ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਐਲਾਨ, ਕਾਨੂੰਨ ਰੱਦ ਨਾ ਹੋਣ 'ਤੇ ਵਾਪਸ ਕਰਾਂਗਾ ਖੇਡ ਰਤਨ ਅਵਾਰਡ

ਏਜੰਸੀ

ਖ਼ਬਰਾਂ, ਖੇਡਾਂ

ਕਿਸਾਨਾਂ ਦਾ ਸਾਥ ਦੇਣ ਸਿੰਘੂ ਬਾਰਡਰ ਪਹੁੰਚੇ ਮੁੱਕੇਬਾਜ਼ ਵਿਜੇਂਦਰ ਸਿੰਘ

Boxer Vijender Singh joins the farmers' agitation at Singhu border

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਸਿੰਘੂ ਬਾਰਡਰ ਪਹੁੰਚੇ ਭਾਰਤ ਦੇ ਮਸ਼ਹੂਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਖੇਡ ਰਤਨ ਪੁਰਸਕਾਰ ਵਾਪਸ ਕਰਨ ਦੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਜੇਕਰ ਕੇਂਦਰ ਸਰਕਾਰ ਖੇਤੀ ਕਨੂੰਨ ਵਾਪਸ ਨਹੀਂ ਲੈਂਦੀ ਤਾਂ ਉਹ ਅਪਣਾ ਖੇਡ ਰਤਨ ਅਵਾਰਡ ਵਾਪਸ ਕਰ ਦੇਣਗੇ।

 

 

ਦੱਸ ਦਈਏ ਕਿ ਦੇਸ਼ ਵਿਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਖੇਡ ਖੇਤਰ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਦੌਰਾਨ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀਆਂ ਨੇ ਕਿਸਾਨਾਂ ਦਾ ਸਾਥ ਦੇਣ ਲਈ ਅਪਣਾ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਸੀ।

ਇਸ ਦੇ ਚਲਦਿਆਂ ਅੱਜ 30 ਦੇ ਕਰੀਬ ਖਿਡਾਰੀ ਅਪਣੇ ਕੌਮੀ ਐਵਾਰਡ ਰਾਸ਼ਟਰਪਤੀ ਨੂੰ ਮੋੜਨਗੇ। ਉਹ ਇਹ ਐਵਾਰਡ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵਾਪਸ ਕਰਨਗੇ।