ਟੋਕੀਉ ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 4-3 ਨਾਲ ਦਿੱਤੀ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਨੇ ਉਲੰਪਿਕ ਖੇਡਾਂ ਦੇ ਨੌਵੇਂ ਦਿਨ ਗਰੁੱਪ ਸਟੇਜ ਦੇ ਅਪਣੇ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਹੈ।

India beat South Africa by 4-3 in Women Hockey

ਟੋਕੀਉ: ਭਾਰਤੀ ਮਹਿਲਾ ਹਾਕੀ ਟੀਮ ਨੇ ਉਲੰਪਿਕ ਖੇਡਾਂ ਦੇ ਨੌਵੇਂ ਦਿਨ ਗਰੁੱਪ ਸਟੇਜ ਦੇ ਅਪਣੇ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ ਹੈ। ਇਹ ਟੀਮ ਇੰਡੀਆ ਦੀ ਟੋਕੀਉ ਉਲੰਪਿਕ ਵਿਚ ਦੂਜੀ ਜਿੱਤ ਹੈ। ਭਾਰਤੀ ਮਹਿਲਾ ਹਾਕੀ ਟੀਮ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ ਹਨ।

ਹੋਰ ਪੜ੍ਹੋ: ਜੰਮੂ-ਕਸ਼ਮੀਰ ਵਿਚ NIA ਨੇ 14 ਥਾਵਾਂ ’ਤੇ ਮਾਰਿਆ ਛਾਪਾ, ਅਤਿਵਾਦੀਆਂ ’ਤੇ ਸ਼ਿਕੰਜਾ ਕੱਸਣ ਦੀ ਮੁਹਿੰਮ

ਇਸ ਜਿੱਤ ਦੇ ਨਾਲ ਹੀ ਭਾਰਤ ਦੀ ਵੰਦਨਾ ਕਟਾਰੀਆ ਨੇ ਮੈਚ ਵਿਚ ਅਪਣੀ ਹੈਟ੍ਰਿਕ ਪੂਰੀ ਕਰ ਲਈ ਹੈ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੰਦਨਾ ਕਟਾਰੀਆ ਨੇ ਹੈਟ੍ਰਿਕ ਲਗਾਈ। ਇਸ ਤੋਂ ਬਾਅਦ ਵੰਦਨਾ ਮਹਿਲਾ ਹਾਕੀ ਉਲੰਪਿਕ ਵਿਚ ਹੈਟ੍ਰਿਕ ਲਗਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਨੇ ਉਲੰਪਿਕ ਦੇ ਕਿਸੇ ਵੀ ਹਾਕੀ ਮੈਚ ਵਿਚ ਲਗਾਤਾਰ 3 ਗੋਲ ਕੀਤੇ।

ਹੋਰ ਪੜ੍ਹੋ: ਅਮਰੀਕਾ ‘ਚ ਮਨੀ ਲਾਂਡਰਿੰਗ ਦੇ ਅਪਰਾਧ 'ਚ ਭਾਰਤੀ ਨਾਗਰਿਕ ਨੂੰ ਸੁਣਾਈ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ

ਭਾਰਤ ਦੀ ਮਹਿਲਾ ਹਾਕੀ ਟੀਮ ਕੁਆਰਟਰ ਫਾਈਨਲ ਵਿਚ ਥਾਂ ਬਣਾ ਸਕੇਗੀ ਜਾਂ ਨਹੀਂ ਇਸ ਦਾ ਫੈਸਲਾ ਸ਼ਾਮ ਨੂੰ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਹੀ ਹੋਵੇਗਾ। ਜੇਕਰ ਆਇਰਲੈਂਡ ਇਹ ਮੁਕਾਬਲਾ ਜਿੱਤ ਲੈਂਦਾ ਹੈ ਤਾਂ ਟੀਮ ਇੰਡੀਆ ਕੁਆਰਟਰ ਫਾਈਨਲ ਤੋਂ ਬਾਹਰ ਹੋ ਜਾਵੇਗੀ।