PM ਮੋਦੀ ਨੇ ਮਹਿਲਾ ਹਾਕੀ ਟੀਮ ਨਾਲ ਕੀਤੀ ਗੱਲ, ਕਿਹਾ- ‘ਰੋਵੋ ਨਾ, ਤੁਹਾਡੇ ’ਤੇ ਦੇਸ਼ ਨੂੰ ਮਾਣ ਹੈ’

ਏਜੰਸੀ

ਖ਼ਬਰਾਂ, ਖੇਡਾਂ

ਪੀਐਮ ਮੋਦੀ ਨੇ ਮਹਿਲਾ ਹਾਕੀ ਟੀਮ ਨਾਲ ਫੋਨ 'ਤੇ ਗੱਲ ਕਰਦਿਆਂ ਕਿਹਾ, "ਤੁਸੀਂ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣ ਗਏ ਹੋ।"

PM Modi on video call with Women's Hockey team

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ (Women's Hockey Team) ਨਾਲ ਫੋਨ 'ਤੇ ਗੱਲ (Video Call) ਕੀਤੀ ਅਤੇ ਭਾਵੁਕ ਹੋ ਗਈਆਂ ਦੇਸ਼ ਦੀਆਂ ਧੀਆਂ ਦਾ ਹੌਸਲਾ ਵਧਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਰੋਵੋ ਨਾ, ਤੁਸੀਂ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣ ਗਏ ਹੋ। ਤੁਸੀਂ ਬਹੁਤ ਵਧੀਆ ਖੇਡਿਆ...ਮੈਂ ਟੀਮ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ।"

ਹੋਰ ਪੜ੍ਹੋ: ਸੁਪਰੀਮ ਕੋਰਟ ਨੇ Amazon ਦੇ ਹੱਕ ‘ਚ ਸੁਣਾਇਆ ਫੈਸਲਾ, Reliance-Future ਡੀਲ ’ਤੇ ਲਗਾਈ ਰੋਕ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜ਼ਖਮੀ ਹੋਈ ਖਿਡਾਰਨ ਦੀ ਹਾਲਤ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਖਿਡਾਰੀ ਵਧੀਆ ਖੇਡੇ। ਮੈਨੂੰ ਤੁਹਾਡੀ ਰੋਣ ਦੀ ਆਵਾਜ਼ ਸੁਣ ਰਹੀ ਹੈ, ਤੁਸੀਂ ਰੋਣਾ ਬੰਦ ਕਰੋ ... ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ ਅਤੇ ਬਿਲਕੁਲ ਵੀ ਨਿਰਾਸ਼ ਨਾ ਹੋਵੋ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਸੀ ਕਿ ਅਸੀਂ ਟੋਕੀਉ 2020 (Tokyo Olympic) ਵਿਚ ਆਪਣੀ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ। ਟੀਮ ਦੇ ਹਰ ਮੈਂਬਰ ਨੂੰ ਕਮਾਲ ਦੀ ਹਿੰਮਤ ਅਤੇ ਹੁਨਰ ਦਾ ਅਸ਼ੀਰਵਾਦ ਪ੍ਰਾਪਤ ਹੈ। ਭਾਰਤ ਨੂੰ ਇਸ ਸ਼ਾਨਦਾਰ ਟੀਮ 'ਤੇ ਮਾਣ ਹੈ। 

ਹੋਰ ਪੜ੍ਹੋ: Monsoon Session: ਬਾਕੀ ਹਫ਼ਤਿਆਂ ਦੀ ਤਰ੍ਹਾਂ ਇਹ ਹਫ਼ਤਾ ਵੀ ਚੜ੍ਹਿਆ ਹੰਗਾਮੇ ਦੀ ਭੇਂਟ

ਉਨ੍ਹਾਂ ਕਿਹਾ ਕਿ ਅਸੀਂ ਮਹਿਲਾ ਹਾਕੀ ਵਿਚ ਭਾਵੇਂ ਤਗਮੇ ਤੋਂ ਖੁੰਝ ਗਏ, ਪਰ ਇਹ ਟੀਮ ਨਵੇਂ ਭਾਰਤ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜਿੱਥੇ ਅਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੇ ਹਾਂ ਅਤੇ ਨਵੇਂ ਮੋਰਚੇ ਬਣਾਉਂਦੇ ਹਾਂ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਟੋਕੀਉ 2020 ਵਿਚ ਉਨ੍ਹਾਂ ਦੀ ਸਫਲਤਾ ਭਾਰਤ ਦੀਆਂ ਜਵਾਨ ਧੀਆਂ ਨੂੰ ਹਾਕੀ ਖੇਡਣ ਅਤੇ ਇਸ ਵਿਚ ਉੱਤਮ ਹੋਣ ਲਈ ਪ੍ਰੇਰਿਤ ਕਰੇਗੀ।