ਨਿਊਜੀਲੈਂਡ ਨੇ ਪਹਿਲੇ ਟੀ-20 ਮੈਚ ‘ਚ ਭਾਰਤ ਨੂੰ ਦਿਤੀ ਸਭ ਤੋਂ ਵੱਡੀ ਹਾਰ

ਏਜੰਸੀ

ਖ਼ਬਰਾਂ, ਖੇਡਾਂ

ਮੇਜ਼ਬਾਨ ਨਿਊਜੀਲੈਂਡ ਨੇ ਭਾਰਤ ਨੂੰ ਤਿੰਨ ਮੈਚਾਂ ਦੀ ਟੀ-20 ਲੜੀ ਵਿਚ ਪਹਿਲਾ ਮੈਚ ਜਿੱਤ ਕੇ ਲੜੀ....

T20 Match

ਵੇਲੀਗਟਨ : ਮੇਜ਼ਬਾਨ ਨਿਊਜੀਲੈਂਡ ਨੇ ਭਾਰਤ ਨੂੰ ਤਿੰਨ ਮੈਚਾਂ ਦੀ ਟੀ-20 ਲੜੀ ਵਿਚ ਪਹਿਲਾ ਮੈਚ ਜਿੱਤ ਕੇ ਲੜੀ ਵਿਚ 1-0 ਦਾ ਵਾਧਾ ਬਣਾ ਲਿਆ ਹੈ। ਭਾਰਤ ਨੂੰ ਇਸ ਮੈਚ ਵਿਚ 80 ਦੌੜਾਂ ਦੇ ਬੜੇ ਅੰਤਰ ਨਾਲ ਹਰਾ ਕੇ ਉਨ੍ਹਾਂ ਨੇ ਵਨਡੇ ਲੜੀ ਦਾ ਬਦਲਾ ਲੈ ਲਿਆ ਹੈ। ਭਾਰਤ ਦੀ ਇਹ ਹੁਣ ਤੱਕ ਦੇ ਟੀ-20 ਇਤਹਾਸ ਦੀ ਦੌੜਾਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਹਾਰ ਹੈ। ਨਿਊਜੀਲੈਂਡ ਵਲੋਂ ਪਹਿਲਾਂ ਭਾਰਤ ਨੂੰ ਦੌੜਾਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਆਸਟ੍ਰੇਲੀਆ ਦੇ ਵਿਰੁਧ 2010 ਵਿਚ ਕਰਨਾ ਪਿਆ ਸੀ। ਆਸਟ੍ਰੇਲੀਆ ਨੇ ਬ੍ਰੀਜਟਾਊਨ ਵਿਚ ਭਾਰਤ ਨੂੰ 49 ਦੌੜਾਂ ਨਾਲ ਮਾਤ ਦਿਤੀ ਸੀ।

ਉਥੇ ਹੀ ਨਿਊਜੀਲੈਂਡ ਨੇ 46 ਦੌੜਾਂ ਨਾਲ 2016 ਵਿਚ ਅਤੇ 40 ਦੌੜਾਂ ਨਾਲ ਰਾਜਕੋਟ ਵਿਚ ਭਾਰਤ ਨੂੰ ਹਰਾਇਆ ਸੀ। ਇਸ ਮੈਚ ਵਿਚ ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਟਿਮ ਦੀ 84 ਦੌੜਾਂ ਦੀ ਤੂਫਾਨੀ ਪਾਰੀ ਦੇ ਦਮ ਉਤੇ ਨਿਊਜੀਲੈਂਡ ਨੇ ਬੁੱਧਵਾਰ ਨੂੰ ਇਥੇ ਭਾਰਤ ਦੇ ਵਿਰੁਧ ਵੈਸਟਪੈਕ ਸਟੇਡੀਅਮ ਵਿਚ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ਵਿਚ ਪੂਰੇ ਓਵਰ ਖੇਡਣ ਤੋਂ ਬਾਅਦ ਛੇ ਵਿਕੇਟ ਦੇ ਨੁਕਸਾਨ ਉਤੇ 219 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਇਹ ਕੀਵੀ ਟੀਮ ਦਾ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਹੁਣ ਤੱਕ ਦਾ ਸਰਵ ਉਚ ਸਕੋਰ ਹੈ।

ਇਸ ਤੋਂ ਪਹਿਲਾਂ ਟੀ-20 ਵਿਚ ਉਸ ਦਾ ਸਰਵ ਉਚ ਸਕੋਰ 215 ਸੀ। ਜੋ ਉਸ ਨੇ 10 ਮਾਰਚ 2018 ਨੂੰ ਸ਼੍ਰੀਲੰਕਾ ਦੇ ਵਿਰੁਧ ਕੋਲੰਬੋ ਵਿਚ ਬਣਾਇਆ ਸੀ। ਕੀਵੀ ਟੀਮ ਨੂੰ ਇਸ ਸਕੋਰ ਤੱਕ ਨਹੀਂ ਸਿਰਫ ਟਿਮ ਨੇ ਪਹੁੰਚਾਇਆ ਸਗੋਂ ਟੀਮ ਦੇ ਬਾਕੀ ਬੱਲੇਬਾਜਾਂ ਨੇ ਵੀ ਬਖੂਬੀ ਨਾਲ ਦਿਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਪਰ ਟਿਮ ਅਤੇ ਟੀ-20 ਮਾਹਰ ਕੋਲਿਨ ਮੁਨਰੋ ਨੇ ਭਾਰਤੀ ਗੇਂਦਬਾਜਾਂ ਦੀ ਜੱਮ ਕੇ ਪਿਟਾਈ ਕੀਤੀ।

ਵਨਡੇ ਵਿਚ ਦੌੜਾਂ ਲਈ ਤਰਸ ਰਹੇ ਮੁਨਰੋ ਨੇ ਇਸ ਮੈਚ ਵਿਚ 20 ਗੇਂਦਾਂ ਉਤੇ 34 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿਚ ਦੋ ਚੌਕੇ ਅਤੇ ਦੋ ਛੱਕੇ ਸ਼ਾਮਲ ਰਹੇ। ਜਦੋਂ ਭਾਰਤ ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰਿਆ ਤਾਂ ਉਨ੍ਹਾਂ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ਵਿਚ ਕਾਮਯਾਬ ਨਹੀਂ ਰਿਹਾ। ਭਾਰਤੀ ਟੀਮ 219 ਦੇ ਜਵਾਬ ਵਿਚ 139 ਦੌੜਾਂ ਉਤੇ ਹੀ ਢੇਰ ਹੋ ਗਈ।