ਢਡਰੀਆਂ ਵਾਲੇ ਨੇ ਖ਼ੁਦ ਅਪਣੇ ਸਾਥੀ ਭੁਪਿੰਦਰ ਸਿੰਘ ਨੂੰ ਮਾਰਿਆ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਮਦਮੀ ਟਕਸਾਲ ਅਤੇ ਤਾਲ ਮੇਲ ਕਮੇਟੀ ਦੀ ਮੀਟਿੰਗ ਦੋਰਾਨ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕੈਪਟਨ ਸਰਕਾਰ ਦੇ ਇੱਕ ਪਾਸੜ ਫੈਸਲੇ ਨੂੰ ਬਹੁਤ ਮੰਦਭਾਗਾ ਦੱਸਿਆ ਹੈ। ਉਨ੍ਹਾ...

Bhai Gurnam Singh Bandala

ਦਮਦਮੀ ਟਕਸਾਲ ਅਤੇ ਤਾਲ ਮੇਲ ਕਮੇਟੀ ਦੀ ਮੀਟਿੰਗ ਦੋਰਾਨ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕੈਪਟਨ ਸਰਕਾਰ ਦੇ ਇੱਕ ਪਾਸੜ ਫੈਸਲੇ ਨੂੰ ਬਹੁਤ ਮੰਦਭਾਗਾ ਦੱਸਿਆ ਹੈ। ਉਨ੍ਹਾ ਕਿਹਾ ਕਿ  ਦਮਦਮੀ ਟਕਸਾਲ ਗੁਰਮਤਿ ਵਿਦਿਆਲਾ ਹੈ ਨਾ ਕਿ ਧਮਕੀਆਂ ਦਾ ਅਦਾਰਾ।  ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪਿਛਲੇ ਸਾਲ ਤੋ ਤੁਹਾਡੀ ਸਰਕਾਰ ਦੌਰਾਨ ਸਰਨੇ ਭਰਾਵਾਂ ਦੀ ਸਹਿ 'ਤੇ ਰਣਜੀਤ ਸਿੰਘ ਢੱਡਰੀਆ ਵਾਲਾ ਧੰਨ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਖਿਲਾਫ ਸਰੇਆਮ ਸੰਗਤਾ ਨੂੰ ਗੁਮਰਾਹ ਕਰਕੇ ਨਿੰਦਿਆ ਕਰ ਰਿਹਾ ਹੈ

ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਦਸਤਾਰ ਦੇ ਖਿਲਾਫ ਬੋਲ ਰਿਹਾ ਹੈ, ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੀ ਸੰਗਤਾ ਵਿਚ ਖਿਲੀ ਉਡਾ ਰਿਹਾ ਹੈ, ਗੁਰਬਾਣੀ ਦੇ ਅਰਥ ਗਲਤ ਕਰਦਾ ਹੈ ਤੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਖਿਲਾਫ ਬੋਲਦਾ ਹੈ, ਕਿ ਇਹ ਸਾਰੀਆਂ ਵੀਡਿਓ ਆਪ ਜੀ ਦੇ ਕੋਲ ਨਹੀਂ ਪਹੁੰਚਦੀਆਂ? ਉਨ੍ਹਾਂ ਕਿਹਾ ਰਣਜੀਤ ਸਿੰਘ ਢੱਡਰੀਆਂ ਵਾਲਾ ਕਰੋੜਾ ਰੁਪਏ ਆਪਣੇ ਨਿੱਜੀ ਡੇਰੇ ਲਗਾ ਕੇ, 80 ਹਜਾਰ ਰੁਪਏ ਦਾ ਚੋਲਾ ਪਾ ਕੇ ਅਤੇ ਕਰੋੜਾਂ ਰੁਪਏ ਦਾ ਮੋਬਾਇਲ ਰੱਖ ਕੇ ਕਰੋੜਾਂ ਰੁਪਏ ਦੀ ਆਲੀਸ਼ਾਨ ਕੋਠੀ ਬਣਾ ਕੇ ਬੈਠਾ ਹੈ

ਤੇ ਗਰੀਬ ਪਾਠੀ ਸਿੰਘਾ ਦੇ ਰੁਜਗਾਰ ਬੰਦ ਕਰਨ ਲਈ ਸਿੱਖ ਸੰਗਤਾ ਨੂੰ ਪਾਠ ਕਰਨ ਤੋ ਰੋਕ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਵਾਈ ਜਾਵੇ ਕਿ ਇਹ ਸਾਰਾ ਪੈਸਾ ਪੈਸਾ ਕਿਥੋ ਆਇਆ ਹੈ। ਭਾਈ ਬੰਡਾਲਾ ਨੇ ਵੱਡਾ ਖੁਲਾਸਾ ਕੀਤਾ ਕਿ ਜੋ ਪਿਛਲੇ ਸਮੇਂ ਜੋ ਰਣਜੀਤ ਸਿੰਘ ਢੱਡਰੀਆ ਵਾਲੇ ਦੇ ਨਾਲ ਬੈਠੇ ਗੁਰਮੁਖ ਪਿਆਰੇ ਸਾਥੀ ਮੌਤ ਹੋਈ ਹੈ,

ਉਹ ਢੱਡਰੀਆਂ ਵਾਲੇ ਨੇ ਆਪਣੀ ਨਿੱਜੀ ਪਿਸਤੌਲ ਨਾਲ ਉਸਦੇ ਕੰਨ ਦੇ ਹੇਠਾਂ ਗੋਲੀ ਮਾਰੀ ਸੀ, ਕਿਉਂਕਿ ਬਾਹਰੋਂ ਨਾ ਤਾਂ ਕੋਈ ਗੱਡੀ ਨੂੰ ਸੁਰਾਖ ਹੈ ਤੇ ਨਾ ਹੀ ਕੋਈ ਨਿਸ਼ਾਨ, ਚਾਹੇ ਉਹ ਕਿਸੇ ਕੋਲੋਂ ਵੀ ਜਾਂਚ ਕਰਵਾ ਲਈ ਜਾਵੇ। ਭਾਈ ਬੰਡਾਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਮਦਮੀ ਟਕਸਾਲ (ਮਹਿਤੇ) ਵਿਖੇ ਸਰਨਾ ਭਰਾਵਾਂ ਦੇ ਇਸ਼ਾਰੇ 'ਤੇ ਪੁਲਿਸ ਅੰਦਰ ਜਾਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਨਾ ਦਿੱਲੀ ਕਮੇਟੀ 'ਤੇ ਕਬਜ਼ਾ ਕਰਨ ਲਈ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ।