ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਧੋਨੀ ਦੇ ਗਲਵਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਪ੍ਰਦਰਸ਼ਨ ਹਮੇਸ਼ਾਂ ਹੀ ਸ਼ਾਨਦਾਰ ਰਹਿੰਦਾ ਹੈ।

Army insignia on MS Dhoni’s gloves

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਪ੍ਰਦਰਸ਼ਨ ਹਮੇਸ਼ਾਂ ਹੀ ਸ਼ਾਨਦਾਰ ਰਹਿੰਦਾ ਹੈ। ਬੀਤੇ ਦਿਨ ਵਿਸ਼ਵ ਵਿਚ ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ ਖੇਡੇ ਗਏ ਮੈਚ ਦੌਰਾਨ ਸੋਸ਼ਲ ਮੀਡੀਆ ‘ਤੇ ਧੋਨੀ ਦੇ ਵਿਕਟ ਕੀਪਿੰਗ ਗਲਵਜ਼ ਕਾਫ਼ੀ ਵਾਇਰਲ ਹੋਏ। ਧੋਨੀ ਦੇ ਇਹਨਾਂ ਗਲਵਜ਼ ਵਿਚ ਕੁਝ ਖ਼ਾਸ ਸੀ, ਜਿਸ ਦੀ ਉਸ ਦੇ ਚਾਹੁਣ ਵਾਲਿਆਂ ਨੇ ਜੰਮ ਕੇ ਤਾਰੀਫ਼ ਕੀਤੀ।

 


 

ਮਹਿੰਦਰ ਸਿੰਘ ਧੋਨੀ ਨੇ ਦੱਖਰੀ ਅਫਰੀਕਾ ਵਿਰੁੱਧ ਪਹਿਲੇ ਮੈਚ ਵਿਚ ਅਪਣੇ ਗਲਵਜ਼ ਵਿਚ ਪੈਰਾ ਸਪੈਸ਼ਲ ਫੋਰਸ ਲੋਗੋ ਦੀ ਵਰਤੋਂ ਕੀਤੀ ਅਤੇ ਉਹ ਇਹਨਾਂ ਨੂੰ ਦਿਖਾਉਂਦੇ ਹੋਂਏ ਨਜ਼ਰ ਆਏ। ਧੋਨੀ ਖੁਦ ਵੀ ਇਕ ਲੈਫਟਿਨੇਟ ਕਰਨਲ ਹਨ। ਉਹਨਾਂ ਨੂੰ ਇਹ ਸਨਮਾਨ 2011 ਵਿਚ ਦਿੱਤਾ ਗਿਆ ਸੀ। ਧੋਨੀ ਲਗਾਤਾਰ ਅਪਣੇ ਚਾਹੁਣ ਵਾਲਿਆਂ ਦੇ ਸੰਪਰਕ ਵਿਚ ਰਹਿੰਦੇ ਹਨ।

 


 

ਸੋਸ਼ਲ ਮੀਡੀਆ ‘ਤੇ ਧੋਨੀ ਦੇ ਚਾਹੁਣ ਵਾਲਿਆਂ ਨੇ ਉਹਨਾਂ ਦੇ ਗਲਵਜ਼ ਦੀਆਂ ਤਸਵੀਰਾਂ ਕਾਫੀ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਉਹਨਾਂ ਦੇ ਫੈਨਜ਼ ਧੋਨੀ ਨੂੰ ਸਲੂਟ ਵੀ ਕਰ ਰਹੇ ਸਨ। ਦੱਸ ਦਈਏ ਕਿ ਬੀਤੇ ਦਿਨ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਦਾ ਅੱਠਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ ਸੀ। ਭਾਰਤੀ ਕ੍ਰਿਕੇਟ ਟੀਮ ਨੇ ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਦੇ ਪਹਿਲੇ ਮੈਚ ਵਿਚ ਸਾਊਥ ਅਫਰੀਕਾ ‘ਤੇ 6 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ ਹੈ।