ਆਈਪੀਐਲ 2019: ਪੋਲਾਰਡ ਨੇ ਖੇਡੀ ਕਪਤਾਨੀ ਪਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁੰਬਈ ਨੇ 3 ਵਿਕਟਾਂ ਨਾਲ ਮੈਚ ਜਿੱਤਿਆ

Kieron Pollard

ਨਵੀਂ ਦਿੱਲੀ: ਆਈਪੀਐਲ 2019 ਦੇ 24ਵੇਂ ਮੁਕਾਬਲੇ ਵਿਚ ਪੰਜਾਬ ਵਿਰੁੱਧ ਰੋਹਿਤ ਸ਼ਰਮਾ ਨਹੀਂ ਖੇਡੇ ਬਲਕਿ ਉਹਨਾਂ ਦੀ ਜਗ੍ਹ ਕੀਰੋਨ ਪੋਲਾਰਡ ਨੂੰ ਮੁੰਬਈ ਦਾ ਕਪਤਾਨ ਬਣਾਇਆ ਗਿਆ। ਪੋਲਾਰਡ ਨੇ ਇਸ ਫੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਸ਼ਾਨਦਾਰ ਪਾਰੀ ਖੇਡੀ ਅਤੇ ਰਾਹੁਲ ਦੀ ਸੈਂਚੁਰੀ ਤੇ ਪਾਣੀ ਫੇਰ ਦਿੱਤਾ। ਉਹਨਾਂ ਨੇ ਇਸ ਮੈਚ ਵਿਚ 31 ਗੇਂਦਾਂ ਤੇ 83 ਦੋੜਾਂ ਬਣਾਈਆਂ ਅਤੇ ਇਸ ਦੌਰਾਨ 10 ਛੱਕੇ ਤੇ 1 ਚੌਕਾ ਲਗਾਇਆ। ਇਸ ਤਰ੍ਹਾਂ ਉਹਨਾਂ ਦਾ ਸਟ੍ਰਾਇਕ ਰੇਟ 267.74 ਦਾ ਰਿਹਾ।

ਇਸ ਪਾਰੀ ਦੀ ਬਦੌਲਤ ਮੁੰਬਈ ਟੀਮ ਤਿੰਨ ਵਿਕਟਾਂ ਨਾਲ ਜੇਤੂ ਰਹੀ। ਪੋਲਾਰਡ ਨੇ ਇਸ ਮੈਚ ਵਿਚ ਖੁਦ ਨੂੰ ਪ੍ਰਮੋਟ ਕੀਤਾ ਅਤੇ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨ ਆਏ। ਉਸ ਸਮੇਂ ਟੀਮ 7.4 ਓਵਰ ਵਿਚ 56 ਦੋੜਾਂ ਤੇ 2 ਵਿਕਟਾਂ ਗਵਾ ਕੇ ਸੰਘਰਸ਼ ਕਰ ਰਹੀ ਸੀ। ਇਸ ਤੋਂ ਬਾਅਦ ਡੀਕਾਕ ਵੀ ਜਲਦੀ ਆਉਟ ਹੋ ਗਏ। ਤੀਸਰੀ ਵਿਕਟ ਡਿੱਗਣ ਤੇ ਇਸ਼ਾਨ ਕਿਸ਼ਨ ਆਏ। ਉਹਨਾਂ ਨੇ 32 ਰਨ ਦੀ ਸਾਂਝੇਦਾਰੀ ਕੀਤੀ।

ਪੋਲਾਰਡ ਨੇ ਇਸ ਤੋਂ ਬਾਅਦ ਅਲਜਾਰੀ ਜੋਸੇਫ ਨਾਲ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ ਆਖਰੀ ਓਵਰ ਵਿਚ ਜਿੱਤ ਲਈ 15 ਦੋੜਾਂ ਬਣਾਉਣੀਆਂ ਸਨ। ਇਸ ਓਵਰ ਨੂੰ ਰਾਜਪੂਤ ਅੰਕਿਤ ਕਰਨ ਆਏ ਅਤੇ  ਉਹਨਾਂ ਨੇ ਪਹਿਲੀ ਗੇਂਦ ਨੋਬਾਲ ਸੁੱਟੀ। ਇਸ ਤੇ ਪੋਲਾਰਡ ਨੇ ਛੱਕਾ ਲਗਾਇਆ। ਇਸ ਤੋਂ ਬਾਅਦ ਫ੍ਰੀ ਹਿੱਟ ਤੇ ਉਸ ਨੇ ਚੌਕਾ ਲਗਾਇਆ। ਅਗਲੀ ਵੋਟ ਤੇ ਉਹ ਆਉਟ ਹੋ ਗਏ ਅਤੇ ਜੋਸੇਫ ਨੇ ਆਖਰੀ ਗੇਂਦ ਤੇ ਦੋ ਦੌੜਾਂ ਬਣਾ ਕੇ ਟੀਮ ਨੂੰ ਜਤਾਇਆ।

ਪੰਜਾਬ ਵੱਲੋਂ ਸ਼ਮੀ ਨੇ 4 ਓਵਰ ਵਿਚ 21 ਦੋੜਾਂ ਲੈ ਕੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸੈਮ ਕੁਰਰਾਨ, ਅੰਕਿਤ ਰਾਜਪੂਤ ਅਤੇ ਰਵਿਚੰਦਰਨ ਅਸ਼ਿਵਨ ਨੂੰ ਇਕ ਇਕ ਵਿਕਟਾਂ ਮਿਲੀਆਂ। ਇਸ ਮੈਚ ਵਿਚ ਰੋਹਿਤ ਸ਼ਰਮਾ ਦੀ ਥਾਂ ਸਿਧੇਸ਼ ਲਾਡ ਨੂੰ ਟੀਮ ਵਿਚ ਥਾਂ ਮਿਲੀ ਅਤੇ ਉਹਨਾਂ ਨੇ 15 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਕੇਐਲ ਰਾਹੁਲ ਨੇ ਪੰਜਾਬ ਲਈ 100 ਦੌੜਾਂ ਦੀ ਪਾਰੀ ਖੇਡੀ। ਰਾਹੁਲ ਦਾ ਆਈਪੀਐਲ ਵਿਚ ਇਹ ਪਹਿਲੀ ਸੈਂਚੁਰੀ ਸੀ।

ਇਸ ਸੈਂਚੁਰੀ ਦੌਰਾਨ ਕਿੰਗਸ ਇਲੈਵਨ ਪੰਜਾਬ ਨੇ ਇਸ ਮੈਚ ਵਿਚ 20 ਓਵਰਾਂ ਵਿਚੋਂ 4 ਵਿਕਟਾਂ ਤੇ 197 ਦੌੜਾਂ ਦੇ ਮਜ਼ਬੂਤ ਸਕੋਰ ਖੜੇ ਕੀਤੇ। ਉਹਨਾਂ ਨੇ ਇਸ ਪਾਰੀ ਵਿਚ 64 ਗੇਂਦਾਂ ਦਾ ਸਾਹਮਣਾ ਕੀਤਾ ਅਤੇ 6 ਚੌਕੇ ਅਤੇ ਇੰਨੇ ਹੀ ਛੱਕੇ ਲਗਾਏ। ਇਸ ਤੋਂ ਪਹਿਲਾਂ ਸਭ ਤੋਂ ਵਧੀਆਂ ਸਕੋਰ 95 ਦੋੜਾਂ ਦੇ ਸਨ। ਪਹਿਲੀ ਵਿਕਟ ਲਈ ਰਾਹੁਲ ਨੇ ਕ੍ਰਿਸ ਗੇਲ ਨਾਲ ਸਾਂਝੇਦਾਰੀ ਕੀਤੀ। ਗੇਲ ਨੇ ਉਹਨਾਂ ਨਾਲ ਪਹਿਲੀਆਂ ਵਿਕਟਾਂ ਲਈ 77 ਗੇਂਦਾਂ ਵਿਚੋਂ 116 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਗੇਲ 36 ਗੇਂਦਾਂ ਤੇ 63 ਦੌੜਾਂ ਬਣਾ ਕੇ ਆਉਟ ਹੋਏ। ਉਸ ਨੇ ਤਿੰਨ ਚੌਕੇ ਅਤੇ ਸੱਤ ਸ਼ਾਨਦਾਰ ਛੱਕੇ ਜੜੇ।