ਦੱਖਣੀ ਅਫ਼ਰੀਕਾ ਟੀਮ ਨੂੰ ਵੱਡਾ ਝਟਕਾ, ਸੱਟ ਕਾਰਨ ਬਾਹਰ ਹੋਏ ਕਪਤਾਨ
ਸ਼੍ਰੀਲੰਕਾ ਦੇ ਦੌਰੇ ਉੱਤੇ ਗਈ ਦੱਖਣ ਅਫਰੀਕੀ ਕ੍ਰਿਕੇਟ ਟੀਮ ਨੂੰ ਬਹੁਤ ਵੱਡਾ ਝੱਟਕਾ ਲੱਗਿਆ ਹੈ। ਮੋਢੇ `ਤੇ ਲੱਗੀ ਚੋਟ ਦੇ ਕਾਰਨ ਟੀਮ ਦੇ ਕਪਤਾਨ ਫਾਫ ਡੁ
ਸ਼੍ਰੀਲੰਕਾ ਦੇ ਦੌਰੇ ਉੱਤੇ ਗਈ ਦੱਖਣ ਅਫਰੀਕੀ ਕ੍ਰਿਕੇਟ ਟੀਮ ਨੂੰ ਬਹੁਤ ਵੱਡਾ ਝੱਟਕਾ ਲੱਗਿਆ ਹੈ। ਮੋਢੇ `ਤੇ ਲੱਗੀ ਚੋਟ ਦੇ ਕਾਰਨ ਟੀਮ ਦੇ ਕਪਤਾਨ ਫਾਫ ਡੁ ਪਲੇਸਿਸ ਨੂੰ ਸੀਰੀਜ ਦੇ ਬਾਕੀ ਮੈਚਾਂ ਤੋਂ ਬਾਹਰ ਹੋਣਾ ਪਿਆ ਹੈ ਦਸਿਆ ਜਾ ਰਿਹਾ ਹੈ ਕੇ ਇਸ ਚੋਟ ਦੇ ਕਾਰਨ ਡੁ ਪਲੇਸਿਸ ਵਨਡੇ ਸੀਰੀਜ਼ ਦੇ ਬਾਕੀ ਬਚੇ ਦੋ ਮੈਚਾਂ ਦੇ ਨਾਲ ਸ਼੍ਰੀਲੰਕਾ ਦੇ ਖਿਲਾਫ ਇੱਕ ਮਾਤਰਟੀ - 20 ਮੈਚ ਵਿੱਚ ਵੀ ਨਹੀਂ ਖੇਡ ਸਕਣਗੇ।
ਤੁਹਾਨੂੰ ਦਸ ਦੇਈਏ ਕਿ ਸ਼੍ਰੀਲੰਕਾ ਦੇ ਖਿਲਾਫ ਖੇਡੇ ਗਏ ਤੀਸਰੇ ਵਨਡੇ ਮੈਚ ਦੇ 10ਵੇਂ ਓਵਰ ਵਿੱਚ ਡੁ ਪਲੇਸਿਸ ਇੱਕ ਕੈਚ ਫੜਨ ਦੇ ਦੌਰਾਨ ਮੈਦਾਨ ਵਿੱਚ ਡਿੱਗ ਪਏ। ਜਿਸ ਦੇ ਨਾਲ ਉਨ੍ਹਾਂ ਦੇ ਸੱਜੇ ਮੋਢੇ `ਤੇ ਸੱਟ ਲੱਗ ਗਈ। ਸੱਟ ਦੇ ਕਾਰਨ ਉਹ ਇਲਾਜ ਲਈ ਤੁਰੰਤ ਮੈਦਾਨ ਤੋਂ ਬਾਹਰ ਚਲੇ ਗਏ। ਦਸਿਆ ਜਾ ਰਿਹਾ ਹੈ ਕਿ ਡੁ ਪਲੇਸਿਸ ਦੀ ਚੋਟ ਨੂੰ ਠੀਕ ਹੋਣ ਵਿੱਚ ਘੱਟ ਤੋਂ ਘੱਟ ਛੇ ਹਫ਼ਤੇ ਦਾ ਸਮਾਂ ਲੱਗੇਗਾ।
ਦੱਖਣ ਅਫਰੀਕੀ ਕ੍ਰਿਕੇਟ ਟੀਮ ਨਾਲ ਜੁੜੀ ਮੈਡੀਕਲ ਟੀਮ ਦੇ ਅਨੁਸਾਰ, ਪਲੇਸਿਸ ਦੇ ਸੱਜੇ ਮੋਢੇ ਉੱਤੇ ਚੋਟ ਲੱਗੀ ਹੈ। ਇਸ ਕਾਰਨ ਉਹ ਸ਼੍ਰੀਲੰਕਾ ਦੌਰੇ ਉੱਤੇ ਬਚੇ ਬਾਕੀ ਮੈਚਾਂ ਲਈ ਟੀਮ ਵਿੱਚ ਸ਼ਾਮਿਲ ਨਹੀਂ ਰਹਿ ਪਾਣਗੇ।ਉਨ੍ਹਾਂ ਨੂੰ ਕਰੀਬ ਛੇ ਹਫ਼ਤੇ ਤੱਕ ਰਿਹੇਬਿਲਿਟੇਸ਼ਨ ਵਿੱਚ ਰਹਿਣਾ ਹੋਵੇਗਾ।ਕਿਹਾ ਜਾ ਰਿਹਾ ਹੈ ਕੇ ਉਨ੍ਹਾਂ ਦੀ ਵਾਪਸੀ ਦਾ ਸਮਾਂ ਵੀ ਛੇਤੀ ਦੱਸ ਦਿੱਤਾ ਜਾਵੇਗਾ। ਤੁਹਾਨੂੰ ਦਸ ਦੇਈਏ ਕੇ ਮੈਡਮ ਤੁਸਾਦ ਮਯੂਜੀਅਮ ਵਿੱਚ ਵਿਰਾਟ ਕੋਹਲੀ ਪੰਜ ਮੈਚਾਂ ਦੀ ਸੀਰੀਜ ਦਾ ਪਹਿਲਾ ਮੈਚ 29 ਜੁਲਾਈ ਨੂੰ ਖੇਡਿਆ ਗਿਆ ਸੀ ,
ਜਿਸ ਵਿੱਚ ਦੱਖਣ ਅਫਰੀਕੀ ਟੀਮ ਨੇ ਪੰਜ ਵਿਕੇਟ ਨਾਲ ਜਿੱਤ ਹਾਸਲ ਕੀਤੀ ਸੀ।ਕਿਹਾ ਜਾ ਰਿਹਾ ਹੈ ਕਿ ਇਸ ਮੈਚ ਵਿੱਚ ਡੁ ਪਲੇਸਿਸ ਨੇ 47 ਰਨਾਂ ਦੀ ਪਾਰੀ ਖੇਡੀ ਸੀ। ਦੂਜਾ ਵਨਡੇ ਦੱਖਣ ਅਫਰੀਕਾ ਨੇ ਚਾਰ ਵਿਕੇਟ ਨਾਲ ਜਿੱਤੀਆ ਸੀ ,ਇਸ ਵਿੱਚ ਡੁ ਪਲੇਸਿਸ ਨੇ 49 ਰਣ ਬਣਾਏ ਸਨ। ਪੰਜ ਅਗਸਤ ਨੂੰ ਹੋਏ ਤੀਸਰੇ ਵਨਡੇ ਮੈਚ ਵਿੱਚ ਮਹਿਮਾਨ ਦੱਖਣ ਅਫਰੀਕੀ ਟੀਮ ਨੇ 78 ਰਨ ਨਾਲ ਜਿੱਤ ਹਾਸਲ ਕੀਤੀ ਸੀ। ਇਸ ਮੈਚ ਵਿੱਚ ਡੁ ਪਲੇਸਿਸ 10 ਰਣ ਬਣਾ ਕੇ ਆਉਟ ਹੋ ਗਏ ਸਨ। ਕਿਹਾ ਜਾ ਰਿਹਾ ਹੈ ਇਸ ਸ਼ੱਟ ਨਾਲ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ। ਕਿਉਕਿ ਦੱਖਣੀ ਅਫਰੀਕੀ kpqwn ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਸਨ।