ਭਾਰਤ ਨੇ 9ਵੀਂ ਵਾਰ ਜਿੱਤੀ ਸੈਫ ਫੁੱਟਬਾਲ ਚੈਂਪੀਅਨਸ਼ਿਪ, ਫਾਈਨਲ ’ਚ ਕੁਵੈਤ ਨੂੰ 5-4 ਨਾਲ ਦਿਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦਵਾਈ ਜਿੱਤ

photo

 

 ਨਵੀਂ ਦਿੱਲੀ : ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ 2023 ਜਿੱਤ ਲਈ ਹੈ। ਇਸ ਜਿੱਤ ਦਾ ਹੀਰੋ ਗੋਲਕੀਪਰ ਗੁਰਪ੍ਰੀਤ ਸਿੰਘ ਰਿਹਾ। ਭਾਰਤ ਨੇ ਮੰਗਲਵਾਰ ਰਾਤ ਕੁਵੈਤ ਨੂੰ ਹਰਾ ਕੇ ਖਿਤਾਬ ਜਿੱਤਿਆ। ਫਾਈਨਲ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿਚ ਸਾਹਮਣੇ ਆਇਆ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿਚ 5-4 ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: BCCI ਨੇ ਅਜੀਤ ਅਗਰਕਰ ਨੂੰ ਟੀਮ ਇੰਡੀਆ ਦਾ ਮੁੱਖ ਚੋਣਕਾਰ ਕੀਤਾ ਨਿਯੁਕਤ  

ਖ਼ਿਤਾਬੀ ਮੈਚ ਬੈਂਗਲੁਰੂ ਦੇ ਸ੍ਰੀ ਕਾਂਤੀਰਾਵਾ ਸਟੇਡੀਅਮ ਵਿਚ ਖੇਡਿਆ ਗਿਆ। ਇਹ ਭਾਰਤ ਦਾ ਕੁੱਲ ਨੌਵਾਂ ਅਤੇ ਲਗਾਤਾਰ ਦੂਜਾ ਸੈਫ ਚੈਂਪੀਅਨਸ਼ਿਪ ਖਿਤਾਬ ਹੈ। ਭਾਰਤ ਇਸ ਤੋਂ ਪਹਿਲਾਂ 1993, 1997, 1999, 2005, 2009, 2011, 2015 ਅਤੇ 2021 ਵਿੱਚ ਚੈਂਪੀਅਨ ਬਣਿਆ ਸੀ। ਭਾਰਤ ਟੂਰਨਾਮੈਂਟ ਦੇ 14 ਸਾਲਾਂ ਦੇ ਇਤਿਹਾਸ ਵਿੱਚ ਚਾਰ ਵਾਰ ਉਪ ਜੇਤੂ ਰਿਹਾ ਹੈ।

ਇਹ ਵੀ ਪੜ੍ਹੋ: ਜੌੜਾਂ ਦੇ ਦਰਦ ਸਣ ਹੋਰ ਕਈ ਸਮੱਸਿਆਵਾਂ ਦਾ ਇਲਾਜ ਕਰਦਾ ਹੈ ਆਮਲੇ ਦਾ ਮੁਰੱਬਾ

ਰੋਮਾਂਚਕ ਪੈਨਲਟੀ ਸ਼ੂਟ ਆਊਟ ਵਿਚ ਗੁਰਪ੍ਰੀਤ ਸਿੰਘ ਸੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਕੁਵੈਤ ਦੇ ਕਪਤਾਨ ਖਾਲਿਦ ਅਲ ਇਬਰਾਹਿਮ ਦੇ ਆਖਰੀ ਸ਼ਾਟ ਨੂੰ ਰੋਕ ਦਿਤਾ। ਪੈਨਲਟੀ ਸ਼ੂਟਆਊਟ ਵਿਚ ਦੋਵਾਂ ਟੀਮਾਂ ਨੂੰ ਪੰਜ-ਪੰਜ ਗੋਲ ਕਰਨ ਦੇ ਮੌਕੇ ਮਿਲੇ। ਇਸ ਵਿਚ ਖੁੰਝਣ ਵਾਲੀ ਟੀਮ ਮੈਚ ਹਾਰ ਜਾਂਦੀ ਹੈ। ਨਿਰਧਾਰਤ ਪੰਜ-ਪੰਜ ਸ਼ਾਟਾਂ ਤੋਂ ਬਾਅਦ ਦੋਵੇਂ ਟੀਮਾਂ ਚਾਰ-ਚਾਰ 'ਤੇ ਬਰਾਬਰ ਰਹੀਆਂ। ਭਾਰਤ ਲਈ ਉਦੰਤ ਸਿੰਘ ਅਤੇ ਕੁਵੈਤ ਦੇ ਮੁਹੰਮਦ ਅਬਦੁੱਲਾ ਗੋਲ ਕਰਨ ਤੋਂ ਖੁੰਝ ਗਏ।