ਪ੍ਰਥਵੀ ਸ਼ਾਹ ਦੇ ਰੂਪ 'ਚ ਮਿਲਿਆ ਦੇਸ਼ ਨੂੰ ਨਵਾਂ ਸਹਿਵਾਗ, 99 ਗੇਂਦਾਂ 'ਚ ਠੋਕਿਆ ਸੈਂਕੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੈਸਟ ਟੀਮ ਜਦੋਂ ਵਧੀਆ ਓਪਨਰ ਲਈ ਸੰਘਰਸ਼ ਕਰ ਰਹੀ ਸੀ, ਉਸ ਸਮੇਂ ਹੀ ਨਵਾਂ ਵਰਿੰਦਰ ਸਹਿਵਾਗ ਮਿਲ ਗਿਆ ਹੈ

Prithvi Shah

ਨਵੀਂ ਦਿੱਲੀ : ਭਾਰਤੀ ਟੈਸਟ ਟੀਮ ਜਦੋਂ ਵਧੀਆ ਓਪਨਰ ਲਈ ਸੰਘਰਸ਼ ਕਰ ਰਹੀ ਸੀ, ਉਸ ਸਮੇਂ ਹੀ ਨਵਾਂ ਵਰਿੰਦਰ ਸਹਿਵਾਗ ਮਿਲ ਗਿਆ ਹੈ।  ਧਮਾਕੇਦਾਰ ਬੱਲੇਬਾਜੀ ਕਰਨ ਵਾਲੇ ਇਸ ਨਵੇਂ ਸਹਿਵਾਗ ਦਾ ਨਾਂ ਪ੍ਰਥਿਵੀ ਸ਼ਾਹ ਹੈ। ਪ੍ਰਿਥਵੀ ਨੇ ਵੇਸਟ ਇੰਡੀਜ ਦੇ ਖ਼ਿਲਾਫ਼ ਵੀਰਵਾਰ ਨੂੰ ਅਪਣੇ ਪਹਿਲਾ ਟੈਸਟ ਮੈਚ ਖੇਡਿਆ ਅਤੇ 56 ਗੇਂਦਾ 'ਤੇ ਅਰਧ ਸੈਂਕੜਾ ਜੜ ਦਿੱਤਾ ਬ੍ਰੇਕ ਤੋਂ ਬਾਅਦ 99 ਗੇਂਦਾਂ ਉਤੇ ਸੈਂਕੜਾ ਪੂਰਾ ਕੀਤਾ ਅਤੇ ਪਹਿਲੇ ਹੀ ਮੈਚ 'ਚ ਸੈਂਕੜਾ ਲਗਾਉਣ ਵਾਲੇ 15ਵੇਂ ਭਾਰਤੀ ਖਿਡਾਰੀ ਹਨ। ਮੁੰਬਈ ਦੇ ਪ੍ਰਥਵੀ ਸ਼ਾਹ ਨੇ ਭਾਰਤ ਦੇ ਲਈ ਟੈਸਟ ਖੇਡਣ ਵਾਲੇ 293ਵੇਂ ਖਿਡਾਰੀ ਹਨ। ਉਹਨਾਂ ਨੇ ਮੈਚ ਦੀ ਪਹਿਲੀ ਗੇਂਦ ਦਾ ਸਾਹਮਣਾ ਕੀਤਾ।

ਪ੍ਰਥਵੀ ਨੇ ਪਹਿਲੀ ਗੇਂਦ ਨੂੰ ਸਨਮਾਨ ਦਿੰਦੇ ਹੋਏ ਉਸ ਨੂੰ ਵਿਕਟਕੀਪਰ ਦੇ ਹੱਥਾਂ ਵਿਚ ਜਾਣ ਦਿਤਾ। ਇਸ ਤੋਂ ਬਾਅਦ ਦੂਜੀ ਹੀ ਗੇਂਦ 'ਤੇ ਸ਼ਾਨਦਾਰ ਬੈਕਫੁੱਟ ਪੰਚ ਲਗਾਇਆ। ਹਾਲਾਂਕਿ ਉਹਨਾਂ ਦਾ ਇਹ ਸ਼ਾਟ ਬਾਉਂਡਰੀ ਤਕ ਨਹੀਂ ਪਹੁੰਚ ਸਕਿਆ, ਪਰ ਤਿੰਨ ਰਨ ਜਰੂਰ ਮਿਲ ਗਏ। ਪ੍ਰਥਵੀ ਸ਼ਾਹ ਨੇ ਸ਼ੁਰੂਆਤੀ 10 ਰਨ ਬਣਾਉਣ ਲਈ ਤਕਰੀਬਨ 10 ਗੇਂਦਾ ਖੇਡੀਆਂ, ਉਹਨਾਂ ਨੇ ਅੱਗੇ ਵੀ ਇਸ ਤਰ੍ਹਾਂ ਹੀ ਬੱਲੇਬਾਜੀ ਜਾਰੀ ਰੱਖੀ। ਉਹਨਾਂ ਨੇ 20 ਰਨ 16 ਗੇਂਦਾਂ ਅਤੇ 30 ਰਨ 32 ਗੇਂਦਾਂ ਵਿਚ ਪੂਰੇ ਕੀਤੇ। ਪ੍ਰਥਵੀ ਨੂੰ 40 ਰਨ ਦਾ ਅੰਕੜੇ ਤੱਕ ਪਹੁੰਚਣ ਲਈ 41 ਗੇਦਾਂ ਖੇਡਣੀਆਂ ਪਈਆਂ।

ਉਹਨਾਂ ਨੇ ਅਪਣਾ ਪਹਿਲਾਂ ਅਰਧ ਸੈਂਕੜਾ 56ਵੀਂ ਗੇਂਦ ਉਤੇ ਪੂਰਾ ਕੀਤਾ। ਲਸ਼ਮਣ ਨੇ ਕਿਹਾ ਕਿ ਪ੍ਰਥਵੀ ਦੀ ਬੱਲੇਬਾਜੀ ਦੀ ਤਾਰੀਫ਼ ਕਰਦੇ ਹੋਏ ਮੁੰਬਈ ਤੋਂ ਪਹਿਲਾਂ ਸੰਜੇ ਮਾਂਜਰੇਕਰ, ਅਮੋਲ ਮਜੂਮਦਾਰ ਜਿਵੇਂ ਟੈਕਨੀਕਲ ਖਿਡਾਰੀ ਨਿਕਲਦੇ ਸੀ, ਪਰ ਹੁਣ ਨਿਡਰ ਬੱਲੇਬਾਜ ਨਿਕਲ ਰਹੇ ਹਨ। ਲਸ਼ਮਣ ਨੇ ਕਿਹਾ ਕਿ ਪ੍ਰਥਵੀ ਦੀ ਵਧੀਆ ਬੱਲੇਬਾਜੀ ਦਾ ਸਹਿਰਾ ਰਾਹੁਲ ਦ੍ਰਵਿਡ ਨੂੰ ਵੀ ਜਾਂਦਾ ਹੈ। ਵਰਿੰਦਰ ਸਹਿਵਾਗ ਨੇ ਅਪਣੇ ਟੈਸਟ ਕੈਰਿਅਰ ਵਿਚ 104 ਮੈਚ ਖੇਡੇ ਹਨ। ਉਹਨਾਂ ਨੇ ਇਹਨਾਂ ਮੈਚਾਂ ਵਿਚ 49.34 ਦੀ ਔਸਤ ਨਾਲ 8586 ਰਨ ਬਣਾਏ। ਉਹਨਾਂ ਦਾ ਸਟ੍ਰਾਈਕ ਰੇਟ 82.2 ਰਿਹਾ ਹੈ।

ਲਸ਼ਮਣ ਨੇ ਉਹਨਾਂ ਦੇ ਇਸ ਸਟ੍ਰਾਈਕ ਰੇਟ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਹਿਵਾਗ ਦੇ ਤੇਜ਼ ਖੇਡਣ ਦੇ ਕਾਰਨ ਵਿਰੋਧੀ ਟੀਮ ਦਬਾਅ ਵਿਚ ਆ ਜਾਂਦੀ ਸੀ। ਇਸ ਦਾ ਫ਼ਾਇਦਾ ਟੀਮ ਦੇ ਬਾਕੀ ਬੱਲੇਬਾਜਾਂ ਨੂੰ ਮਿਲਦਾ ਸੀ। ਪ੍ਰਥਵੀ ਸ਼ਾਹ ਵੀ ਸਹਿਵਾਗ ਦੇ ਮਾਈਂਡਸੈਟ ਨਾਲ ਖੇਡਦੇ ਹਨ. ਜੇਕਰ ਉਹ ਮਾਈਂਡਸੈਟ ਨੂੰ ਅੱਗੇ ਵੀ ਬਰਕਰਾਰ ਰਖਦੇ ਹਨ। ਤਾਂ ਉਹਨਾਂ ਦਾ ਕਾਮਯਾਬ ਹੋਣਾ ਤੈਅ ਹੈ।