ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਕੋਹਲੀ ਨੂੰ ਦਿਤੀ ਵਧਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼.......
ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤਣ ਉਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਧਾਈ ਦਿਤੀ ਹੈ। ਦੱਸ ਦਈਏ ਕਿ ਟੀਮ ਇੰਡੀਆ ਨੇ ਆਸਟਰੇਲੀਆ ਵਿਚ ਇਤਿਹਾਸ ਰਚਦੇ ਹੋਏ 4 ਮੈਚਾਂ ਦੀ ਟੈਸਟ ਸੀਰੀਜ਼ ਉਤੇ 2-1 ਨਾਲ ਕਬਜ਼ਾ ਕੀਤਾ। 71 ਸਾਲਾਂ ਵਿਚ ਪਹਿਲੀ ਵਾਰ ਟੀਮ ਇੰਡੀਆ ਨੇ ਆਸਟਰੇਲੀਆ ਨੂੰ ਉਸ ਦੀ ਹੀ ਧਰਤੀ ਉਤੇ ਹਰਾਇਆ ਅਤੇ ਟੈਸਟ ਸੀਰੀਜ਼ ਉਤੇ ਕਬਜ਼ਾ ਕੀਤਾ।
ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖ਼ਾਨ ਨੇ ਕਿਹਾ ਕਿ ਉਪਮਹਾਂਦੀਪ ਦੀ ਟੀਮ ਇੰਡੀਆ ਪਹਿਲੀ ਵਾਰ ਆਸਟਰੇਲਿਆ ਵਿਚ ਟੈਸਟ ਸੀਰੀਜ਼ ਜਿੱਤਣ ਉਤੇ ਵਿਰਾਟ ਕੋਹਲੀ ਅਤੇ ਭਾਰਤੀ ਟੀਮ ਨੂੰ ਵਧਾਈ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ ਸ਼ੋਇਬ ਅਖ਼ਤਰ ਨੇ ਵੀ ਟੀਮ ਇੰਡੀਆ ਨੂੰ ਇਤਿਹਾਸ ਰਚਣ ਉਤੇ ਵਧਾਈ ਦਿਤੀ। ਉਨ੍ਹਾਂ ਨੇ ਟੀਮ ਇੰਡੀਆ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਉਤੇ ਅਤੇ ਆਸਟਰੇਲਿਆ ਨੂੰ ਉਨ੍ਹਾਂ ਦੀ ਧਰਤੀ ਉਤੇ ਦਬਾਅ ਬਣਾਉਣ ਲਈ ਵਧਾਈ ਦਿਤੀ।
ਅਖ਼ਤਰ ਨੇ ਕਿਹਾ ਕਿ ਆਸਟਰੇਲੀਆ ਵਿਚ ਇਤਿਹਾਸ ਰਚਣ ਉਤੇ ਟੀਮ ਇੰਡੀਆ ਨੂੰ ਵਧਾਈ। ਵਰਲਡ ਕ੍ਰਿਕੇਟ ਵਿਚ ਆਸਟਰੇਲਿਆ ਦਾ ਦੌਰਾ ਹਮੇਸ਼ਾ ਔਖਾ ਹੁੰਦਾ ਹੈ। ਉਨ੍ਹਾਂ ਨੇ ਵਧਿਆ ਖੇਡਿਆ ਅਤੇ ਪੂਰੀ ਸੀਰੀਜ਼ ਦੇ ਦੌਰਾਨ ਆਸਟਰੇਲੀਆਈ ਟੀਮ ਉਤੇ ਦਬਾਅ ਬਣਾਈ ਰੱਖਿਆ। ਦੱਸ ਦਈਏ ਕਿ ਸਿਡਨੀ ਵਿਚ ਖੇਡਿਆ ਗਿਆ ਚੌਥਾ ਟੈਸਟ ਮੀਂਹ ਦੀ ਭੇਂਟ ਚੜ੍ਹ ਗਿਆ, ਜਿਸ ਦੇ ਕਾਰਨ ਟੀਮ ਇੰਡੀਆ ਨੂੰ 2-1 ਦੇ ਨਤੀਜੇ ਨਾਲ ਹੀ ਸੰਤੋਸ਼ ਕਰਨਾ ਪਿਆ।
ਟੀਮ ਇੰਡੀਆ ਪਹਿਲੀ ਪਾਰੀ ਵਿਚ 622 ਦੌੜਾਂ ਬਣਾ ਕੇ ਅਤੇ ਆਸਟਰੇਲੀਆ ਨੂੰ 300 ਦੌੜਾਂ ਉਤੇ ਢੇਰ ਕਰ ਕੇ ਜਿੱਤ ਦੇ ਵੱਲ ਵੱਧ ਰਹੀ ਸੀ, ਪਰ ਮੀਂਹ ਨੇ ਟੀਮ ਇੰਡੀਆ ਦੀ ਮਿਹਨਤ ਉਤੇ ਪਾਣੀ ਫੇਰ ਦਿਤਾ।