ICC T20 World Cup 2024: ਅਫਗਾਨਿਸਤਾਨ ਨੇ ਕੀਤਾ ਵੱਡਾ ਉਲਟਫੇਰ; ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 2021 ਦੀ ਉਪ ਜੇਤੂ ਨਿਊਜ਼ੀਲੈਂਡ ਦੀ ਟੀਮ 15 . 2 ਓਵਰਾਂ 'ਚ 75 ਦੌੜਾਂ 'ਤੇ ਆਊਟ ਹੋ ਗਈ।

T20 World Cup: Afghanistan Beat New Zealand by 84 Runs

ICC T20 World Cup 2024: ਕਪਤਾਨ ਰਾਸ਼ਿਦ ਖਾਨ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਦੀਆਂ ਚਾਰ-ਚਾਰ ਵਿਕਟਾਂ ਦੀ ਮਦਦ ਨਾਲ ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ਸੀ ਮੈਚ ਵਿਚ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਦਿਤਾ।

ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 2021 ਦੀ ਉਪ ਜੇਤੂ ਨਿਊਜ਼ੀਲੈਂਡ ਦੀ ਟੀਮ 15 . 2 ਓਵਰਾਂ 'ਚ 75 ਦੌੜਾਂ 'ਤੇ ਆਊਟ ਹੋ ਗਈ। ਉਸ ਦੇ ਸਿਰਫ ਦੋ ਬੱਲੇਬਾਜ਼ ਗਲੇਨ ਫਿਲਿਪ (18) ਅਤੇ ਮੈਟ ਹੈਨਰੀ (12) ਹੀ ਦੋਹਰੇ ਅੰਕੜੇ ਤਕ ਪਹੁੰਚ ਸਕੇ।

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨਾਲ ਆਈਪੀਐਲ ਖਿਤਾਬ ਜਿੱਤਣ ਵਾਲੇ ਰਹਿਮਾਨਉੱਲ੍ਹਾ ਗੁਰਬਾਜ਼ ਨੇ 56 ਗੇਂਦਾਂ ਵਿਚ 80 ਦੌੜਾਂ ਬਣਾਈਆਂ ਸਨ। ਉਥੇ ਹੀ ਇਬਰਾਹਿਮ ਜ਼ਦਰਾਨ ਨੇ 41 ਗੇਂਦਾਂ 'ਤੇ 44 ਦੌੜਾਂ ਜੋੜੀਆਂ।