ਮਹਿਲਾ ਟੀ-20 ਵਿਸ਼ਵ ਕੱਪ: ਪਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਲਈ ਉੱਤਰੀ ਭਾਰਤੀ ਟੀਮ

ਏਜੰਸੀ

ਖ਼ਬਰਾਂ, ਖੇਡਾਂ

ਪਹਿਲੀ ਵਾਰ ਖਿਤਾਬੀ ਮੁਕਾਬਲੇ ਵਿਚ ਉਤਰ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਇਥੇ ਮੇਲਬੌਰਨ ਕ੍ਰਿਕੇਟ ਗ੍ਰਾਉਂਡ 'ਤੇ ਰਿਕਾਰਡ ਦਰਸ਼ਕਾਂ ਦੇ ਸਾਹਮਣੇ

File Photo

ਮੇਲਬੌਰਨ : ਪਹਿਲੀ ਵਾਰ ਖਿਤਾਬੀ ਮੁਕਾਬਲੇ ਵਿਚ ਉਤਰ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਇਥੇ ਮੇਲਬੌਰਨ ਕ੍ਰਿਕੇਟ ਗ੍ਰਾਉਂਡ 'ਤੇ ਰਿਕਾਰਡ ਦਰਸ਼ਕਾਂ ਦੇ ਸਾਹਮਣੇ ਮੌਜੂਦਾ ਚੈਂਪੀਅਨ ਆਸਟਰੇਲੀਆ ਦੇ ਵਿਰੁਧ ਆਈ.ਸੀ.ਸੀ ਮਹਿਲਾ ਟੀ-20 ਵਿਸ਼ਵ ਕੱਪ ਫ਼ਾਈਨਲ 'ਚ ਨਵਾਂ ਇਤਿਹਾਸ ਰਚਣ ਲਈ ਉਤਰੀ।

ਭਾਰਤ ਨੇ ਅਪਣੇ ਗਰੁੱਪ 'ਚ ਜੇਤੂ ਰਹਿੰਦੇ ਹੋਏ ਫ਼ਾਈਨਲ 'ਚ ਜਗ੍ਹਾ ਬਣਾਈ ਹੈ, ਪਰ ਜੇਕਰ ਭਾਰਤ ਨੂੰ ਪਹਿਲੀ ਵਾਰ ਆਈ.ਸੀ.ਸੀ. ਟ੍ਰਾਫ਼ੀ ਜਿੱਤ ਕੇ ਇਤਿਹਾਸ ਰਚਣਾ ਹੈ ਤਾਂ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਜਿਹੇ ਸਟਾਰ ਬੱਲੇਬਾਜ਼ਾਂ ਨੂੰ ਵੀ ਅਪਣਾ ਜ਼ਰੂਰੀ ਯੋਗਦਾਨ ਦੇਣਾ ਹੋਵੇਗਾ। ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਵੀ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। 

ਦੋਵੇਂ ਟੀਮਾਂ ਇਸ ਪ੍ਰਕਾਰ ਹਨ
ਭਾਰਤ: ਹਰਮਨਪ੍ਰੀਤ ਕੌਰ , ਸ਼ੇਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੈਮੀਮਾ ਰੌਡਰਿਗਜ਼, ਤਾਨੀਆ ਭਾਟੀਆ, ਸ਼ਿਖਾ ਪਾਂਡੇ, ਪੂਨਮ ਯਾਦਵ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਣਾਮੂਰਤੀ, ਰਾਧਾ ਯਾਦਵ, ਅਰੁੰਧਤੀ ਰੈੱਡੀ, ਹਰਲੀਨ ਦਿਓਲ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼ ਅਤੇ ਪੂਜਾ ਵਾਸਕਰ।

ਆਸਟਰੇਲੀਆ : ਮੇਗ ਲੇਨਿੰਗ , ਬੈਥ ਮੂਨੀ, ਰਾਚੇਲ ਹੇਨੇਸ, ਐਸ਼ਲੇ ਗਾਰਡਨਰ, ਡਲੀਸਾ ਕਿਮਿਨਸ, ਐਲਿਸ ਪੈਰੀ, ਏਰਿਨ ਬਰਨਜ਼, ਐਨਾਬੇਲ ਸੁਦਰਲੈਂਡ, ਨਿਕੋਲਾ ਕੈਰੀ, ਅਲੀਸਾ ਹਿਲੀ, ਜੇਸ ਜੋਨਾਸਨ, ਸੋਫੀ ਮੋਲਿਨਿਕਸ, ਮੇਗਨ ਸ਼ੂਟ, ਜਾਰਜੀਆ ਵੇਅਰਹੈਮ ਅਤੇ ਮੌਲੀ ਸਟ੍ਰੇਨੋ।