ਕ੍ਰਿਕਟ ਵਿਸ਼ਵ ਕੱਪ: 18 ਸਾਲਾ ਅਫ਼ਗਾਨੀ ਕ੍ਰਿਕਟਰ ਨੇ ਸਚਿਨ ਨੂੰ ਪਛਾੜਿਆ

ਏਜੰਸੀ

ਖ਼ਬਰਾਂ, ਖੇਡਾਂ

ਵੈਸਟਇੰਡੀਜ਼ ਤੇ ਅਫ਼ਗ਼ਾਨਿਸਤਾਨ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਦੇ ਮੈਚ 'ਚ ਅਫ਼ਗ਼ਾਨੀ ਨੋਜਵਾਨ ਖਿਡਾਰੀ ਇਕਰਮ ਅਲੀ ਖਿਲ ਨੇ 86 ਦੌੜਾਂ ਦੀ ਪਾਰੀ ਖੇਡਦੇ ਹੋਏ ਰੀਕਾਰਡ ਬਣਾ ਦਿਤਾ।

Ikram Ali Khil and Sachin Tendulkar

ਲੀਡਜ਼ : ਵੈਸਟਇੰਡੀਜ਼ ਤੇ ਅਫ਼ਗ਼ਾਨਿਸਤਾਨ ਵਿਚਾਲੇ ਖੇਡੇ ਗਏ ਆਈ. ਸੀ. ਸੀ. ਵਿਸ਼ਵ ਕੱਪ ਦੇ ਮੈਚ 'ਚ ਅਫ਼ਗ਼ਾਨੀ ਨੋਜਵਾਨ ਖਿਡਾਰੀ ਇਕਰਮ ਅਲੀ ਖਿਲ ਨੇ 86 ਦੌੜਾਂ ਦੀ ਪਾਰੀ ਖੇਡਦੇ ਹੋਏ ਰੀਕਾਰਡ ਬਣਾ ਦਿਤਾ। 18 ਸਾਲ ਦੇ ਇਕਰਮ ਵਿਸ਼ਵ ਕੱਪ 'ਚ ਸਭ ਤੋਂ ਘੱਟ ਉਮਰ 'ਚ ਅਰਧ ਸੈਂਕੜਾ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ ਤੇ ਉਨ੍ਹਾਂ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿਤਾ ਹੈ। ਉਹ 18 ਸਾਲ ਦੀ ਉਮਰ 'ਚ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਇਕਰਮ ਪਹਿਲੇ ਸਥਾਨ 'ਤੇ ਹੈ।

ਇਕਰਾਮ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 93 ਗੇਂਦਾਂ 'ਚ ਸ਼ਾਨਦਾਰ 86 ਦੌੜਾਂ ਬਣਾਈਆਂ, ਜਿਸ 'ਚ 8 ਚੌਕੇ ਸ਼ਾਮਿਲ ਹਨ। ਇਸ ਦੇ ਨਾਲ ਹੀ ਇਕਰਮ ਨੇ 18 ਸਾਲ ਤੇ 278 ਦਿਨ ਦੀ ਉਮਰ 'ਚ ਵਿਸ਼ਵ ਕੱਪ 'ਚ ਅਰਧ ਸੈਂਕੜਾ ਲਗਾ ਕੇ ਚੌਥੇ ਇਸ ਤਰ੍ਹਾਂ ਦੇ ਖਿਡਾਰੀ ਬਣੇ। ਸਚਿਨ ਦੀ ਨੇ 1992 'ਚ 18 ਸਾਲ ਤੇ 315 ਦਿਨ ਦੀ ਉਮਰ 'ਚ ਅਰਧ ਸੈਂਕੜਾ ਲਗਾਇਆ ਸੀ। 

ਵਿਸ਼ਵ ਕੰਪ 'ਚ ਸਭ ਤੋਂ ਘੱਟ ਉਮਰ 'ਚ ਅਰਧ ਸੈਂਕੜਾ ਲਗਾਉਣ ਦੇ ਮਾਮਲੇ 'ਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਬੰਗਲਾਦੇਸ਼ ਦੇ ਖਿਡਾਰੀ ਹਨ। ਇਸ 'ਚ ਪਹਿਲਾਂ ਨਾਂ ਤਮੀਮ ਇਕਬਾਲ ਦਾ (17 ਸਾਲ ਤੇ 362 ਦਿਨ ਦੀ ਉਮਰ), ਦੂਜੇ ਮੁਸ਼ਫਿਕੁਰ ਰਹੀਮ (18 ਸਾਲ ਤੇ 197 ਦਿਨ) ਤੇ ਤੀਜੇ ਨੰਬਰ 'ਤੇ ਮੁਹੰਮਦ ਅਸ਼ਰਫ਼ੁਲ (18 ਸਾਲ ਤੇ 234 ਦਿਨ) ਹੈ।