ਡੋਪ ਟੈਸਟ 'ਚ ਫੇਲ ਹੋਣ ਕਾਰਨ, ਭਾਰਤੀ ਡਿਸਕਸ ਥ੍ਰੋ ਪਲੇਅਰ ‘ਤੇ ਲੱਗਿਆ ਚਾਰ ਸਾਲ ਦਾ ਬੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਡਿਸਕਸ ਥ੍ਰੋ ਐਥਲੀਟ ਸੰਦੀਪ ਕੁਮਾਰੀ ਤੇ ਵਾਡਾ ਦੀ ਐਥਲੈਟਿਕਸ ਇੰਟੈਗ੍ਰਿਟੀ ਨੇ ਡੋਪਿੰਗ ਵਿਚ ਪੌਜਿਟਵ ਆਉਂਣ ਤੋਂ ਬਾਅਦ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ

Photo

ਨਵੀਂ ਦਿੱਲੀ : ਡਿਸਕਸ ਥ੍ਰੋ ਐਥਲੀਟ ਸੰਦੀਪ ਕੁਮਾਰੀ ਤੇ ਵਾਡਾ (ਵਲਡ ਐਂਟੀ ਡੋਪਿੰਗ ਏਜੰਸੀਂ ) ਦੀ ਐਥਲੈਟਿਕਸ ਇੰਟੈਗ੍ਰਿਟੀ ਨੇ ਡੋਪਿੰਗ ਵਿਚ ਪੌਜਿਟਵ ਆਉਂਣ ਤੋਂ ਬਾਅਦ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਲੱਗਭਗ ਦੋ ਸਾਲ ਪਹਿਲਾ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ ਨੇ ਉਸ ਦਾ ਨਮੂਨਾ ਸਹੀ ਪਾਇਆ ਸੀ। ਐਨਡੀਟੀਐਲ ਪਾਬੰਦੀਸ਼ੁਦਾ ਪਦਾਰਥ - ਸਟੀਰੌਇਡ ਦਾ ਪਤਾ ਲਗਾਉਣ ਵਿੱਚ ਅਸਫਲ ਰਿਹਾ ਸੀ।

 ਜੋ ਉਸ ਦੇ ਨਮੂਨੇ ਵਿਚ ਮੌਜੂਦ ਸੀ। ਦੱਸ ਦੱਈਏ ਕਿ ਇਹ ਸੈਂਪਲ ਨਾਡਾ ਦੇ ਅਧਿਕਾਰੀਆਂ ਨੇ ਗੁਹਾਟੀ ਵਿਚ ਜੂਨ 2018 ਵਿਚ ਨੈਸ਼ਨਲ ਅੰਤਰਰਾਜ਼ੀ ਚੈਪਿਅਨਸ਼ਿਪ ਦੌਰਾਨ ਲਿਆ ਸੀ। ਕੁਮਾਰੀ ਨੇ 58.41 ਮੀਟਰ ਦੀ ਥ੍ਰੋਅ ਨਾਲ ਸੋਨ ਤਗ਼ਮਾ ਜਿੱਤਿਆ ਸੀ। ਵਾਡਾ ਨੇ ਕੈਨੇਡਾ ਦੀ ਇਕ ਮਾਂਟਰੀਅਲ ਲੈਬਾਰੇਟਰੀ ਵਿਚ ਇਸ ਦੀ ਸੈਂਪਲ ਨੂੰ ਜਾਚਣ ਦਾ ਫ਼ੈਸਲਾ ਲਿਆ ਸੀ ਅਤੇ ਨਵੰਬਰ 2018 ਵਿਚ ਇਹ ਐਨਾਬੋਲਿਕ ਸਟੀਰੌਇਡ ਮੈਟਨੋਲੋਨ ਲਈ ਸਕਾਰਾਤਮਕ ਆਇਆ ਸੀ।

ਹਰਿਆਣਾ ਦੀ ਐਥਲੀਟ ਕੁਮਾਰੀ ਨੂੰ 26 ਜੂਨ 2018 ਤੋਂ 21 ਨਵੰਬਰ 2018 ਦੇ ਨਤੀਜ਼ਿਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਹੁਣ ਵਾਡਰਾ ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ ਕਿ ਉਸ ਦੀ ਸੈਂਪਲ ਦੀ ਜਾਂਚ ਵਾਲੇ ਦਿਨ 26 ਜੂਨ 2018 ਤੋਂ ਉਸ ਦੀ ਪਾਬੰਦੀ ਸ਼ੁਰੂ ਹੋਵੇਗੀ।

ਜ਼ਿਕਰਯੋਗ ਹੈ ਕਿ ਇਕੱਲੀ ਕੁਮਾਰੀ ਹੀ ਨਹੀਂ 2017 ਏਸ਼ੀਆ ਚੈਪੀਅਨ ਨਿਰਮਲਾ ਸ਼ੀਓਰਨ ਦਾ ਜਾਂਚ ਦਾ ਨਮੂਨਾ ਐਨਡੀਟੀਐੱਲ ਦੀ ਜਾਂਚ ਵਿਚ ਨੈਗਟਿਵ ਆਇਆ ਸੀ, ਪਰ ਇਕ ਮਾਂਟਰੀਅਲ ਟ੍ਰਾਇਲ ਵਿਚ ਇਸਨੂੰ ਸਕਾਰਾਤਮਕ ਪਾਇਆ, ਪਿਛਲੇ ਮਹੀਨੇ ਜ਼ੂਮਾ ਖਾਤੂਨ 'ਤੇ ਵੀ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।