ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ 'ਤੇ ਖੇਡ 'ਵਰਸਿਟੀ ਵਾਲਾ ਬਿੱਲ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

66 ਸਫ਼ਿਆਂ ਦਾ ਬਿਲ 2 ਮਿੰਟ 'ਚ ਪਾਸ

Rana gurmeet sodhi

ਚੰਡੀਗੜ੍ਹ  (ਜੀ.ਸੀ.ਭਾਰਦਵਾਜ) : ਪੰਜਾਬ ਵਿਧਾਨ ਸਭਾ ਨੇ ਅੱਜ ਪਟਿਆਲਾ ਸਥਿਤ ਖੇਡ ਯੂਨੀਵਰਸਿਟੀ ਸਥਾਪਤ ਕਰਨ ਵਾਲਾ 66 ਸਫ਼ਿਆਂ ਦਾ ਬਿਲ ਸਿਰਫ਼ 2 ਮਿੰਟ 'ਚ ਬਿਨਾਂ ਬਹਿਸ ਦੇ ਪਾਸ ਕਰ ਦਿਤਾ। ਯੂਨੀਵਰਸਿਟੀ ਦਾ ਨਾਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਹੋਵੇਗਾ ਜਿਸ ਵਾਸਤੇ 10 ਕਰੋੜ ਦਾ ਬਜਟ ਪਹਿਲਾਂ ਹੀ ਸਾਲ 2019-20 ਦੇ ਖ਼ਰਚੇ 'ਚ ਰਖਿਆ ਜਾ ਚੁੱਕਾ ਹੈ। ਇਸ ਨਿਵੇਕਲੀ ਖੇਡ ਯੂਨੀਵਰਸਿਟੀ ਬਾਰੇ ਬਿਲ ਪੇਸ਼ ਕਰਦੇ ਹੋਏ, ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਇਸ ਸੰਸਥਾ ਦੇ ਸਥਾਪਤ ਹੋਣ ਨਾਲ ਪੰਜਾਬ ਦੇ ਸਾਰੇ ਖੇਡ ਕਾਲਜ, ਖੇਡ ਸੰਸਥਾਵਾਂ, ਖੇਡ ਕੇਂਦਰ, ਸਿਖਲਾਈ ਕੇਂਦਰ ਤੇ ਕੋਚਿੰਗ ਸੈਂਟਰ ਇਕੋ ਖੇਡ ਯੂਨੀਵਰਸਿਟੀ ਹੇਠ ਆ ਜਾਣਗੇ।

ਇਹ ਯੂਨੀਵਰਸਿਟੀ ਖੇਡਾਂ ਦੇ ਵੱਖ ਵੱਖ ਖੇਤਰ 'ਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਉਣ ਲਈ, ਭੂਮਿਕਾ ਨਿਭਾਏਗੀ। ਫ਼ਿਲਹਾਲ ਇਸ ਖੇਡ ਯੂਨੀਵਰਸਿਟੀ 'ਚ ਖੇਡ ਸਾਇੰਸ, ਖੇਡ ਯੂਨੀਵਰਸਿਟੀ 'ਚ ਖੇਡ ਸਾਇੰਸ, ਖੇਡ ਤਕਨੀਕ, ਖੇਡ ਪ੍ਰਬੰਧ ਤੇ ਖੇਡ ਕੋਚਿੰਗ ਸਬੰਧੀ 4 ਵਿਭਾਗਾਂ ਦੀ ਉਚੇਚੀ ਵਿਦਿਆ ਦਿਤੀ ਜਾਵੇਗੀ। ਪੰਜਾਬ ਦੇ ਰਾਜਪਾਲ ਇਸ ਯੂਨੀਵਰਸਿਟੀ ਦੇ ਚਾਂਸਲਰ ਹੋਣਗੇ ਅਤੇ ਉਨ੍ਹਾਂ ਦੇ ਕੰਟਰੋਲ ਹੇਠਾਂ ਵਾਈਸ ਚਾਂਸਲਰ, ਡੀਨ, ਰਜਿਸਟਰਾਰ, ਵਿੱਤ ਅਧਿਕਾਰੀ, ਇਮਤਿਹਾਨ ਕੰਟਰੋਲਰ, ਲਾਇਬ੍ਰੇਰੀਅਨ ਅਤੇ ਹੋਰ ਵਿਭਾਗੀ ਹੈੱਡ ਹੋਣਗੇ।

ਬਿਲ ਰਾਹੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪਟਿਆਲਾ ਜ਼ਿਲ੍ਹੇ 'ਚ ਇਕ ਪਿੰਡ ਦੀ ਪੰਚਾਇਤ ਦੀ ਜ਼ਮੀਨ ਮੁਫ਼ਤ ਦੇਣ ਵਾਸਤੇ ਪ੍ਰਬੰਧ ਕਰਨ ਵਾਸਤੇ ਕਿਹਾ ਗਿਆ ਹੈ।  ਅਕਾਲੀ-ਭਾਜਪਾ ਗੁੱਟ ਵਲੋਂ ਇਸ ਯੂਨੀਵਰਸਿਟੀ ਦਾ ਨਾਂ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਨਾਂ 'ਤੇ ਰੱਖਣ ਦੀ ਮੰਗ ਠੁੱਸ ਹੋ ਗਈ ਕਿਉਂਕਿ ਬਿਲ ਪਾਸ ਕਰਨ ਵੇਲੇ ਇਹ ਵਿਰੋਧੀ ਗੁੱਟ ਸਿਫ਼ਰ ਕਾਲ ਸਮੇਂ ਬੇ-ਅਦਬੀ ਮਾਮਲੇ 'ਤੇ ਸੀਬੀਆਈ ਦੀ ਕਲੋਜ਼ਰ ਰੀਪੋਰਟ 'ਤੇ ਰੋਸ ਵਜੋਂ ਨਾਹਰੇ ਲਾ ਕੇ ਵਾਕ-ਆਉਟ ਕਰ ਗਿਆ ਸੀ। ਵਿਰੋਧੀ ਧਿਰ ਆਪ ਨੇ ਵੀ ਅੱਜ ਕੁੱਝ ਮਿੰਟ ਨਾਹਰੇ ਲਾ ਕੇ ਵਾਕ ਆਊਟ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਬਿਲ ਦੀਆਂ ਕਾਪੀਆਂ ਸਰਕਾਰ ਨੇ ਮੈਂਬਰਾਂ ਨੂੰ ਨਹੀਂ ਦਿਤੀਆਂ, ਉਹ ਇਸ 'ਤੇ ਚਰਚਾ ਕਿਵੇਂ ਕਰ ਸਕਦੇ ਹਨ। 

ਅੱਜ ਸਦਨ 'ਚ ਕਰ ਆਬਕਾਰੀ ਸੋਧਨ ਬਿੱਲ ਵੀ ਇਕ ਮਿੰਟ 'ਚ ਬਿਨ੍ਹਾਂ ਬਹਿਸ ਦੇ ਪਾਸ ਕਰ ਦਿਤਾ ਗਿਆ। ਇਸ ਤਰਮੀਮ ਨਾਲ ਕਰ ਆਬਕਾਰੀ ਐਕਟ 1914 ਦੀ ਧਾਰਾ 31 'ਚ ਸੋਧ ਕਰ ਕੇ ਡਿਸਟਿਲਰੀਆਂ, ਬਰੂਰੀਆਂ ਯਾਨੀ ਸ਼ਰਾਬ ਦੇ ਕਾਰਖ਼ਾਨਿਆਂ ਦੇ ਨਾਲ ਨਾਲ, ਵੇਅਰ ਹਾਊਸਾਂ ਯਾਟੀ ਸਟੋਰਾਂ 'ਤੇ ਵੀ ਐਕਸਾਈਜ਼ ਡਿਉਟੀ ਲੱਗਣੀ ਸ਼ੁਰੂ ਹੋ ਜਾਏਗੀ। ਇਸ ਸੋਧ ਨਾਲ ਪੀ.ਐਮ.ਐਲ ਤੇ ਆਈ.ਐਮ.ਐਫ਼.ਐਲ ਦੀ ਪੈਦਾਵਾਰ ਨੂੰ ਵੀ ਰੈਗੂਲੇਟ ਕੀਤਾ ਜਾਵੇਗਾ। ਇਸ ਯੂਨੀਵਰਸਿਟੀ ਦਾ ਨਾਂ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਨਾਂ 'ਤੇ ਰੱਖਣ ਦੀ ਮੰਗ ਠੁੱਸ ਹੋ ਗਈ ਕਿਉਂਕਿ ਬਿਲ ਪਾਸ ਕਰਨ ਵੇਲੇ ਇਹ ਵਿਰੋਧੀ ਗੁੱਟ ਸਿਫ਼ਰ ਕਾਲ ਸਮੇਂ ਬੇ-ਅਦਬੀ ਮਾਮਲੇ 'ਤੇ ਸੀਬੀਆਈ ਦੀ ਕਲੋਜ਼ਰ ਰੀਪੋਰਟ 'ਤੇ ਰੋਸ ਵਜੋਂ ਨਾਹਰੇ ਲਾ ਕੇ ਵਾਕ-ਆਉਟ ਕਰ ਗਿਆ ਸੀ।

ਵਿਰੋਧੀ ਧਿਰ ਆਪ ਨੇ ਵੀ ਅੱਜ ਕੁੱਝ ਮਿੰਟ ਨਾਹਰੇ ਲਾ ਕੇ ਵਾਕ ਆਊਟ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਬਿਲ ਦੀਆਂ ਕਾਪੀਆਂ ਸਰਕਾਰ ਨੇ ਮੈਂਬਰਾਂ ਨੂੰ ਨਹੀਂ ਦਿਤੀਆਂ, ਉਹ ਇਸ 'ਤੇ ਚਰਚਾ ਕਿਵੇਂ ਕਰ ਸਕਦੇ ਹਨ। ਅੱਜ ਸਦਨ 'ਚ ਕਰ ਆਬਕਾਰੀ ਸੋਧਨ ਬਿੱਲ ਵੀ ਇਕ ਮਿੰਟ 'ਚ ਬਿਨ੍ਹਾਂ ਬਹਿਸ ਦੇ ਪਾਸ ਕਰ ਦਿਤਾ ਗਿਆ। 
ਇਸ ਤਰਮੀਮ ਨਾਲ ਕਰ ਆਬਕਾਰੀ ਐਕਟ 1914 ਦੀ ਧਾਰਾ 31 'ਚ ਸੋਧ ਕਰ ਕੇ ਡਿਸਟਿਲਰੀਆਂ, ਬਰੂਰੀਆਂ ਯਾਨੀ ਸ਼ਰਾਬ ਦੇ ਕਾਰਖ਼ਾਨਿਆਂ ਦੇ ਨਾਲ ਨਾਲ, ਵੇਅਰ ਹਾਊਸਾਂ ਯਾਟੀ ਸਟੋਰਾਂ 'ਤੇ ਵੀ ਐਕਸਾਈਜ਼ ਡਿਉਟੀ ਲੱਗਣੀ ਸ਼ੁਰੂ ਹੋ ਜਾਏਗੀ। ਇਸ ਸੋਧ ਨਾਲ ਪੀ.ਐਮ.ਐਲ ਤੇ ਆਈ.ਐਮ.ਐਫ਼.ਐਲ ਦੀ ਪੈਦਾਵਾਰ ਨੂੰ ਵੀ ਰੈਗੂਲੇਟ ਕੀਤਾ ਜਾਵੇਗਾ।