ਕ੍ਰਿਕਟ ਵਿਸ਼ਵ ਕੱਪ 2019 : ਅਫ਼ਗ਼ਾਨਿਸਤਾਨ ਦੀ ਟੀਮ ਨੂੰ ਵੱਡਾ ਝਟਕਾ 

ਏਜੰਸੀ

ਖ਼ਬਰਾਂ, ਖੇਡਾਂ

ਇਹ ਖਿਡਾਰੀ ਹੋਇਆ ਵਿਸ਼ਵ ਕੱਪ ਤੋਂ ਬਾਹਰ

Afghanistan wicketkeeper Mohammad Shahzad ruled out of World Cup 2019

ਨਵੀਂ ਦਿੱਲੀ : ਹੁਣ ਤਕ ਵਿਸ਼ਵ ਕੱਪ 2019 ਦੀ ਸ਼ੁਰੂਆਤ ਉਂਜ ਨਹੀਂ ਹੋਈ, ਜਿਵੇਂ ਅਫ਼ਗ਼ਾਨਿਸਤਾਨ ਦੀ ਟੀਮ ਨੇ ਸੋਚੀ ਸੀ। ਇਹ ਨੌਜਵਾਨ ਟੀਮ ਆਪਣੇ ਦੋਵੇਂ ਸ਼ੁਰੂਆਤੀ ਮੈਚ ਹਾਰ ਚੁੱਕੀ ਹੈ। ਅਫ਼ਗ਼ਾਨ ਟੀਮ ਅਗਲਾ ਮੈਚ ਨਿਊਜ਼ਲੈਂਡ ਵਿਰੁੱਧ 8 ਜੂਨ ਨੂੰ ਖੇਡੇਗੀ ਪਰ ਉਸ ਨੂੰ ਇਸ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ।

ਅਫ਼ਗਾਨਿਸਤਾਨ ਦੇ ਵਿਕਟਕੀਪਰ ਅਤੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਗੋਡੇ 'ਚ ਸੱਟ ਲੱਗਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਮੁਹੰਮਦ ਸ਼ਹਿਜ਼ਾਦ ਦੀ ਥਾਂ ਹੁਣ ਟੀਮ 'ਚ ਇਕਰਾਮ ਅਲੀ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੈਕਟਿਸ ਮੈਚ ਦੌਰਾਨ ਸ਼ਹਿਜ਼ਾਦ ਦੇ ਗੋਡੇ 'ਚ ਸੱਟ ਲੱਗੀ ਸੀ, ਜਿਸ ਕਾਰਨ ਉਨ੍ਹਾਂ ਨੂੰ ਰਿਟਾਇਰਡ ਹਰਟ ਹੋਣਾ ਪਿਆ ਸੀ।

ਅਫ਼ਗ਼ਾਨਿਸਤਾਨ ਦੀ ਬੱਲੇਬਾਜ਼ੀ ਵਿਸ਼ਵ ਕੱਪ 'ਚ ਬਹੁਰ ਕਮਜ਼ੋਰ ਨਜ਼ਰ ਆ ਰਹੀ ਹੈ। ਅਜਿਹੇ 'ਚ ਸਲਾਮੀ ਬੱਲੇਬਾਜ਼ ਸ਼ਹਿਜ਼ਾਦ ਦਾ ਵਿਸ਼ਵ ਕੱਪ ਤੋਂ ਬਾਹਰ ਹੋ ਜਾਣਾ ਅਫ਼ਗ਼ਾਨ ਟੀਮ ਲਈ ਬੁਰੀ ਖ਼ਬਰ ਹੈ। ਹਾਲਾਂਕਿ ਟੀਮ ਦੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਹਾਲੇ ਤਕ ਲਾਜ਼ਵਾਬ ਰਿਹਾ ਹੈ ਅਤੇ ਟੀਮ ਦੇ ਸੀਨੀਅਰ ਖਿਡਾਰੀ ਮੁਹੰਮਦ ਨਬੀ ਤੇ ਰਾਸ਼ਿਦ ਖ਼ਾਨ ਨੇ ਗੇਂਦਬਾਜ਼ੀ ਵਿਭਾਗ ਦੀ ਕਮਾਨ ਸੰਭਾਲੀ ਹੋਈ ਹੈ।