ਪ੍ਰੋ ਕਬੱਡੀ ਲੀਗ: ਪੁਣੇਰੀ ਪਲਟਨ ਦੀ ਲਗਾਤਾਰ ਦੂਜੀ ਜਿੱਤ, ਗੁਜਰਾਤ ਨੂੰ 33-31 ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਪਟਨਾ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 28ਵੇਂ ਮੈਚ ਵਿਚ ਪੁਣੇਰੀ ਪਲਟਨ ਨੇ ਗੁਜਰਾਤ ਫਾਰਚੂਨਜੁਆਇੰਟਸ ਨੂੰ 33-31 ਨਾਲ ਹਰਾਇਆ।

Puneri Paltan vs Gujarat Fortunegiants

ਬਿਹਾਰ: ਪਟਨਾ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 28ਵੇਂ ਮੈਚ ਵਿਚ ਪੁਣੇਰੀ ਪਲਟਨ ਨੇ ਗੁਜਰਾਤ ਫਾਰਚੂਨਜੁਆਇੰਟਸ ਨੂੰ 33-31 ਨਾਲ ਹਰਾਇਆ। ਪੁਣੇਰੀ ਪਲਟਨ ਦੀ ਇਹ ਪੰਜ ਮੈਚਾਂ ਵਿਚ ਸਿਰਫ਼ ਦੂਜੀ ਜਿੱਤ ਹੈ। ਗੁਜਰਾਤ ਫਾਰਚੂਨਜੁਆਇੰਟਸ ਦੀ ਇਹ ਲਗਾਤਾਰ ਦੂਜੀ ਹਾਰ ਹੈ। ਪੁਣੇਰੀ ਪਲਟਨ ਵੱਲੋਂ ਪਵਨ ਕਾਦਿਆਨ, ਅਮਿਤ ਕੁਮਾਰ ਅਤੇ ਗਿਰੀਸ਼ ਮਾਰੂਤੀ ਨੇ ਸਭ ਤੋਂ ਜ਼ਿਆਦਾ 6-6 ਅੰਕ ਹਾਸਲ ਕੀਤੇ। ਗੁਜਰਾਤ ਵੱਲੋਂ ਸਚਿਨ ਨੇ 9 ਅੰਕ ਹਾਸਲ ਕੀਤੇ ਪਰ ਟੀਮ ਨੂੰ ਜਿੱਤ ਨਹੀਂ ਹਾਸਲ ਹੋ ਸਕੀ।

ਪਹਿਲੀ ਪਾਰੀ ਤੋਂ ਬਾਅਦ ਗੁਜਰਾਤ ਫਾਰਚੂਨਜੁਆਇੰਟਸ ਨੇ 17-14 ਅੰਕਾਂ ਨਾਲ ਵਾਧਾ ਬਣਾ ਲਿਆ। ਪੁਣੇਰੀ ਪਲਟਨ ਦੀ ਟੀਮ ਪਹਿਲੀ ਪਾਰੀ ਵਿਚ ਇਕ ਵਾਰ ਆਲ ਆਊਟ ਵੀ ਹੋਈ। 20 ਮਿੰਟ ਬਾਅਦ ਮੈਚ ਵਿਚ ਸਭ ਤੋਂ ਜ਼ਿਆਦਾ 5-5 ਅੰਕ ਗੁਜਰਾਤ ਫਾਰਚੂਨਜੁਆਇੰਟਸ ਦੇ ਜੀਬੀ ਮੋਰੇ ਅਤੇ ਰੋਹਿਤ ਗੁਲਿਆ ਅਤੇ ਪੁਣੇਰੀ ਪਲਟਨ ਦੇ ਪਵਨ ਕਾਦਿਆਨ ਨੇ ਲਏ ਸਨ।

ਦੂਜੀ ਪਾਰੀ ਦੇ ਸ਼ੁਰੂਆਤੀ 10 ਮਿੰਟਾਂ ਵਿਚ ਪੁਣੇਰੀ ਪਲਟਨ ਨੇ ਪਹਿਲੀ ਪਾਰੀ ਦੇ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਅਤੇ 30ਵੇਂ ਮਿੰਟ ਤੱਕ 26-24 ਨਾਲ ਵਾਧਾ ਹਾਸਲ ਕਰ ਲਿਆ ਸੀ। ਹਾਲਾਂਕਿ ਸਚਿਨ ਨੇ ਗੁਜਰਾਤ ਦੀ ਮੈਚ ਵਿਚ ਫਿਰ ਤੋਂ ਵਾਪਸੀ ਕਰਵਾਈ। ਗੁਜਰਾਤ ਫਾਰਚੂਨਜੁਆਇੰਟਸ ਦਾ ਅਗਲਾ ਮੈਚ 10 ਅਗਸਤ ਨੂੰ ਤਮਿਲ ਥਲਾਈਵਾਜ਼ ਅਤੇ ਪੁਣੇਰੀ ਪਲਟਨ ਦਾ ਅਗਲਾ ਮੈਚ 10 ਅਗਸਤ ਨੂੰ ਹੀ ਦਬੰਗ ਦਿੱਲੀ ਨਾਲ ਹੋਵੇਗਾ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ