ISSF ਜੂਨੀਅਰ ਵਿਸ਼ਵ ਕੱਪ: 25 ਮੀਟਰ ਰੈਪਡ ਮੁਕਾਬਲੇ ’ਚ ਸਿਮਰਨਪ੍ਰੀਤ ਕੌਰ ਨੇ ਜਿੱਤਿਆ ਸੋਨ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

25 ਮੀਟਰ ਰੈਪਡ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਹਾਸਲ ਕੀਤੀ ਸਫ਼ਲਤਾ

ISSF Junior World Cup: Simranpreet Kaur wins gold medal


ਸ੍ਰੀ ਮੁਕਤਸਰ ਸਾਹਿਬ:  ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ ਵਿਸ਼ਵ ਕੱਪ ਵਿਚ ਹਲਕਾ ਲੰਬੀ ਦੇ ਦਸਮੇਸ਼ ਗਰਲਜ਼ ਕਾਲਜ ਪਿੰਡ ਬਾਦਲ ਦੀ ਲੜਕੀ ਸਿਮਰਨਪ੍ਰੀਤ ਕੌਰ ਨੇ ਸੋਨ ਤਮਗ਼ਾ ਜਿੱਤਿਆ ਹੈ। ਸਿਮਰਨਪ੍ਰੀਤ ਕੌਰ ਨੇ 25 ਮੀਟਰ ਰੈਪਡ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਟਰੂਡੋ ਦਾ ਭਰੋਸਾ, ‘ਪੱਖ ਰੱਖਣ ਦਾ ਮਿਲੇਗਾ ਮੌਕਾ’

ਜਰਮਨੀ ਵਿਚ 1 ਜੂਨ ਤੋਂ 9 ਜੂਨ ਤਕ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ ਰਾਇਫਲ ਅਤੇ ਪਿਸਟਲ ਮੁਕਾਬਲੇ ਕਰਵਾਏ ਜਾ ਰਹੇ ਹਨ। ਭਾਰਤ ਦੀ ਟੀਮ ਵਜੋਂ ਭਾਰਤ ਦੀਆ ਤਿੰਨ ਲੜਕੀਆਂ ਨੇ ਭਾਗ ਲਿਆ। 25 ਮੀਟਰ ਰੈਪਡ ਮੁਕਾਬਲੇ ਵਿਚ ਇਨ੍ਹਾਂ ਤਿੰਨਾਂ ਲੜਕੀਆਂ ਵਿਚੋਂ ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਬਰਾੜ ਨੇ ਸੋਨੇ ਦਾ ਤਮਗ਼ਾ ਪ੍ਰਾਪਤ ਕੀਤਾ ਹੈ। ਇਸ ਮੁਕਾਬਲੇ ਵਿਚ ਭਾਰਤ ਪਹਿਲੇ ਸਥਾਨ ਤੇ ਰਿਹਾ। ਇਸ ਦੀ ਸੁਚਨਾ ਮਿਲਦੇ ਹੀ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਚ ਖੁਸ਼ੀ ਦੀ ਲਹਿਰ ਹੈ।