹੁਣ ਜਾ ਕੇ ਇਸਦੀ ਮੇਜ਼ਬਾਨੀ ਭਾਰਤ ਦੇ ਹੱਥ ਆਈ ਹੈ। ਹੁਣ ਕ੍ਰਿਕਟ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਭਾਰਤ ਪਹੁੰਚ ਗਈ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਦੇ ਨਾਂਅ ਤੋਂ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਨੇ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਆਪਣੇ ਘਰ ਪਾਰਟੀ ਲਈ ਸੱਦਿਆ ਹੈ।
ਫੇਸਬੁੱਕ ਪੇਜ "Infomainment" ਨੇ ਵਾਇਰਲ ਪੋਸਟ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਵਿਰਾਟ ਕੋਹਲੀ ਨੇ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਆਪਣੇ ਘਰ ਪਾਰਟੀ ਲਈ ਸੱਦਿਆ ਹੈ।
ਇਸੇ ਤਰ੍ਹਾਂ ਫੇਸਬੁੱਕ ਯੂਜ਼ਰ 'Zeeshan Zarak' ਨੇ 28 ਸਤੰਬਰ ਨੂੰ ਇਸ ਪੋਸਟ ਦਾ ਸਕਰੀਨਸ਼ਾਟ ਸਾਂਝਾ ਕੀਤਾ ਅਤੇ ਲਿਖਿਆ,“specially for shadab wow my King”
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਦਾਅਵਾ ਵਿਰਾਟ ਕੋਹਲੀ ਦੇ ਨਾਂਅ ਤੋਂ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੁਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਅਕਾਊਂਟ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਅਕਾਊਂਟ ਦਾ ਯੂਜ਼ਰਨੇਮ @amiVkohli ਹੈ। ਦੱਸ ਦਈਏ ਕਿ ਇਹ ਬਾਇਓ ਨੂੰ ਦੇਖਣ ਤੋਂ ਪਤਾ ਚਲਿਆ ਕਿ ਇਹ ਪੈਰੋਡੀ ਅਕਾਊਂਟ ਹੈ।
ਦੱਸ ਦਈਏ ਕਿ ਵਿਰਾਟ ਕੋਹਲੀ ਦਾ ਅਸਲ ਅਕਾਊਂਟ @imVkohli ਦੇ ਯੂਜ਼ਰਨੇਮ ਦਾ ਹੈ। ਇਹ ਅਕਾਊਂਟ ਸਤੰਬਰ 2012 ਤੋਂ ਹੀ ਵੇਰੀਫਾਈਡ। ਅਸੀਂ ਪਾਇਆ ਕਿ ਇਸ ਅਕਾਊਂਟ ਤੋਂ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਅਸੀਂ ਵਿਰਾਟ ਕੋਹਲੀ ਦੇ ਦੂਜੇ ਸੋਸ਼ਲ ਮੀਡੀਆ ਹੈਂਡਲ ਜਿਵੇਂ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਵੀ ਵਿਜ਼ਿਟ ਕੀਤਾ ਪਰ ਸਾਨੂੰ ਕੋਈ ਅਜਿਹੀ ਪੋਸਟ ਨਹੀਂ ਮਿਲੀ ਜੋ ਪੁਸ਼ਟੀ ਕਰਦੀ ਹੋਵੇ ਕਿ ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ।
ਪੜਤਾਲ ਦੇ ਅੰਤ ਵਿਚ ਅਸੀਂ ਨਿਊਜ਼ ਸਰਚ ਕੀਤਾ ਕਿ ਕੀ ਵਿਰਾਟ ਕੋਹਲੀ ਵੱਲੋਂ ਅਜਿਹਾ ਕੋਈ ਬਿਆਨ ਦਿੱਤਾ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਖਬਰ ਨਹੀਂ ਮਿਲੀ ਹੈ।
ਨਤੀਜਾ : ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਦਾਅਵਾ ਵਿਰਾਟ ਕੋਹਲੀ ਦੇ ਨਾਂਅ ਤੋਂ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ।