COMPUTER GAME ਦਾ ਮੁਕਾਬਲਾ ਜਿੱਤ, 16 ਸਾਲ ਦੇ ਲੜਕੇ ਨੇ ਕੀਤੇ ਕਰੋੜਾਂ ਰੁਪਏ ਆਪਣੇ ਨਾਂ (Video)

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ 16 ਸਾਲ ਦੇ ਕਾਇਲ ਜੇਰਸਡ੍ਰਾਫ ਨੇ ਕੰਪਿਊਟਰ ਗੇਮ ਦੇ ਟੂਰਨਾਮੈਂਟ 'ਚ ਦੋ ਕਰੋੜ ਰੁਪਏ ਦਾ ਇਨਾਮ

First-ever 'Fortnite' solo world champion wins $3 million

ਵਾਸ਼ਿੰਗਟਨ : ਅਮਰੀਕਾ 'ਚ 16 ਸਾਲ ਦੇ ਕਾਇਲ ਜੇਰਸਡ੍ਰਾਫ ਨੇ ਕੰਪਿਊਟਰ ਗੇਮ ਦੇ ਟੂਰਨਾਮੈਂਟ 'ਚ ਦੋ ਕਰੋੜ ਰੁਪਏ ਦਾ ਇਨਾਮ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਬੁਘਾ ਨਾਮ ਨਾਲ ਮਸ਼ਹੂਰ ਕਾਇਲ ਨੇ ਬੈਟਲ ਰਾਇਲ ਗੇਮ 'ਚ 99 ਖਿਡਾਰੀਆਂ ਨੂੰ ਪਛਾੜਦੇ ਹੋਏ ਜਿੱਤ ਹਾਸਲ ਕੀਤੀ ਹੈ।ਕਿਸੇ ਵੀ ਈ-ਸਪੋਰਟਸ 'ਚ ਇਹ ਸਭ ਤੋਂ ਵੱਡੀ ਪ੍ਰਾਈਜ਼ਮਨੀ ਹੈ। 

16 ਸਾਲ ਦੇ ਕਾਇਲ ਜੇਰਸਡ੍ਰਾਫ ਨੂੰ ਇਹ ਇਨਾਮ ਆਰਥਰ ਐਸ਼ ਸਟੇਡੀਅਮ ਨਿਊਯਾਰਕ 'ਚ ਦਿੱਤਾ ਗਿਆ। ਇਹ ਉਹੀ ਸਟੇਡੀਅਮ ਹੈ, ਜਿੱਥੋਂ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਂਦਾ ਹੈ। ਬ੍ਰਿਟੇਨ ਦੇ ਜੈਡੇਨ ਐਸ਼ਮੈਨ ਦੂਜੇ ਨੰਬਰ 'ਤੇ ਰਹੇ ਉਨ੍ਹਾਂ ਨੂੰ ਕਰੀਬ ਡੇਢ ਕਰੋੜ ਰੁਪਏ ਇਨਾਮ ਵੱਜੋ ਮਿਲੇ। ਫਾਈਨਲ ਰਾਊਂਡ 'ਚ ਕਰੀਬ 100 ਖਿਡਾਰੀ ਇਕੱਠੇ ਇਕ ਵੱਡੀ ਸਕ੍ਰੀਨ 'ਤੇ ਇਕ ਦੂਜੇ ਨੂੰ ਹਰਾਉਣ ਲਈ ਪੂਰਾ ਜ਼ੋਰ ਲਾ ਰਹੇ ਸਨ।

 


 

10 ਹਫਤਿਆਂ ਤੱਕ ਚੱਲੇ ਇਸ ਮੁਕਾਬਲੇ 'ਚ 30 ਦੇਸ਼ਾਂ ਦੇ 4 ਕਰੋੜ ਖਿਡਾਰੀਆਂ ਨੇ ਕਵਾਲੀਫਾਈ ਰਾਊਂਡ 'ਚ ਹਿੱਸਾ ਲਿਆ ਸੀ। ਪਹਿਲੀ ਵਾਰ ਹੋਏ ਇਸ ਮੁਕਾਬਲੇ 'ਚ ਕਰੀਬ 700 ਕਰੋੜ ਰੁਪਏ ਕੀਤੇ ਗਏ। ਕਰੀਬ 200 ਕਰੋੜ ਦੇ ਇਨਾਮ ਵੰਡੇ ਗਏ। ਇਸ ਤੋਂ ਇਲਾਵਾ ਆਖਰੀ ਦੌਰ 'ਚ ਪਹੁੰਚੇ ਹਰ ਖਿਡਾਰੀ ਨੂੰ ਕਰੀਬ 34.5 ਲੱਖ ਰੁਪਏ ਦਿੱਤੇ ਗਏ।