ਪਾਕਿ ਕੋਚ ਆਰਥਰ ਨੇ ਸਰਫ਼ਰਾਜ਼ ਨੂੰ ਕਪਤਾਨੀ ਤੋਂ ਹਟਾਉਣ ਲਈ ਕਿਹਾ

ਏਜੰਸੀ

ਖ਼ਬਰਾਂ, ਖੇਡਾਂ

ਵਨ ਡੇ ਅਤੇ ਟੈਸਟ ਟੀਮ ਦੇ ਵਖ-ਵਖ ਕਪਤਾਨ ਬਣਾਉਣ ਦੀ ਗੱਲ ਕਹੀ

Pakistan coach Arthur names 2 players to replace Sarfaraz as captain

ਕਰਾਚੀ : ਪਾਕਿਸਤਾਨ ਦੇ ਮੁੱਖ ਕੋਚ ਮਿਕੀ ਆਰਥਰ ਨੇ ਸਰਫਰਾਜ਼ ਅਹਿਮਦ ਨੂੰ ਕਪਤਾਨੀ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਪੀ. ਸੀ. ਬੀ. ਕਮੇਟੀ ਦੀ ਬੈਠਕ ਵਿਚ ਸਰਫਰਾਜ਼ ਅਹਿਮਦ ਦੀ ਕਪਤਾਨੀ ਵਿਚ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਹੋਈ। ਵਿਸ਼ਵ ਕੱਪ ਵਿਚ ਪਾਕਿਸਤਾਨ ਸੈਮੀਫ਼ਾਈਨਲ ਲਈ ਵੀ ਕੁਆਲੀਫ਼ਾਈ ਨਹੀ ਸੀ ਕਰ ਸਕਆ। ਸੂਤਰਾਂ ਮੁਤਾਬਕ ਮਿਕੀ ਆਰਥਰ ਨੇ ਬੈਠਕ ਵਿਚ ਵਨ ਡੇ ਅਤੇ ਟੈਸਟ ਟੀਮ ਦੇ ਵੱਖ-ਵੱਖ ਕਪਤਾਨ ਬਣਾਉਣ ਦੀ ਗੱਲ ਕਹੀ।

 ਪੀ. ਸੀ. ਬੀ. ਕ੍ਰਿਕਟ ਕਮੇਟੀ ਦੀ ਬੈਠਕ ਵਿਚ ਮਿਕੀ ਆਰਥਰ ਨੇ ਇਕ ਰੋਜ਼ਾ ਅਤੇ ਟੀ-20 ਟੀਮ ਦੀ ਕਮਾਨ ਸਪਿਨਰ ਸ਼ਾਦਾਬ ਖਾਨ ਨੂੰ ਸੌਂਪਣ ਦੀ ਗੱਲ ਕਹੀ। ਉਥੇ ਹੀ ਉਸ ਨੇ ਟੈਸਟ ਕ੍ਰਿਕਟ ਵਿਚ ਬਾਬਰ ਆਜ਼ਮ ਨੂੰ ਕਪਤਾਨ ਬਣਾਉਣ ਦੀ ਸਿਫਾਰਿਸ਼ ਕੀਤੀ। ਬੱਧਵਾਰ ਨੂੰ ਕਮੇਟੀ ਦੀ ਬੈਠਕ ਇਕ ਵਾਰ ਫਿਰ ਹੋਵੇਗੀ ਇਸ ਤੋਂ ਬਾਅਦ ਆਰਥਰ ਦੀ ਸਿਫਾਰਿਸ਼ 'ਤੇ ਕੁਝ ਫੈਸਲਾ ਲਿਆ ਜਾਵੇਗਾ। ਇਕ ਸੂਤਰ ਨੇ ਦਸਿਆ ਕਿ,''ਆਰਥਰ ਨੇ ਮੈਂਬਰਾਂ ਨੂੰ ਸਰਫ਼ਰਾਜ਼ ਦੀ ਕਪਤਾਨੀ ਕੌਸ਼ਲ ਬਾਰੇ ਨਾਕਾਰਾਤਮਕ ਗੱਲਾਂ ਕਹੀਆਂ ਹਨ।'' ਇਹ ਪਤਾ ਚਲਿਆ ਹੈ ਕਿ ਆਰਥਰ ਨੇ ਪੀਸੀਬੀ ਦੇ ਪ੍ਰਬੰਧ ਨਿਰਦੇਸ਼ਕ ਵਸੀਮ ਖ਼ਾਨ ਦੀ ਅਗਵਾਈ ਵਾਲੀ ਕਮੇਟੀ ਨੂੰ ਕਿਹਾ, ''ਪਾਕਿਸਤਾਨੀ ਟੀਮ ਨਾਲ ਮੈਨੂੰ ਦੋ ਸਾਲ ਦਾ ਸਮਾਂ ਚਾਹੀਦਾ ਹੈ ਜਿਸ ਤੋਂ ਬਾਅਦ ਹੀ ਮੈਂ ਸੁਖਾਲੇ ਨਤੀਜੇ ਦੇ ਸਕਦਾ ਹਾਂ।

ਆਰਥਰ 2016 ਦੇ ਮੱਧ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਸਨ। ਉਨ੍ਹਾਂ ਨੇ ਸ੍ਰੀਲੰਕਾ ਦੀ ਟੀਮ ੍ਰਦੇ ਮੁੱਖ ਕੋਚ ਲਈ ਵੀ ਅਰਜ਼ੀ ਦਿਤੀ ਹੈ। ਆਰਥਰ ਅਤੇ ਟੀਮ ਦੇ ਦੂਜੇ ਸਹਿਯੋਗੀ ਮੈਂਬਰਾਂ ਦਾ ਕਾਰਜਕਾਲ 15 ਅਗੱਸਤ ਨੂੰ ਖ਼ਤਮ ਹੋ ਰਿਹਾ ਹੈ। (ਪੀਟੀਆਈ)