ਇੰਦੌਰ ਟੀ-20 ‘ਚ ਹੋਵੇਗੀ ਭਾਰਤ ਦੇ ਇਸ ਦਿਗਜ਼ ਗੇਂਦਬਾਜ਼ ਦੀ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ20 ਸੀਰੀਜ ਦਾ ਆਗਾਜ ਹੋਵੇ...

Jaspreet Bumrah

ਨਵੀਂ ਦਿੱਲੀ: ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ20 ਸੀਰੀਜ ਦਾ ਆਗਾਜ ਹੋਵੇਗਾ। ਪਹਿਲਾ ਮੁਕਾਬਲਾ ਗੁਹਾਟੀ ਵਿੱਚ ਖੇਡਿਆ ਜਾਣਾ ਸੀ ਪਰ ਮੀਂਹ ਦੀ ਵਜ੍ਹਾ ਨਾਲ ਇਸਨੂੰ ਰੱਦ ਕਰਨਾ ਪਿਆ ਸੀ। ਹੁਣ ਦੋਨਾਂ ਟੀਮਾਂ ਸੀਰੀਜ ‘ਚ ਪਹਿਲੀ ਵਾਰ ਅੱਜ ਸ਼ਾਮ ਆਹਮੋ ਸਾਹਮਣੇ ਹੋਣਗੀਆਂ। ਭਾਰਤ ਦੇ ਪਲੇਇੰਗ ਇਲੈਵਨ ਵਿੱਚ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਦੀ ਵਾਪਸੀ ਤੈਅ ਹੈ।

ਬੁਮਰਾਹ ਸੱਟ ਤੋਂ ਬਾਅਦ ਟੀਮ ਵਿੱਚ ਵਾਪਸ ਆਏ ਹਨ। ਸ਼੍ਰੀਲੰਕਾ ਦੇ ਖਿਲਾਫ਼ ਇੰਦੌਰ ਟੀ-20 ‘ਚ ਭਾਰਤੀ ਟੀਮ ਦੇ ਪਲੇਇੰਗ ‘ਚ ਕੁਝ ਅਹਿਮ ਬਦਲਾਅ ਦੇਖਣ ਨੂੰ ਮਿਲਣਗੇ। ਇਹ ਬਦਲਾਅ ਕੁਝ ਖਿਡਾਰੀਆਂ ਦੇ ਸੱਟ ਤੋਂ ਬਾਅਦ ਵਾਪਸੀ ਅਤੇ ਅਹਿਮ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੀ ਵਜ੍ਹਾ ਨਾਲ ਦੇਖਣ ਨੂੰ ਮਿਲੇਗਾ।

ਕਿਵੇਂ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨ ਓਪਨਿੰਗ ਜੋੜੀ

ਰੋਹਿਤ ਸ਼ਰਮਾ ਨੂੰ ਇਸ ਸੀਰੀਜ ਵਿੱਚ ਆਰਾਮ ਦਿੱਤਾ ਗਿਆ ਹੈ ਜਦਕਿ ਸੱਟ ਤੋਂ ਬਾਅਦ ਸ਼ਿਖਰ ਧਵਨ ਵਾਪਸੀ ਕਰ ਰਹੇ ਹਨ।  ਧਵਨ ਦੇ ਨਾਲ ਕੇ.ਐਲ ਰਾਹੁਲ ਭਾਰਤੀ ਪਾਰੀ ਦੀ ਸ਼ੁਰੁਆਤ ਕਰਦੇ ਨਜ਼ਰ ਆਉਣਗੇ। ਟੀਮ ਇੰਡੀਆ ਦੇ ਮਿਲਡ ਆਰਡਰ ‘ਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਕਪਤਾਨ ਵਿਰਾਟ ਕੋਹਲੀ ਦੇ ਨਾਲ ਸ਼ਰੇਇਸ ਅੱਯਰ ਇਸ ਜ਼ਿੰਮੇਦਾਰੀ ਨੂੰ ਨਿਭਾਉਂਦੇ ਨਜ਼ਰ ਆਉਣਗੇ।

ਵੈਸਟਇੰਡੀਜ ਦੇ ਖਿਲਾਫ ਕੁਝ ਚੰਗੀ ਪਾਰੀਆਂ ਖੇਡਣ ਵਾਲੇ ਰਿਸ਼ਭ ਪੰਤ ਹੀ ਇੱਕ ਵਾਰ ਫਿਰ ਤੋਂ ਵਿਕੇਟਕੀਪਿੰਗ ਦੀ ਜ਼ਿੰਮੇਦਾਰੀ ਸੰਭਾਲਦੇ ਨਜ਼ਰ ਆਣਗੇ। ਸ਼੍ਰੀਲੰਕਾ ਦੇ ਖਿਲਾਫ ਬਤੋਰ ਆਲਰਾਉਂਡਰ ਟੀਮ ਵਿੱਚ ਸ਼ਿਵਮ ਦੁਬੇ ਅਤੇ ਰਵੀਂਦਰ ਜਡੇਜਾ ਖੇਡਦੇ ਨਜ਼ਰ ਆਉਣਗੇ। ਦੋਨੋਂ ਹੀ ਬੱਲੇ ਅਤੇ ਗੇਂਦ ਨਾਲ ਟੀਮ ਲਈ ਅਹਿਮ ਯੋਗਦਾਨ ਕਰਨ ‘ਚ ਸਮਰੱਥਾਵਾਨ ਹਨ।

ਸਪਿਨ ਗੇਂਦਬਾਜਾਂ ਦੇ ਮੁਕਾਬਲੇ ‘ਚ ਸਪਿਨਰ ਜੋੜੀ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੂੰ ਮੱਥਾ ਪੱਚੀ ਕਰਨਾ ਪੈ ਸਕਦੀ ਹੈ। ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ‘ਚੋਂ ਕਿਸੇ ਇੱਕ ਨੂੰ ਮੌਕਾ ਮਿਲ ਸਕਦਾ ਹੈ। ਜੇਕਰ ਇਹ ਜੋੜੀ ਨਾਲ ਖੇਡਦੀ ਹੈ ਤਾਂ ਫਿਰ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਪਲੇਇੰਗ ਇਲੇਵਨ ਦਾ ਹਿੱਸਾ ਹੋਣਗੇ।

ਉਨ੍ਹਾਂ ਦੇ ਨਾਲ ਨੌਜਵਾਨ ਨਵਦੀਪ ਸੈਨਾ ਅਤੇ ਸ਼ਾਰਦੁਲ ਠਾਕੁਰ ਵਿੱਚੋਂ ਕਿਸੇ ਇੱਕ ਨੂੰ ਮੌਕਾ ਮਿਲ ਸਕਦਾ ਹੈ। ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ , ਕੇਏਲ ਰਾਹੁਲ, ਸ਼ਰੇਇਸ ਅੱਯਰ, ਰਿਸ਼ਭ ਪੰਤ (ਵਿਕੇਟਕੀਪਰ), ਸ਼ਿਵਮ ਦੁਬੇ, ਕੁਲਦੀਪ ਯਾਦਵ / ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ,  ਸ਼ਾਰਦੁਲ ਠਾਕੁਰ/ਨਵਦੀਪ ਸੈਨੀ  ਅਤੇ ਵਾਸ਼ੀਂਗਟਨ ਸੁੰਦਰ।