ਟੀ 20 ਸੀਰੀਜ਼ ਜਿੱਤਣ ਲਈ ਆਹਮੋ ਸਾਹਮਣੇ ਹੋਣਗੀਆਂ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ
ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਟੀ -20ਸੀਰੀਜ਼ ਵਿਚ ਦੋਵੇ ਟੀਮਾਂ ਆਪਣੇ ਤੀਸਰੇ ਟੀ 20 ਮੈਚ ਵਿਚ
ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਟੀ -20ਸੀਰੀਜ਼ ਵਿਚ ਦੋਵੇ ਟੀਮਾਂ ਆਪਣੇ ਤੀਸਰੇ ਟੀ 20 ਮੈਚ ਵਿਚ ਐਤਵਾਰ ਨੂੰ ਇਕ-ਦੂਜੇ ਦੇ ਸਾਹਮਣੇ ਹੋਣਗੀਆਂ . ਦੂਸਰਾ ਮੈਚ ਜਿੱਤਣ ਤੋਂ ਬਾਅਦ ਇੰਗਲੈਂਡ ਤਿੰਨ ਮੈਚਾਂ ਦੀ ਲੜੀ 'ਚ ਸ਼ਾਨਦਾਰ ਵਾਪਸੀ ਕਰ ਚੁੱਕਾ ਹੈ. ਹੁਣ ਸੀਰੀਜ਼ ਦੇ ਤੀਜੇ ਤੇ ਫਾਈਨਲ ਮੈਚ ਵਿਚ ਦੋਵਾਂ ਟੀਮਾਂ ਨੂੰ ਜਿੱਤ ਕੇ ਲੜੀ ਨੂੰ ਆਪਣੇ ਨਾਮ ਕਰਨ ਦੀ ਕੋਸ਼ਿਸ ਹੋਵੇਗੀ.
ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ `ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਮੈਚ ਵਿਚ ਜਿੱਤ ਹਾਸਿਲ ਕਰਕੇ 1-0 ਦੀ ਲੀਡ ਲੈ ਲਈ ਸੀ. ਪਰ ਕਾਰਡਿਫ ਖੇਡੇ ਗਏ ਦੂਸਰੇ ਮੈਚ `ਚ ਜਿੱਤ ਹਾਸਿਲ ਕਰਕੇ ਲੜੀ ਨੂੰ ਬਰਾਬਰ ਕਰ ਦਿਤਾ।ਦੂਜੇ ਮੈਚ ਵਿਚ ਇੰਗਲੈਂਡ ਦੀ ਟੀਮ ਨੇ ਆਪਣੀ ਗਲਤੀਆਂ ਨੂੰ ਬਰਾਬਰ ਕਰ ਲਿਆ. ਦਸ ਦੇਈਏ ਕਿ ਪਹਿਲੇ ਮੈਚ ਵਿਚ ਕੁਲਦੀਪ ਯਾਦਵ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ.
ਪਰ ਦੂਜੇ ਮੈਚ ਵਿਚ ਇੰਗਲੈਂਡ ਦੀ ਪੂਰੀ ਟੀਮ ਨੇ ਕੁਲਦੀਪ ਅਤੇ ਉਸ ਦੇ ਸਾਥੀ ਯੂਜਵੇਂਦਰ ਚਾਹਲ ਦੇ ਵਿਰੁੱਧ ਪੂਰੀ ਤਿਆਰੀ ਕੀਤੀ. ਮੰਨਿਆ ਜਾ ਰਿਹਾ ਹੈ ਕਿ ਦੋਵੇਂ ਟੀਮਾਂ ਜਿੱਤ ਹਾਸਿਲ ਕਰਨ ਲਈ ਜਦੋ ਜਹਿਦ ਜ਼ਰੂਰ ਕਰਨਗੀਆਂ। ਨਾਲ ਇਹ ਵੀ ਮੰਨਿਆ ਜਾ ਰਿਹਾ ਹੈ ਇਹ ਮੈਚ ਕਾਫੀ ਰੋਮਾਂਚਕ ਹੋ ਸਕਦਾ ਹੈ।ਪਹਿਲੇ ਮੈਚ ਦੇ ਹੀਰੋ ਲੋਕੇਸ਼ ਰਾਹੁਲ ਦਾ ਬੱਲਾ ਵੀ ਸ਼ਾਂਤ ਸੀ.
ਰੋਹਿਤ ਸ਼ਰਮਾ, ਸ਼ਿਖਰ ਧਵਨ, ਸੁਰੇਸ਼ ਰੈਨਾ ਵੀ ਸਸਤੇ ਪਵੇਲੀਅਨ ਪਰਤ ਗਏ. ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਟੀਮ ਨੂੰ ਸੰਭਾਲਿਆ ਅਤੇ ਸਨਮਾਨਯੋਗ ਸਕੋਰ ਪ੍ਰਦਾਨ ਕੀਤਾ. ਤੀਜੇ ਮੈਚ ਵਿਚ ਭਾਰਤੀ ਉਪ-ਕ੍ਰਮ ਨੂੰ ਆਪਣੇ ਫਾਰਮ 'ਤੇ ਵਾਪਸ ਜਾਣਾ ਹੋਵੇਗਾ. ਇਸ ਦੇ ਨਾਲ ਹੀ ਕੋਹਲੀ ਅਤੇ ਧੋਨੀ ਅਤੇ ਹਰਦਿਕ ਪਾਂਡੇ ਨੂੰ ਆਪਣਾ ਫਾਰਮ ਬਰਕਰਾਰ ਰੱਖਣਾ ਹੋਵੇਗਾ।
ਟੀਮ ਮੈਚ ਲਈ ਭਾਰਤੀ ਟੀਮ ਨੇ ਪੂਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ,ਦਿਨੇਸ਼ ਕਾਰਤਿਕ, ਮਨੀਸ਼ ਪਾਂਡੇ, ਹਰਦਿਕ ਪੰਡਿਆ, ਕੁਨਾਲ ਪਾਂਡਿਆ, ਸੁਰੇਸ਼ ਰੈਨਾ, ਯੂਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਸਿਧਾਰਥ ਕੌਲ, ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ।ਮੰਨਿਆ ਜਾ ਰਿਹਾ ਹੈ ਕਿ ਦੋਵੇਂ ਟੀਮਾਂ ਜਿੱਤ ਹਾਸਿਲ ਕਰਨ ਲਈ ਜਦੋ ਜਹਿਦ ਜ਼ਰੂਰ ਕਰਨਗੀਆਂ। ਨਾਲ ਇਹ ਵੀਕਿਹਾ ਜਾ ਰਿਹਾ ਹੈ ਇਹ ਮੈਚ ਕਾਫੀ ਰੋਮਾਂਚਕ ਹੋ ਸਕਦਾ ਹੈ।