ਟੋਕੀਉ ਉਲੰਪਿਕ: ਭਾਰਤ ਨੂੰ ਲੱਗਿਆ ਇਕ ਹੋਰ ਝਟਕਾ: ਪਹਿਲਵਾਨ ਦੀਪਕ ਪੁਨੀਆ ਸੈਮੀਫਾਈਨਲ ਵਿਚ ਹਾਰੇ

ਏਜੰਸੀ

ਖ਼ਬਰਾਂ, ਖੇਡਾਂ

ਉਲੰਪਿਕ ਖੇਡਾਂ ਵਿਚ ਭਾਰਤੀ ਪਹਿਲਵਾਨ ਦੀਪਕ ਪੁਨੀਆ (86 ਕਿਲੋ) ਸੈਮੀਫਾਈਨਲ ਵਿਚ ਅਮਰੀਕਾ ਦੇ ਡੇਵਿਡ ਮੌਰਿਸ ਟੇਲਰ ਕੋਲੋਂ ਹਾਰ ਗਏ।

Deepak Punia thrashed out of the semifinals

ਟੋਕੀਉ: ਉਲੰਪਿਕ ਖੇਡਾਂ ਵਿਚ ਭਾਰਤੀ ਪਹਿਲਵਾਨ ਦੀਪਕ ਪੁਨੀਆ (86 ਕਿਲੋ) ਸੈਮੀਫਾਈਨਲ ਵਿਚ ਅਮਰੀਕਾ ਦੇ ਡੇਵਿਡ ਮੌਰਿਸ ਟੇਲਰ ਕੋਲੋਂ ਹਾਰ ਗਏ। ਉਹਨਾਂ ਨੂੰ ਅਮਰੀਕਾ ਦੇ ਪਹਿਲਵਾਨ ਨੇ 10-0 ਨਾਲ ਮਾਤ ਦਿੱਤੀ ਹੈ। ਹੁਣ ਉਹ ਕਾਂਸੀ ਦੇ ਤਮਗੇ ਲਈ ਖੇਡਣਗੇ।

ਹੋਰ ਪੜ੍ਹੋ: ਵਿਰੋਧੀ ਪਾਰਟੀਆਂ ਵੱਲੋਂ ਸਾਂਝਾ ਬਿਆਨ ਜਾਰੀ, ਸਰਕਾਰ ਨੂੰ ਦੱਸਿਆ ‘ਜ਼ਿੱਦੀ ਅਤੇ ਹੰਕਾਰੀ’

ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਕਜ਼ਾਖਿਸਤਾਨ ਦੇ ਸਨਾਇਵ ਨੂਰੀਸਲਾਮ ਵਿਰੁੱਧ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਦਾ ਸੈਮੀਫਾਈਨਲ ਮੈਚ ਖੇਡਿਆ। ਇਸ ਮੈਚ ਵਿਚ ਰਵੀ ਦਹੀਆ ਨੇ 7 ਅੰਕਾਂ ਨਾਲ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਰਵੀ ਨੇ ਪਹਿਲੇ ਗੇੜ ਵਿਚ 2-1 ਦੀ ਲੀਡ ਲੈ ਲਈ। ਰਵੀ ਦਹੀਆ ਨੇ ਟੋਕੀਉ ਉਲੰਪਿਕਸ ਵਿਚ ਸੈਮੀਫਾਈਨਲ ਵਿਚ ਜਿੱਤ ਹਾਸਲ ਕਰ ਕੇ ਅਪਣਾ ਸਿਲਵਰ ਦਾ ਮੈਡਲ ਪੱਕਾ ਕਰ ਲਿਆ ਹੈ।