New Zealand vs Pakistan : ਪਾਕਿ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ, ਸੈਮੀਫ਼ਾਈਨਲ ਦੀ ਦੌੜ ਹੋਈ ਰੌਚਕ
ਫ਼ਖ਼ਰ ਜ਼ਮਾਨ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ
New Zealand vs Pakistan World Cup 2023 match won by Pakistan by 21 runs after rain stops play : ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ 2023 ਦਾ 35ਵਾਂ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਗਿਆ। ਮੀਂਹ ਨਾਲ ਪ੍ਰਭਾਵਿਤ ਮੈਚ ’ਚ ਪਾਕਿਸਤਾਨ ਨੇ ਡਕਵਰਥ ਲੁਈਸ ਨਿਯਮ ਤਹਿਤ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ। ਹਾਲਾਂਕਿ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਸੈਮੀਫ਼ਾਈਨਲ ਦੀ ਦੌੜ ਦਿਲਚਸਪ ਹੋ ਗਈ ਹੈ। ਪਾਕਿਸਤਾਨ ਦਾ ਅਗਲਾ ਮੈਚ ਇੰਗਲੈਂਡ ਨਾਲ ਹੈ ਜਦਕਿ ਨਿਊਜ਼ੀਲੈਂਡ ਦਾ ਅਗਲਾ ਮੈਚ ਸ੍ਰੀਲੰਕਾ ਨਾਲ ਹੈ। ਜੇਕਰ ਦੋਵੇਂ ਟੀਮਾਂ ਇਹ ਮੈਚ ਜਿੱਤਦੀਆਂ ਹਨ ਤਾਂ ਸਾਰਿਆਂ ਦੀਆਂ ਨਜ਼ਰਾਂ ਨੈੱਟ ਰਨ ਰੇਟ ’ਤੇ ਹੋਣਗੀਆਂ। ਇਸ ਦੌਰਾਨ ਸੱਭ ਦੀਆਂ ਨਜ਼ਰਾਂ ਇਸ ਗੱਲ ’ਤੇ ਵੀ ਹੋਣਗੀਆਂ ਕਿ ਅਫ਼ਗ਼ਾਨਿਸਤਾਨ ਆਸਟਰੇਲੀਆ ਅਤੇ ਦਖਣੀ ਅਫ਼ਰੀਕਾ ਵਿਰੁਧ ਹੋਣ ਵਾਲੇ ਮੈਚਾਂ ’ਚ ਕੀ ਕਰਦਾ ਹੈ। ਪਾਕਿਸਤਾਨ ਦੀ ਜਿੱਤ ਨਾਲ ਹੀ ਦਖਣੀ ਅਫ਼ਰੀਕਾ ਦੀ ਸੈਮੀਫ਼ਾਈਨਲ ’ਚ ਥਾਂ ਪੱਕੀ ਹੋ ਗਈ ਹੈ।
ਪਾਕਿਸਤਾਨ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਰਚਿਨ ਰਵਿੰਦਰਾ (108) ਦੇ ਸੈਂਕੜੇ ਅਤੇ ਕਪਤਾਨ ਕੇਨ ਵਿਲੀਅਮਸਨ ਦੀਆਂ 95 ਦੌੜਾਂ ਦੀ ਪਾਰੀ ਦੀ ਬਦੌਲਤ ਪਾਕਿਸਤਾਨ ਨੂੰ 6 ਵਿਕਟਾਂ ਦੇ ਨੁਕਸਾਨ ’ਤੇ 402 ਦੌੜਾਂ ਦਾ ਟੀਚਾ ਦਿਤਾ। ਇਹ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਸਕੋਰ ਵੀ ਹੈ। ਰਚਿਨ ਨੇ 94 ਗੇਂਦਾਂ ਵਿਚ 15 ਚੌਕਿਆਂ ਅਤੇ ਇਕ ਛਿੱਕੇ ਦੀ ਮਦਦ ਨਾਲ 108 ਦੌੜਾਂ ਬਣਾਈਆਂ ਜਦਕਿ ਵਿਲੀਅਮਸਨ ਨੇ 79 ਗੇਂਦਾਂ ਵਿਚ 95 ਦੌੜਾਂ ਬਣਾਈਆਂ ਜਿਸ ਵਿਚ 10 ਚੌਕੇ ਅਤੇ 2 ਛਿੱਕੇ ਸ਼ਾਮਲ ਸਨ।
ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੇ ਇਕ ਵਿਕਟ ਦੇ ਨੁਕਸਾਨ ’ਤੇ 145 ਦੌੜਾਂ ਬਣਾ ਲਈਆਂ ਹਨ। ਫ਼ਖ਼ਰ ਜ਼ਮਾਨ ਨੇ ਸੈਂਕੜਾ ਲਗਾਇਆ। ਬਾਬਰ ਆਜ਼ਮ ਨੇ ਵੀ ਅਰਧ ਸੈਂਕੜਾ ਲਗਾਇਆ। ਫਿਰ ਮੀਂਹ ਨੇ ਖੇਡ ਨੂੰ ਰੋਕ ਦਿਤਾ। ਡੀ. ਐਲ. ਐਸ. ਮੁਤਾਬਕ ਪਾਕਿਸਤਾਨ ਨੂੰ ਜਿੱਤ ਲਈ 21.3 ਓਵਰਾਂ ਵਿਚ 150 ਦੌੜਾਂ ਦੀ ਲੋੜ ਸੀ ਪਰ ਉਹ ਉਸ ਤੋਂ 10 ਦੌੜਾਂ ਅੱਗੇ ਸੀ। ਜਦੋਂ ਮੀਂਹ ਰੁਕਿਆ ਤਾਂ ਮੈਚ ਸ਼ੁਰੂ ਹੋਇਆ। ਉਨ੍ਹਾਂ ਨੂੰ 342 ਦੌੜਾਂ ਦਾ ਟੀਚਾ ਮਿਲਿਆ। ਉਨ੍ਹਾਂ ਨੇ 117 ਗੇਂਦਾਂ ਵਿਚ 182 ਦੌੜਾਂ ਬਣਾਉਣੀਆਂ ਸਨ ਪਰ ਮੈਚ ਦੌਰਾਨ ਮੁੜ ਮੀਂਹ ਪੈਣ ਲੱਗਾ। ਮੀਂਹ ਦੇ ਦੁਬਾਰਾ ਸ਼ੁਰੂ ਹੋਣ ਸਮੇਂ ਪਾਕਿਸਤਾਨ 1 ਵਿਕਟ ਗੁਆ ਕੇ 200 ਦੌੜਾਂ ਬਣਾ ਚੁਕਾ ਸੀ। ਇਸ ਤੋਂ ਬਾਅਦ ਮੀਂਹ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ ਤੇ ਪਾਕਿਸਤਾਨ ਨੂੰ ਜੇਤੂ ਐਲਾਨ ਦਿਤਾ ਗਿਆ। ਫ਼ਖ਼ਰ ਜ਼ਮਾਨ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ।
(For more news apart from New Zealand vs Pakistan, stay tuned to Rozana Spokesman)