ਆਖ਼ਰ ਧੋਨੀ ਦਾ ਟੀ-20 ਟੀਮ ਦਾ ਮਾਰਗ ਦਰਸ਼ਕ ਬਣਨਾ ਕੁੱਝ ਲੋਕਾਂ ਨੂੰ ਕਿਉਂ ਰੜਕਦੈ 

ਏਜੰਸੀ

ਖ਼ਬਰਾਂ, ਖੇਡਾਂ

ਕੁੱਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਦੂਜੇ ਦੀ ਤਰੱਕੀ ਦੇਖ ਕੇ ਹਮੇਸ਼ਾ ਈਰਖਾ ਕਰਦੇ ਹਨ ਤੇ ਇਹ ਲੋਕ ਦੇਸ਼ ਦੇ ਛੱਡੋ, ਅਪਣੇ ਆਪ ਦੇ ਵੀ ਸਕੇ ਨਹੀਂ ਹੁੰਦੇ।

Mahendra Singh Dhoni

 

ਚੰਡੀਗੜ੍ਹ: ਕੁੱਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਦੂਜੇ ਦੀ ਤਰੱਕੀ ਦੇਖ ਕੇ ਹਮੇਸ਼ਾ ਈਰਖਾ ਕਰਦੇ ਹਨ ਤੇ ਇਹ ਲੋਕ ਦੇਸ਼ ਦੇ ਛੱਡੋ, ਅਪਣੇ ਆਪ ਦੇ ਵੀ ਸਕੇ ਨਹੀਂ ਹੁੰਦੇ। ਉਹ ਨਹੀਂ ਚਾਹੁੰਦੇ ਕਿ ਭਾਰਤ ਟੀ-20 ਵਿਸ਼ਵ ਕੱਪ (T20 World Cup) ਜਿੱਤੇ। ਉਨ੍ਹਾਂ ਨੂੰ ਹਮੇਸ਼ਾ ਅਪਣੀ ਹਾਊਮੈ ਚੰਗੀ ਲਗਦੀ ਹੈ। ਬੀਤੇ ਦਿਨ ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਸਾਬਕਾ ਲਾਈਫ਼ ਟਾਈਮ ਮੈਂਬਰ ਸੰਜੀਵ ਗੁਪਤਾ ਨੇ ਬੀ.ਸੀ.ਸੀ.ਆਈ ਦੀ ਕਮੇਟੀ ਨੂੰ ਪੱਤਰ ਲਿਖ ਕੇ ਧੋਨੀ ਨੂੰ ਟੀਮ ਦਾ ਮਾਰਗ ਦਰਸ਼ਕ ਬਣਾਉਣ (Controversy over Dhoni's appointment as mentor) ’ਤੇ ਇਤਰਾਜ਼ ਪ੍ਰਗਟ ਕੀਤਾ।

ਹੋਰ ਪੜ੍ਹੋ: ਸੌਦਾ ਸਾਧ ਅਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ, ਰੰਗਣ ਦੀ ਇਜਾਜ਼ਤ ਨਹੀਂ ਦੇ ਰਹੇ ਅਧਿਕਾਰੀ

ਕਾਰਨ ਦਸਿਆ ਕਿ ਇਸ ਨਿਯੁਕਤੀ ਨਾਲ ਹਿੱਤਾ ਦਾ ਟਕਰਾਅ ਹੋ ਜਾਵੇਗਾ। ਗੁਪਤਾ ਸਾਹਿਬ ਨੂੰ ਕੋਈ ਪੁਛਣ ਵਾਲਾ ਹੋਵੇ ਕਿ ਉਨ੍ਹਾਂ ਨੇ ਲਾਈਫ਼ ਟਾਈਮ ਲਈ ਮੈਂਬਰਸ਼ਿਪ ਲੈ ਰੱਖੀ ਹੈ ਤੇ ਉਨ੍ਹਾਂ ਦਾ ਕ੍ਰਿਕਟ ਨੂੰ ਕੀ ਯੋਗਦਾਨ ਹੈ। ਇਸ ਦੇ ਨਾਲ ਹੀ ਉਹ ਉਸ ਸ਼ਖ਼ਸ ’ਤੇ ਸਵਾਲ ਖੜਾ ਕਰ ਰਹੇ ਹਨ ਜਿਸ ਨੇ ਦੇਸ਼ ਦਾ ਨਾਂ ਉਚਾ ਕੀਤਾ।

ਹੋਰ ਪੜ੍ਹੋ: ਕਲਯੁਗੀ ਪੁੱਤ ਨੇ ਨਸ਼ੇ ਦੀ ਹਾਲਤ 'ਚ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ

ਜ਼ਿਕਰਯੋਗ ਹੈ ਕਿ ਭਾਰਤ ਦੇ ਸੱਭ ਤੋਂ ਸਫ਼ਲ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਾਲ 2007 ਤੋਂ ਲੈ ਕੇ ਹਰੇਕ ਵਿਸ਼ਵ ਕੱਪ ’ਚ ਟੀਮ ਦਾ ਸਾਥ ਦਿਤਾ। ਹੁਣ ਜਦੋਂ ਧੋਨੀ ਨੇ ਸੰਨਿਆਸ ਲੈ ਲਿਆ ਤਾਂ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਸੀ ਕਿ ਟੀਮ ਅੰਦਰੋਂ ਵੱਡਾ ਤਜਰਬਾ ਬਾਹਰ ਹੋ ਗਿਆ ਹੈ। ਇਸ ਦੇ ਪਿਛੇ ਕਾਰਨ ਇਹ ਹੈ ਕਿ ਧੋਨੀ ਦੀ ਕਪਤਾਨੀ ’ਚ 2007 ਦਾ ਟੀ-20 ਵਿਸ਼ਵ ਕੱਪ ਜਿੱਤਿਆ ਗਿਆ। ਇਸ ਤੋਂ ਬਾਅਦ ਉਸ ਦੀ ਕਪਤਾਨੀ ’ਚ 2011 ਦਾ ਵਿਸ਼ਵ ਕੱਪ, 2012 ਦੀ ਚੈਂਪੀਅਨ ਟਰਾਫ਼ੀ ਜਿੱਤੀ ਗਈ।

ਹੋਰ ਪੜ੍ਹੋ: Fact Check: ਮੁਜ਼ੱਫਰਨਗਰ ਮਹਾਪੰਚਾਇਤ ਦੇ ਨਾਂਅ ਤੋਂ ਵਾਇਰਲ ਹੋ ਰਹੀ 2020 ਦੀ ਤਸਵੀਰ

ਇਸ ਤਰ੍ਹਾਂ ਏਸ਼ੀਆ ਕੱਪ ਵੀ ਉਸ ਦੀ ਕਪਤਾਨੀ ਹੇਠ ਜਿੱਤਿਆ ਗਿਆ। ਧੋਨੀ ਦੁਨੀਆਂ ਦਾ ਇਕਲੌਤਾ ਕਪਤਾਨ ਹੋਇਆ ਹੈ ਜਿਸ ਨੇ ਤਿੰਨ ਟਾਈਟਲ ਜਿੱਤੇ ਹਨ। ਇਸ ਤੋਂ ਇਲਾਵਾ ਟੈਸਟ ਮੈਚਾਂ ਵਿਚ ਵੀ ਭਾਰਤ ਪਹਿਲੀ ਵਾਰ ਧੋਨੀ ਦੀ ਕਪਤਾਨੀ ’ਚ ਪਹਿਲੇ ਨੰਬਰ ’ਤੇ ਪਹੁੰਚਿਆ। ਫਿਰ ਜੇਕਰ ਦੇਸ਼ ਕੋਲ ਇੰਨੇ ਵੱਡੇ ਤਜਰਬੇ ਵਾਲਾ ਖਿਡਾਰੀ ਹੈ ਤਾਂ ਕਿਸੇ ਨੂੰ ਇਤਰਾਜ਼ ਕਿਉਂ ਹੈ? ਦੂਜਾ ਮੌਜੂਦਾ ਟੀਮ ਦੇ ਸਾਰੇ ਖਿਡਾਰੀ ਉਸ ਦੀ ਇੱਜ਼ਤ ਕਰਦੇ ਹਨ ਤੇ ਉਸ ਕੋਲੋਂ ਕੁੱਝ ਨਾ ਕੁੱਝ ਸਿਖਦੇ ਰਹਿੰਦੇ ਹਨ, ਇਸ ਲਈ ਧੋਨੀ ਦੇ ਟੀਮ ਨਾਲ ਜੁੜਨ ’ਤੇ ਬਹੁਤ ਵੱਡਾ ਲਾਭ ਮਿਲੇਗਾ।