ਆਰਮੀ ਕੈਪ ਪਹਿਨ ਕੇ ਮੈਦਾਨ 'ਚ ਉਤਰੇ ਭਾਰਤੀ ਖਿਡਾਰੀ

ਏਜੰਸੀ

ਖ਼ਬਰਾਂ, ਖੇਡਾਂ

ਰਾਂਚੀ : ਭਾਰਤੀ ਕ੍ਰਿਕਟ ਟੀਮ ਨੇ ਰਾਂਚੀ ਦੇ ਜੇ.ਐਸ.ਸੀ.ਏ. ਸਟੇਡੀਅਮ 'ਚ ਆਸਟ੍ਰੇਲੀਆ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਤੋਂ ਪਹਿਲਾਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ...

Indian cricket team wear army caps

ਰਾਂਚੀ : ਭਾਰਤੀ ਕ੍ਰਿਕਟ ਟੀਮ ਨੇ ਰਾਂਚੀ ਦੇ ਜੇ.ਐਸ.ਸੀ.ਏ. ਸਟੇਡੀਅਮ 'ਚ ਆਸਟ੍ਰੇਲੀਆ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਤੋਂ ਪਹਿਲਾਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ਼. ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਟੀਮ ਇਸ ਮੈਚ 'ਚ ਆਰਮੀ ਕੈਪ ਪਹਿਨ ਕੇ ਮੈਚ ਖੇਡਣ ਉਤਰੀ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਾਰਿਆਂ ਨੂੰ ਟੋਪੀਆਂ ਦਿੱਤੀਆਂ। ਧੋਨੀ ਨੂੰ ਕਪਤਾਨ ਵਿਰਾਟ ਕੋਹਲੀ ਨੇ ਟੋਪੀ ਦਿੱਤੀ। ਭਾਰਤੀ ਟੀਮ ਮੈਨੇਜਮੈਂਟ ਨੇ ਮੈਚ ਫ਼ੀਸ ਸ਼ਹੀਦਾਂ ਦੇ ਪਰਵਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।

ਵਿਰਾਟ ਕੋਹਲੀ ਵੀ ਟਾਸ ਲਈ ਇਹੀ ਟੋਪੀ ਪਹਿਨ ਕੇ ਮੈਦਾਨ 'ਚ ਆਏ ਸਨ। ਇਸ ਟੋਪੀ 'ਤੇ ਬੀਸੀਸੀਆਈ ਦਾ ਲੋਗੋ ਵੀ ਲੱਗਾ ਹੈ। ਵਿਰਾਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸ਼ਹੀਦ ਜਵਾਨਾਂ ਦੇ ਪਰਵਾਰਾਂ ਲਈ ਨੈਸ਼ਨਲ ਡਿਫੈਂਸ ਫੰਡ 'ਚ ਪੈਸੇ ਜਮਾਂ ਕਰਵਾਉਣ। ਵਿਰਾਟ ਨੇ ਕਿਹਾ, "ਇਹ ਖ਼ਾਸ ਟੋਪੀ ਹੈ, ਜੋ ਜਵਾਨਾਂ ਦੇ ਸਨਮਾਨ 'ਚ ਪਹਿਨੀ ਹੈ। ਅਸੀ ਸਾਰਿਆਂ ਨੇ ਆਪਣੀ ਮੈਚ ਫੀਸ ਨੈਸ਼ਨਲ ਡਿਫੈਂਸ ਫੰਡ 'ਚ ਜਮਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।"

ਜ਼ਿਕਰਯੋਗ ਹੈ ਕਿ 14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਅਤਿਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।