ਸਾਹਮਣੇ ਆਇਆ IPL 2022 ਦਾ ਨਵਾਂ ਪ੍ਰੋਮੋ, ਵੱਖਰੇ ਅੰਦਾਜ਼ 'ਚ ਨਜ਼ਰ ਆਏ MS Dhoni
ਕ੍ਰਿਕੇਟ ਇਤਿਹਾਸ ਵਿਚ ਸਭ ਤੋਂ ਵਧੀਆ ਫਿਨਿਸ਼ਰ ਹੋਣ ਤੋਂ ਇਲਾਵਾ ਐਮਐਸ ਧੋਨੀ ਨੂੰ ਆਪਣੀ ਬੇਮਿਸਾਲ ਅਦਾਕਾਰੀ ਦੇ ਹੁਨਰ ਲਈ ਵੀ ਜਾਣਿਆ ਜਾਂਦਾ ਹੈ।
ਨਵੀਂ ਦਿੱਲੀ: ਮਹਿੰਦਰ ਸਿੰਘ ਧੋਨੀ ਵਿਸ਼ਵ ਕ੍ਰਿਕਟ ਦੇ ਸਭ ਤੋਂ ਵੱਡੇ ਆਈਕਨਾਂ ਵਿਚੋਂ ਇਕ ਹਨ। ਕ੍ਰਿਕੇਟ ਇਤਿਹਾਸ ਵਿਚ ਸਭ ਤੋਂ ਵਧੀਆ ਫਿਨਿਸ਼ਰ ਹੋਣ ਤੋਂ ਇਲਾਵਾ ਐਮਐਸ ਧੋਨੀ ਨੂੰ ਆਪਣੀ ਬੇਮਿਸਾਲ ਅਦਾਕਾਰੀ ਦੇ ਹੁਨਰ ਲਈ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਾਬਕਾ ਭਾਰਤੀ ਕਪਤਾਨ ਅਕਸ਼ੈ ਕੁਮਾਰ ਸ਼ਾਹਰੁਖ ਖਾਨ ਅਤੇ ਹੋਰ ਮਸ਼ਹੂਰ ਹਸਤੀਆਂ ਨੂੰ ਸਖ਼ਤ ਚੁਣੌਤੀ ਦੇ ਸਕਦੇ ਹਨ।
MS Dhoni
ਇਸ ਲੜੀ ਦੇ ਤਹਿਤ ਮਹਿੰਦਰ ਸਿੰਘ ਧੋਨੀ ਨੂੰ IPL 2022 ਦੇ ਇਕ ਮਜ਼ੇਦਾਰ ਪ੍ਰੋਮੋ ਵਿਚ ਇਕ ਨਵੇਂ ਰੂਪ ਵਿਚ ਦੇਖਿਆ ਗਿਆ ਹੈ। 6 ਮਾਰਚ ਨੂੰ ਸ਼ੇਅਰ ਕੀਤੀ ਗਈ ਵੀਡੀਓ ਵਿਚ ਧੋਨੀ ਇਕ ਬਜ਼ੁਰਗ ਵਿਅਕਤੀ ਦੇ ਰੂਪ ਵਿਚ ਆਪਣੇ ਪਰਿਵਾਰ ਨਾਲ ਆਈਪੀਐਲ ਦੇਖਦੇ ਹੋਏ ਨਜ਼ਰ ਆ ਰਹੇ ਸਨ। ਇਸ ਦੌਰਾਨ ਟੈਲੀਫੋਨ ਦੀ ਘੰਟੀ ਵੱਜਦੀ ਹੈ ਅਤੇ ਧੋਨੀ ਇਕ ਔਰਤ ਨੂੰ ਫੋਨ ਚੁੱਕਣ ਦਾ ਇਸ਼ਾਰਾ ਕਰਦੇ ਹਨ।
ਕਾਲਰ ਪੁੱਛਦਾ ਹੈ ਕਿ ਕੀ ਪਾਪਾ ਜੀ ਹਨ, ਜਿਸ ’ਤੇ ਧੋਨੀ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਕਹਿ ਦਿਓ ਕਿ ਉਹ ਆਊਟ ਹੋ ਗਿਆ ਹੈ। ਫਿਰ ਫੋਨ 'ਤੇ ਔਰਤ ਉੱਚੀ-ਉੱਚੀ ਰੌਣ ਲੱਗਦੀ ਹੈ ਅਤੇ ਕਹਿੰਦੀ ਹੈ ਕਿ ਪਾਪਾ ਜੀ ਆਊਟ ਹੋ ਗਏ ਹਨ। ਇਸ ਤੋਂ ਬਾਅਦ ਮਹਿਲਾ ਪੁੱਛਦੀ ਹੈ ਕਿ ਸਟ੍ਰਾਈਕ 'ਤੇ ਕੌਣ ਹੈ, ਜਿਸ 'ਤੇ ਧੋਨੀ ਕਹਿੰਦੇ ਹਨ 'ਮਾਹੀ ਹੈ'। ਇਹ ਟਾਟਾ ਆਈਪੀਐਲ ਹੈ, ਇਹ ਪਾਗਲਪਨ ਹੁਣ ਆਮ ਹੈ।
IPL
ਸਟਾਰ ਸਪੋਰਟਸ ਹਮੇਸ਼ਾ IPL ਮੁਹਿੰਮ ਨੂੰ ਲੈ ਕੇ ਬਹੁਤ ਰਚਨਾਤਮਕ ਰਹੀ ਹੈ। ਕੁਝ ਦਿਨ ਪਹਿਲਾਂ ਐਮਐਸ ਧੋਨੀ ਆਈਪੀਐਲ ਦੇ ਇਕ ਵਿਗਿਆਪਨ ਵਿਚ ਇਕ ਬੱਸ ਡਰਾਈਵਰ ਦੀ ਭੂਮਿਕਾ ਵਿਚ ਨਜ਼ਰ ਆਏ ਸਨ। ਆਈਪੀਐਲ ਦੇ 14ਵੇਂ ਸੀਜ਼ਨ ਦੇ ਪਹਿਲੇ ਪੜਾਅ ਦੇ ਇਸ਼ਤਿਹਾਰ ਵਿਚ ਧੋਨੀ ਨੂੰ ਇਕ ਬੋਧੀ ਭਿਕਸ਼ੂ ਦੇ ਰੂਪ ਵਿਚ ਦਿਖਾਇਆ ਗਿਆ ਸੀ। ਫਿਰ ਉਸ ਸੀਜ਼ਨ ਦੇ ਦੂਜੇ ਪੜਾਅ 'ਚ ਧੋਨੀ ਰਾਕਸਟਾਰ ਦੇ ਰੂਪ 'ਚ ਨਜ਼ਰ ਆਏ।