ਵਿਸ਼ਵ ਕ੍ਰਿਕੇਟ ਕੱਪ 2019: ਭਾਰੀ ਬਾਰਿਸ਼ ਕਾਰਨ ਰੱਦ ਹੋਇਆ ਪਾਕਿਸਤਾਨ ਸ੍ਰੀਲੰਕਾ ਦਾ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰੀ ਬਾਰਿਸ਼ ਕਾਰਨ ਸ੍ਰੀਲੰਕਾ ਅਤੇ ਪਾਕਿਸਤਾਨ ਵਿਚਕਾਰ ਸ਼ੁੱਕਰਵਾਰ ਨੂੰ ਖੇਡਿਆ ਜਾਣ ਵਾਲਾ ਆਈਸੀਸੀ ਵਿਸ਼ਵ ਕੱਪ ਦਾ ਮੈਚ ਬਿਨਾਂ ਇਕ ਵੀ ਗੇਂਦ ਰੱਦ ਕਰ ਦਿੱਤਾ ਗਿਆ।

Pakistan v Sri Lanka

ਬ੍ਰਿਸਟਲ: ਭਾਰੀ ਬਾਰਿਸ਼ ਦੇ ਕਾਰਨ ਕਾਉਂਟੀ ਗਰਾਊਂਡ ‘ਤੇ ਸ੍ਰੀਲੰਕਾ ਅਤੇ ਪਾਕਿਸਤਾਨ ਵਿਚਕਾਰ ਸ਼ੁੱਕਰਵਾਰ ਨੂੰ ਖੇਡਿਆ ਜਾਣ ਵਾਲਾ ਆਈਸੀਸੀ ਵਿਸ਼ਵ ਕੱਪ ਦਾ ਮੈਚ ਬਿਨਾਂ ਇਕ ਵੀ ਗੇਂਦ ਰੱਦ ਕਰ ਦਿੱਤਾ ਗਿਆ। ਮੈਚ ਰੱਦ ਹੋਣ ਕਾਰਨ ਦੋਵੇਂ ਟੀਮਾਂ ਦੇ ਖਾਤੇ ਵਿਚ ਇਕ-ਇਕ ਅੰਕ ਹੀ ਆਇਆ ਹੈ। ਸ੍ਰੀਲੰਕਾ ਦੇ ਹੁਣ ਤਿੰਨ ਮੈਚਾਂ ਵਿਚ ਤਿੰਨ ਅੰਕ ਹੋ ਗਏ ਹਨ ਜਦਕਿ ਪਾਕਿਸਤਾਨ ਦੇ ਵੀ ਤਿੰਨ ਮੈਚਾਂ ਦੇ ਤਿੰਨ ਹੀ ਅੰਕ ਹਨ।

10 ਟੀਮਾਂ ਦੀ ਮਾਰਕ ਸ਼ੀਟ ਵਿਚ ਸ੍ਰੀਲੰਕਾ ਤੀਜੇ ਅਤੇ ਪਾਕਿਸਤਾਨ ਚੌਥੇ ਸਥਾਨ ‘ਤੇ ਹੈ। ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਬਾਰਿਸ਼ ਆ ਗਈ ਸੀ। ਜਿਸ ਦੇ ਕਾਰਨ ਟਾਸ ਵਿਚ ਦੇਰੀ ਹੋਈ। ਕਾਫ਼ੀ ਦੇਰ ਬਾਅਦ ਜਦੋਂ ਬਾਰਿਸ਼ ਰੁਕੀ ਤਾਂ ਅੰਪਾਇਰ ਨੇ ਮੈਦਾਨ ਦਾ ਨਿਰੀਖਣ ਕੀਤਾ ਅਤੇ ਖੇਡਣ ਯੋਗ ਮੈਦਾਨ ਨਾ ਹੋਣ ਕਾਰਨ ਉਹਨਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ।

ਦੱਸ ਦਈਏ ਕਿ ਪਾਕਿਸਤਾਨ ਨੂੰ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਵੈਸਟ ਇੰਡੀਜ਼ ਨੇ 105 ਦੌੜਾਂ ‘ਤੇ ਹਰਾ ਦਿੱਤਾ ਸੀ। ਪਰ ਦੂਜੇ ਮੈਚ ਵਿਚ 1992 ਦੀ ਵਿਸ਼ਵ ਕੱਪ ਜੇਤੂ ਟੀਮ ਨੇ ਇਸ ਵਿਸ਼ਵ ਕੱਪ ਦੀ ਸਭ ਤੋਂ ਮਜ਼ਬੂਤ ਦਾਵੇਦਾਰ ਟੀਮ ਇੰਗਲੈਂਡ ਨੂੰ ਮਾਤ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ । ਸ੍ਰੀਲੰਕਾ ਨੂੰ ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿਚ 136 ਦੌੜਾਂ ਨਾਲ ਹਰਾ ਦਿੱਤਾ ਸੀ। ਦੂਜੇ ਮੈਚ ਵਿਚ ਸ੍ਰੀ ਲੰਕਾ ਦਾ ਸਾਹਮਣਾ ਅਫ਼ਗਾਨਿਸਤਾਨ ਨਾਲ ਸੀ। ਪਰ 1996 ਦੀ ਵਿਸ਼ਵ ਕੱਪ ਜੇਤੂ ਟੀਮ ਨੇ 34 ਦੌੜਾਂ ਨਾਲ ਮੈਚ ਅਪਣੇ ਨਾਂਅ ਕਰ ਲਿਆ ਸੀ।