Laurel Hubbard ਨੇ ਰਚਿਆ ਇਤਿਹਾਸ, ਉਲੰਪਿਕ ਵਿਚ ਹਿੱਸਾ ਲੈਣ ਵਾਲੀ ਪਹਿਲੀ ਟ੍ਰਾਂਸਜੈਂਡਰ ਐਥਲੀਟ ਬਣੀ
ਨਿਊਜ਼ੀਲੈਂਡ ਦੀ ਲੌਰੇਲ ਹੁਬਾਰਡ ਨੇ ਉਲੰਪਿਕ ਖੇਡਾਂ ਵਿਚ ਪਹਿਲੀ ਟ੍ਰਾਂਸਜੈਂਡਰ ਐਥਲੀਟ ਵਜੋਂ ਹਿੱਸਾ ਲੈ ਕੇ ਇਤਿਹਾਸ ਰਚ ਦਿੱਤਾ ਹੈ।
ਟੋਕੀਉ: ਨਿਊਜ਼ੀਲੈਂਡ ਦੀ ਲੌਰੇਲ ਹੁਬਾਰਡ ਨੇ ਉਲੰਪਿਕ ਖੇਡਾਂ ਵਿਚ ਪਹਿਲੀ ਟ੍ਰਾਂਸਜੈਂਡਰ ਐਥਲੀਟ ਵਜੋਂ ਹਿੱਸਾ ਲੈ ਕੇ ਇਤਿਹਾਸ ਰਚ ਦਿੱਤਾ ਹੈ। ਹੁਬਾਰਡ ਨੇ ਕਿਹਾ ਕਿ ਟੋਕੀਉ ਖੇਡਾਂ ਵਿਚ ਪਹਿਲੀ ਵਾਰ ਖੁੱਲ੍ਹੇ ਤੌਰ ’ਤੇ ਟ੍ਰਾਂਸਜੈਂਡਰ ਖਿਡਾਰੀਆਂ ਨੇ ਹਿੱਸਾ ਲਿਆ ਹੈ। ਉਹਨਾਂ ਕਿਹਾ ਜੋ ਮੈਂ ਬਣਨਾ ਚਾਹੁੰਦੀ ਹਾਂ, ਉਹ ਮੈਂ ਹਾਂ। ਮੈਂ ਬਹੁਤ ਅਹਿਸਾਨਮੰਦ ਹਾਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ।
ਹੋਰ ਪੜ੍ਹੋ: ਹੰਗਾਮੇ ਦੇ ਚੱਲਦਿਆਂ ਦੋਵੇਂ ਸਦਨਾਂ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਨਿਊਜ਼ੀਲੈਂਡ ਦੀ 43 ਸਾਲਾ ਵੇਟਲਿਫਟਰ ਨੇ ਔਰਤਾਂ ਲਈ ਨਿਰਪੱਖਤਾ ਅਤੇ ਜੈਂਡਰ ਪਛਾਣ ਨੂੰ ਮਜ਼ਬੂਤੀ ਦਿੱਤੀ ਹੈ। ਦੱਸ ਦਈਏ ਕਿ ਲੌਰੇਲ ਹੁਬਾਰਡ 15 ਸਾਲਾਂ ਤੱਕ ਖੇਡਾਂ ਤੋਂ ਦੂਰ ਰਹੀ ਸੀ। ਚਾਰ ਸਾਲ ਪਹਿਲਾਂ ਹੀ ਉਹਨਾਂ ਨੇ ਵਾਪਸੀ ਕੀਤੀ ਹੈ। ਉਹਨਾਂ ਨੇ ਸੋਮਵਾਰ ਰਾਤ 87 ਕਿਲੋਗ੍ਰਾਮ ਕੈਟੇਗਰੀ ਦੇ ਮੁਕਾਬਲੇ ਵਿਚ ਹੱਸਾ ਲਿਆ। ਹਾਲਾਂਕਿ ਉਹ ਮੁਕਾਬਲੇ ਵਿਚ ਹਾਰ ਗਈ ਪਰ ਉਹ ਕਾਫੀ ਖੁਸ਼ ਨਜ਼ਰ ਆਈ।
ਹੋਰ ਪੜ੍ਹੋ: ਭਾਰਤੀ ਮੁੱਕੇਬਾਜ਼ ਲਵਲੀਨਾ ਤੁਰਕੀ ਦੀ ਖਿਡਾਰਨ ਤੋਂ ਸੈਮੀ ਫਾਈਨਲ ਮੁਕਾਬਲਾ ਹਾਰੀ
ਹੁਬਾਰਡ ਨੇ ਇੰਟਰਨੈਸ਼ਨਲ ਵੇਟਲਿਫਟਿੰਗ ਫੈਡਰੇਸ਼ਨ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਵੇਟਲਿਫਟਿੰਗ ਇਕ ਅਜਿਹੀ ਖੇਡ ਹੈ ਜੋ ਵਿਸ਼ਵ ਦੇ ਸਾਰੇ ਲੋਕਾਂ ਲਈ ਖੁੱਲ੍ਹੀ ਹੈ। 43 ਸਾਲਾ ਹੁਬਾਰਡ ਨੂੰ ਮਹਿਲਾ ਵਰਗ ਵਿਚ ਸ਼ਾਮਲ ਕਰਕੇ ਅਣਉਚਿਤ ਲਾਭ ਦੇਣ ਦਾ ਆਰੋਪ ਲਗਾਇਆ ਗਿਆ। ਪਹਿਲਾਂ ਉਹ ਪੁਰਸ਼ ਵਰਗ ਵਿਚ ਖੇਡਦੀ ਸੀ। ਕਈ ਐਥਲੀਟਾਂ ਅਤੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਹਿਲਾ ਵਰਗ ਵਿਚ ਸ਼ਾਮਲ ਕਰਕੇ ਅਣਉਚਿਤ ਲਾਭ ਦਿੱਤਾ ਜਾ ਰਿਹਾ ਹੈ।
ਹੋਰ ਪੜ੍ਹੋ: SGGS-26 ਅਤੇ UGC-HRDC, PU ਸਾਇੰਸ ਫੈਕਲਟੀ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ
ਅਲੋਚਕਾਂ ਦਾ ਕਹਿਣਾ ਹੈ ਕਿ ਉਹ ਇਕ ਪੁਰਸ਼ ਵਜੋਂ ਵੱਡੀ ਹੋਈ ਹੈ ਅਤੇ ਇਸ ਦਾ ਉਹਨਾਂ ਨੂੰ ਸਰੀਰਕ ਪੱਖੋਂ ਲਾਭ ਮਿਲੇਗਾ। ਹਾਲਾਂਕਿ ਟੋਕੀਉ ਵਿਚ ਪਹੁੰਚਣ ਤੋਂ ਬਾਅਦ ਹੀ ਨਿਊਜ਼ੀਲੈਂਡ ਉਲੰਪਿਕ ਕਮੇਟੀ ਨੇ ਉਹਨਾਂ ਦਾ ਬਚਾਅ ਕੀਤਾ ਹੈ। ਕਮੇਟੀ ਦੇ ਮੁਖੀ ਦਾ ਕਹਿਣਾ ਹੈ ਕਿ ਹੁਬਾਰਡ ਨੇ ਇਕ ਟ੍ਰਾਂਸਜੈਂਡਰ ਐਥਲੀਟ ਦੀਆਂ ਸਾਰੀਆਂ ਯੋਗਤਾਵਾਂ ਨੂੰ ਪੂਰਾ ਕੀਤਾ ਹੈ।