ਓਲੰਪਿਕ : ਭਾਰਤੀ ਪਹਿਲਵਾਨ ਮਲਿਕ ਡੋਪ ਟੈਸਟ 'ਚੋਂ ਹੋਏ ਫੇਲ੍ਹ, ਅਸਥਾਈ ਤੌਰ 'ਤੇ ਕੀਤਾ ਗਿਆ ਮੁਅੱਤਲ

ਏਜੰਸੀ

ਖ਼ਬਰਾਂ, ਖੇਡਾਂ

ਮਲਿਕ ਨੇ ਬੁਲਗਾਰੀਆ 'ਚ 125 ਕਿਲੋਗ੍ਰਾਮ ਵਰਗ 'ਚ ਟੋਕੀਉ ਓਲੰਪਿਕ ਲਈ ਕੁਆਲੀਫਾਈਟ ਕੀਤਾ ਸੀ

Indian wrestler Malik fails dope test

ਨਵੀਂ ਦਿੱਲੀ-ਸਾਲ 2016 'ਚ ਰਿਓ ਓਲੰਪਿਕ ਤੋਂ ਕੁਝ ਹਫਤੇ ਪਹਿਲਾਂ ਨਰਸਿੰਘ ਪੰਚਮ ਯਾਦਵ ਡੋਪ ਟੈਸਟ 'ਚ ਫੇਲ੍ਹ ਹੋ ਗਏ ਸਨ ਅਤੇ ਉਨ੍ਹਾਂ 'ਤੇ 4 ਸਾਲ ਦੀ ਪਾਬੰਦੀ ਲੱਗਾ ਦਿੱਤੀ ਗਈ ਸੀ। ਕੁਝ ਦਿਨ ਪਹਿਲਾਂ ਦੋ ਵਾਰ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਆਪਣੇ ਹੀ ਚੇਲੇ ਸਾਗਰ ਰਾਣਾ ਕਤਲ ਕੇਸ 'ਚ ਫਸੇ ਸਨ। ਦੱਸ ਦੇਈਏ ਕਿ ਖੇਡ ਜਗਤ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ ਓਲੰਪਿਕ ਟਿਕਟ ਹਾਸਲ ਕਰਨ ਵਾਲੇ ਭਾਰਤੀ ਪਹਿਲਵਾਨ ਸੁਮਿਤ ਮਲਿਕ ਨੂੰ ਬੁਲਗਾਰੀਆ 'ਚ ਹਾਲ ਹੀ 'ਚ ਕੁਆਲੀਫਾਇਰ ਦੌਰਾਨ ਡੋਪ ਟੈਸਟ 'ਚ ਅਸਫਲ ਰਹਿਣ ਤੋਂ ਬਾਅਦ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਟੋਕੀਉ ਖੇਡਾਂ ਦੇ ਸ਼ੁਰੂ ਹੋਣ ਤੋਂ ਕੁਝ ਹਫਤੇ ਪਹਿਲਾਂ ਹੀ ਦੇਸ਼ ਲਈ ਇਕ ਵੱਡੀ ਸ਼ਰਮਿੰਦਗੀ ਦਾ ਸਬਬ ਹੈ। ਖਾਸ ਗੱਲ ਇਹ ਹੈ ਕਿ ਸੁਮਿਤ ਮਲਿਕ ਦਾ ਵੀ ਛਤਰਸਾਲ ਸਟੇਡੀਅਮ ਨਾਲ ਡੂੰਘ ਰਿਸ਼ਤਾ ਹੈ।

ਇਹ ਵੀ ਪੜ੍ਹੋ-ਅਧਿਆਪਕਾਂ ਲਈ ਖੁਸ਼ਖਬਰੀ, ਸਿੱਖਿਆ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ

ਇਸ ਮਾਮਲੇ ਤੋਂ ਬਾਅਦ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ 'ਚ ਹਿੱਸਾ ਲੈਣ ਦਾ ਪਹਿਲਵਾਨ ਦਾ ਸੁਫਨਾ ਖਤਮ ਹੋ ਗਿਆ।ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਸੂਤਰਾਂ ਮੁਤਾਬਕ ਯੂ.ਡਬਲਯੂ.ਡਬਲਯੂ. (ਯੂਨਾਈਟੇਡ ਵਰਲਡ ਰੈਸਲਿੰਗ) ਨੇ ਸੂਚਿਤ ਕੀਤਾ ਕਿ ਸੁਮਿਤ ਡੋਪ ਟੈਸਟ 'ਚ ਅਫਸਲ ਹੋ ਗਏ ਹਨ।

ਹੁਣ 10 ਜੂਨ ਨੂੰ ਉਨ੍ਹਾਂ ਦੇ 'ਬੀ' ਨਮੂਨੇ ਦਾ ਟੈਸਟ ਕੀਤਾ ਜਾਵੇਗਾ। ਦਰਅਸਲ ਮਲਿਕ ਗੋਡੇ ਦੀ ਸੱਟ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਇਹ ਸੱਟ ਓਲਪਿੰਕ ਕੁਆਲੀਫਾਇਰ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਕੈਂਪ ਦੌਰਾਨ ਲੱਗੀ ਸੀ। ਉਨ੍ਹਾਂ ਨੇ ਅਪ੍ਰੈਲ 'ਚ ਅਲਮਾਟੀ 'ਚ ਏਸ਼ੀਆਈ ਕੁਆਲੀਫਾਇਰ 'ਚ ਹਿੱਸਾ ਲਿਆ ਸੀ ਪਰ ਕੋਟਾ ਹਾਸਲ 'ਚ ਅਸਫਲ ਰਹੇ।

ਇਹ ਵੀ ਪੜ੍ਹੋ-ਜਾਣੋਂ ਕੌਣ ਹਨ ਨੇਫਟਾਲੀ ਬੇਨੇਟ ਜੋ ਬਣ ਸਕਦੇ ਹਨ ਇਜ਼ਰਾਈਲ ਦੇ ਨਵੇਂ PM