ਮੁੰਬਈ ਵਿਰੁਧ ਚੇਨਈ ਨੂੰ ਅਪਣੇ ਗੜ੍ਹ ਵਿਚ ਜਿੱਤਣ ਦਾ ਯਕੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਿੱਤਣ ਵਾਲੀ ਟੀਮ 12 ਮਈ ਨੂੰ ਹੋਣ ਵਾਲੇ ਫ਼ਾਈਨਲ ਵਿਚ ਜਗ੍ਹਾ ਬਣਾਏਗੀ

MI vs CSK : IPL Qualifier 1 match tomorrow

ਚੇਨਈ : ਆਖ਼ਰੀ ਲੀਗ ਮੈਚ ਵਿਚ ਹਾਰ ਝੱਲਣ ਵਾਲੀ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਆਈਪੀਐਲ ਦੇ ਪਹਿਲੇ ਕੁਆਲੀਫ਼ਾਅਰ ਵਿਚ 7 ਮਈ ਨੂੰ ਆਤਮਵਿਸ਼ਵਾਸ ਨਾਲ ਭਰੀ ਮੁੰਬਈ ਇੰਡੀਅਨਜ਼ ਨਾਲ ਖੇਡੇਗੀ ਤਾਂ ਉਸ ਨੂੰ ਘਰੇਲੂ ਮੈਦਾਨ ਵਿਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਹੋਵੇਗਾ। ਲੀਗ ਗੇੜ ਤੋਂ ਬਾਅਦ ਹੁਣ ਆਈਪੀਐਲ ਦੇ ਪਲੇਅ ਆਫ਼ ਮੁਕਾਬਲੇ ਸ਼ੁਰੂ ਹੋਣਗੇ ਜਿਸ ਵਿਚ ਚੇਨਈ ਅਤੇ ਮੁੰਬਈ ਪਹਿਲੇ ਕੁਆਲੀਫ਼ਾਅਰ ਵਿਚ ਇਕ ਦੂਜੇ ਨਾਲ ਭਿਨਗੇ। ਜਿੱਤਣ ਵਾਲੀ ਟੀਮ 12 ਮਈ ਨੂੰ ਹੋਣ ਵਾਲੇ ਫ਼ਾਈਨਲ ਵਿਚ ਜਗ੍ਹਾ ਬਣਾਏਗੀ।

ਦੋਹੇਂ ਟੀਮਾਂ 3-3 ਵਾਰ ਖ਼ਿਤਾਬ ਜਿੱਤ ਚੁੱਕੀਆਂ ਹਨ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਅੱਧ ਵਿਚ ਅਪਣੀ ਲੈਅ ਤੋਂ ਭਟਕ ਗਈ। ਉਸ ਨੂੰ ਮੋਹਾਲੀ ਵਿਚ ਆਖ਼ਰੀ ਲੀਗ ਮੈਚ ਵਿਚ ਪੰਜਾਬ ਨੇ ਛੇ ਵਿਕਟਾਂ ਨਾਲ ਹਰਾ ਦਿਤਾ ਸੀ। ਚੇਨਈ ਲਈ ਚੰਗੀ ਗਲ ਇਹ ਹੈ ਕਿ ਮੈਚ ਉਸ ਦੇ ਗੜ੍ਹ ਵਿਚ ਹੋ ਰਿਹਾ ਹੈ ਜਿਥੇ ਉਸ ਦਾ ਸ਼ਾਨਦਾਰ ਰਿਵਾਰਡ ਰਿਹਾ ਹੈ। ਚੇਨਈ ਨੇ ਐਮ ਐਸ ਚਿਤੰਬਰਮ ਸਟੇਡੀਅਮ ਵਿਚ 7 ਵਿਚੋਂ 6 ਮੈਚ ਜਿੱਤੇ ਹਨ ਜਿਸ ਦਾ ਉਸ ਨੂੰ ਫ਼ਾਇਦਾ ਮਿਲੇਗਾ।

ਹਾਰਨ ਵਾਲੀ ਟੀਮ 10 ਮਈ ਨੂੰ ਦੂਜਾ ਕਵਾਲੀਫ਼ਾਅਰ ਖੇਡੇਗੀ। ਲੀਗ ਗੇੜ ਵਿਚ ਚੇਨਈ ਦੇ ਸਿਖ਼ਰਲੇ ਖਿਡਾਰੀਆਂ ਨੇ ਟੁਕੜੇਆਂ ਵਿਚ ਚੰਗਾ ਪ੍ਰਕਾਰਸ਼ਨ ਕੀਤਾ ਹੈ ਜਿਨ੍ਹਾਂ ਨੂੰ ਮੁੰਬਈ ਸਾਹਮਣੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਮੁੰਬਈ ਦੇ ਜਸਪ੍ਰੀਤ ਬੁਮਰਾਹ 17, ਸਮਿਥ ਮਲਿੰਗਾ 15, ਹਾਰਦਿਕ ਪੰਡਯਾ 14, ਕੁਣਾਲ ਪੰਡਯਾ ਅਤੇ ਰਾਹੁਲ ਚਹਰ 10-10 ਵਿਕਟਾਂ ਲੈ ਚੁੱਕੇ ਹਨ।

ਚੇਨਈ ਲਈ ਬੱਲੇਬਾਜ਼ੀ ਦਾ ਦਾਰੋਮਦਾਰ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਹੀ ਰਿਹਾ ਹੈ ਜਿਨ੍ਹਾਂ ਨੇ 12 ਮੈਚਾਂ ਵਿਚ 3 ਅਰਧ ਸੈਂਕੜੇਆਂ ਸਮੇਤ 368 ਦੌੜਾਂ ਬਣਾਈਆਂ ਹਨ। ਇਸ ਸੀਜ਼ਨ ਵਿਚ ਗੇਂਦਬਾਜ਼ੀ ਚੇਨਈ ਦੀ ਤਾਕਤ ਰਹੀ ਹੈ।