ਪ੍ਰੋ ਕਬੱਡੀ ਲੀਗ: ਪਟਨਾ ਨੇ ਬੰਗਾਲ ਨੂੰ 28 ਅੰਕਾਂ ਨਾਲ ਹਰਾਇਆ, ਯੂਪੀ ਨੇ ਪਲਟਨ ਨੂੰ ਦਿੱਤੀ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਬੰਗਾਲ ਵਾਰੀਅਰਜ਼ ਅਤੇ ਪਟਨਾ ਪਾਈਰੇਟਸ ਵਿਚਕਾਰ ਐਤਵਾਰ ਨੂੰ ਇਕ ਰੋਮਾਂਚਕ ਮੈਚ ਖੇਡਿਆ ਗਿਆ।

Bengal Warriors vs Patna Pirates

ਨੋਇਡਾ: ਬੰਗਾਲ ਵਾਰੀਅਰਜ਼ ਅਤੇ ਪਟਨਾ ਪਾਈਰੇਟਸ ਵਿਚਕਾਰ ਐਤਵਾਰ ਨੂੰ ਇਕ ਰੋਮਾਂਚਕ ਮੈਚ ਖੇਡਿਆ ਗਿਆ। ਗ੍ਰੇਟਰ ਨੋਇਡਾ ਦੇ ਸ਼ਹੀਦ ਵਿਜੈ ਸਿੰਘ ਸਪੋਰਟਸ ਕੰਪਲੈਕਸ ਵਿਖੇ ਖੇਡਿਆ ਮੈਚ ਪਟਨਾ ਨੇ 69-41 ਨਾਲ ਜਿੱਤਿਆ। ਪ੍ਰਦੀਪ ਨਰਵਾਲ ਕਾਰਨ ਪਟਨਾ ਪਾਇਰੇਟਸ ਦੀ ਚੰਗੀ ਸ਼ੁਰੂਆਤ ਹੋਈ। ਬੰਗਾਲ ਨੇ ਵਾਪਸੀ ਕਰਦੇ ਹੋਏ ਪਟਨਾ ‘ਤੇ ਵਾਧਾ ਬਣਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਪਟਨਾ ਦੇ ਡਿਫੈਂਸ ਨੇ ਇਕ ਵਾਰ ਫਿਰ ਲਗਾਤਾਰ ਦੋ ਸੁਪਰ ਟੈੱਕਲ ਲਗਾ ਕੇ ਵਾਧਾ ਬਣਾਇਆ। ਪਹਿਲੀ ਪਾਰੀ ਤੋਂ ਪਹਿਲਾਂ ਪ੍ਰਦੀਪ ਨਰਵਾਲ ਨੇ ਇਕ ਹੀ ਰੇਡ ਵਿਚ ਬੰਗਾਲ ਦੇ ਤਿੰਨ ਖਿਡਾਰੀਆਂ ਨੂੰ ਆਊਟ ਕਰਕੇ ਵਾਰੀਅਰਜ਼ ਨੂੰ ਆਲ ਆਊਟ ਕਰ ਦਿੱਤਾ। ਅਖ਼ੀਰ ਵਿਚ ਪਟਨਾ ਨੇ ਮੈਚ ਵਿਚ ਆਪਣੀ ਪਕੜ ਹੋਰ ਮਜ਼ਬੂਤ ​​ਕੀਤੀ। ਪ੍ਰਦੀਪ ਨੇ ਅਪਣੀ ਰੇਡ ਨਾਲ ਤਿੰਨ ਵਾਰ ਬੰਗਾਲ ਨੂੰ ਆਲ ਆਊਟ ਕੀਤਾ।

ਯੂਪੀ ਯੋਧਾ ਅਤੇ ਪੁਣੇਰੀ ਪਲਟਨ
ਇਸ ਦੇ ਨਾਲ ਹੀ ਐਤਵਾਰ ਨੂੰ ਸੀਜ਼ਨ ਦਾ 125ਵਾਂ ਮੈਚ ਯੂਪੀ ਯੋਧਾ ਅਤੇ ਪੁਣੇਰੀ ਪਲਟਨ ਵਿਚਕਾਰ ਖੇਡਿਆ ਗਿਆ। ਗ੍ਰੇਟਰ ਨੋਇਡਾ ਦੇ ਸ਼ਹੀਦ ਵਿਜੇ ਸਿੰਘ ਸਪੋਰਟਸ ਕੰਪਲੈਕਸ ਵਿਖੇ ਖੇਡੇ ਗਏ ਦਿਨ ਦੇ ਦੂਜੇ ਮੈਚ ਨੂੰ ਯੂਪੀ ਨੇ 4 ਅੰਕਾਂ ਨਾਲ ਜਿੱਤਿਆ। ਪਹਿਲੀ ਪਾਰੀ ਦੇ ਅੰਤ ਤੱਕ ਯੂਪੀ ਯੋਧਾ ਨੇ 15 ਅੰਕਾਂ ਨਾਲ ਵਾਧਾ ਬਣਾ ਲਿਆ ਸੀ।

ਯੂਪੀ ਨੇ ਆਪਣੇ ਘਰੇਲੂ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਦੂਜੀ ਪਾਰੀ ਵਿਚ ਯੂਪੀ ਨੇ ਪੁਣੇਰੀ ਪਲਟਨ ਨੂੰ ਆਲ ਆਊਟ ਕਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਪੁਣੇਰੀ ਨੇ ਲਗਾਤਾਰ ਅੰਕ ਹਾਸਲ ਕਰ ਕੇ ਯੂਪੀ ਨਾਲ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਖ਼ੀਰ ਉਸ ਨੂੰ 4 ਅੰਕਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।